ਜਿਲ੍ਹਾ ਪੁਲਿਸ ਵਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਿਲ੍ਹਾ ਪੱਧਰ ਤੇ ਕਰਵਾਈਆਂ ਗਈਆਂ ਖੇਡਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲ੍ਹਾ ਪੱਧਰੀ ਖੇਡ ਸਮਾਗਮ ਦੀ ਸਮਾਪਤੀ ਮਾਨਯੋਗ ਵਧੀਕ ਡਿਪਟੀ ਸਪੀਕਰ ਪੰਜਾਬ, ਜੈ ਕਿਸ਼ਨ ਰੌੜੀ, ਕਰਮਵੀਰ ਸਿੰਘ ਘੁੰਮਣ ਐਮ.ਐਲ.ਏ ਦਸੂੂਹਾ, ਡਾ: ਰਵਜੋਤ ਸਿੰਘ ਐਮ.ਐਲ.ਏ ਸ਼ਾਮ ਚੌਰਾਸੀ, ਕੋਮਲ ਮਿੱਤਲ, ਆਈ.ਏ.ਐਸ, ਮਾਨਯੋਗ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ, ਸੁਰੇਂਦਰ ਲਾਂਬਾ ਆਈ.ਪੀ.ਐਸ, ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਵਲੋਂ ਜੇਤੂ ਟੀਮਾਂ ਨੂੰ ਇਨਾਮ ਵੰਡ ਕੇ ਕੀਤੀ ਗਈ। ਇਹਨਾਂ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹੇਠ ਲਿਖੀਆਂ ਟੀਮਾਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਜੇਤੂ ਰਹੀਆਂ ਟੀਮਾਂ ਨੂੰ ਪਹਿਲਾਂ ਇਨਾਮ 21000/- ਰੁਪਏ, ਦੂਜਾ ਇਨਾਮ 11000/- ਰੁਪਏ ਅਤੇ ਤੀਜਾ ਇਨਾਮ 5000/- ਰੁਪਏ ਅਤੇ ਮੂਮੈਂਟੋ ਦਿੱਤੇ ਗਏ ਹਨ।

Advertisements

ਕਬੱਡੀ ਮੁਕਾਬਲੇ ਵਿੱਚ ਜੇਤੂ ਰਹੀਆਂ ਟੀਮਾਂ ਦਾ ਵੇਰਵਾ
ਸਥਾਨ ਟੀਮ ਦਾ ਨਾਮ
ਪਹਿਲਾ ਬਾਗਪੁਰ ਸਕੂਲ, ਥਾਣਾ ਹਰਿਆਣਾ (ਸਬ-ਡਵੀਜ਼ਨ ਦਿਹਾਤੀ
ਦੂਸਰਾ ਡੀ.ਏ.ਵੀ ਕਾਲਜ ਦਸੂਹਾ ਥਾਣਾ ਦਸੂਹਾ (ਸਬ-ਡਵੀਜ਼ਨ ਦਸੂਹਾ)
ਤੀਸਰਾ ਫੰਬੀਆ, ਥਾਣਾ ਚੱਬੇਵਾਲ (ਸਬ-ਡਵੀਜ਼ਨ ਗੜਸ਼ੰਕਰ)

ਵਾਲੀਬਾਲ ਮੁਕਾਬਲੇ ਵਿੱਚ ਜੇਤੂ ਰਹੀਆਂ ਟੀਮਾਂ ਦਾ ਵੇਰਵਾ
ਸਥਾਨ ਟੀਮ ਦਾ ਨਾਮ
ਪਹਿਲਾ ਮੁਕੇਰੀਆਂ (ਸਬ-ਡਵੀਜ਼ਨ ਮੁਕੇਰੀਆਂ)
ਦੂਸਰਾ ਬੁੱਲੋਵਾਲ (ਸਬ-ਡਵੀਜ਼ਨ ਦਿਹਾਤੀ)
ਤੀਸਰਾ ਗੜਸ਼ੰਕਰ (ਸਬ-ਡਵੀਜ਼ਨ ਗੜਸ਼ੰਕਰ)

ਬਾਸਕਟਬਾਲ ਮੁਕਾਬਲੇ ਵਿੱਚ ਜੇਤੂ ਰਹੀਆਂ ਟੀਮਾਂ ਦਾ ਵੇਰਵਾ
ਸਥਾਨ ਟੀਮ ਦਾ ਨਾਮ
ਪਹਿਲਾ ਟਾਂਡਾ (ਸਬ-ਡਵੀਜ਼ਨ ਟਾਂਡਾ)
ਦੂਸਰਾ ਪੁਰਹੀਰਾਂ (ਸਬ-ਡਵੀਜ਼ਨ ਸਿਟੀ)
ਤੀਸਰਾ ਗੜਸ਼ੰਕਰ (ਸਬ-ਡਵੀਜ਼ਨ ਗੜਸ਼ੰਕਰ)

ਫੁੱਟਬਾਲ ਮੁਕਾਬਲੇ ਵਿੱਚ ਜੇਤੂ ਰਹੀਆਂ ਟੀਮਾਂ ਦਾ ਵੇਰਵਾ
ਸਥਾਨ ਟੀਮ ਦਾ ਨਾਮ
ਪਹਿਲਾ ਜਿਆਨ ਚੱਬੇਵਾਲ (ਸਬ-ਡਵੀਜ਼ਨ ਗੜਸ਼ੰਕਰ)
ਦੂਸਰਾ ਬਜਵਾੜਾ (ਸਬ-ਡਵੀਜ਼ਨ ਦਿਹਾਤੀ)
ਤੀਸਰਾ ਬਿਲਾਸਪੁਰ (ਸਬ-ਡਵੀਜ਼ਨ ਸਿਟੀ)

ਇਸ ਜਿਲ੍ਹਾ ਪੱਧਰੀ ਖੇਡ ਸਮਾਗਮ ਵਿੱਚ 3000 ਦੇ ਕਰੀਬ ਵਿਅਕਤੀ ਸ਼ਾਮਲ ਹੋਏ ਅਤੇ 1000 ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ। ਖੇਡ ਸਮਾਗਮ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ। ਇਸ ਤੋਂ ਇਲਾਵਾ ਖੇਡਾਂ ਕਰਵਾਉਣ ਲਈ ਸ਼ਾਮਲ ਹੋਏ ਰੈਫਰੀਆਂ, ਕੋਚਾਂ ਅਤੇ ਜੱਜਾਂ ਨੂੰ ਮੂਮੈਂਟੋ ਦਿੱਤੇ ਗਏ। ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਦੇ ਸਬੰਧ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਸਪੈਸ਼ਲ ਟਾਸਕ ਫੋਰਸ, ਪੰਜਾਬ, ਚੰਡੀਗੜ੍ਹ ਜੀ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਸੁਰੇਂਦਰ ਲਾਂਬਾ ਆਈ.ਪੀ.ਐਸ, ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ, ਜਿਲ੍ਹਾ ਪੁਲਿਸ ਹੁਸ਼ਿਆਰਪੁਰ ਦੇ ਸਮੂਹ ਜੀ.ਓਜ਼ ਸਾਹਿਬਾਨਾਂ ਵਲੋਂ ਜਿਲ੍ਹਾ ਪ੍ਰਸ਼ਾਸਨ ਖੇਡ ਵਿਭਾਗ, ਯੂਥ ਕਲੱਬ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ, ਫੁੱਟਬਾਲ, ਬਾਸਕਟਬਾਲ, ਕਬੱਡੀ ਅਤੇ ਵਾਲੀਬਾਲ ਦੇ ਮੁਕਾਬਲੇ ਮਿਤੀ 08/02/2024 ਤੋਂ 09/02/2024 ਤੱਕ ਥਾਣਾ ਪੱਧਰ ਤੇ ਅਤੇ ਮਿਤੀ 10/02/2024 ਤੋਂ 11/02/2024 ਤੱਕ ਸਬ-ਡਵੀਜ਼ਨ ਪੱਧਰ ਤੇ ਸਪੋਰਟਸ ਟੂਰਨਾਮੈਂਟ ਕਰਵਾਏ ਗਏ ਸਨ।

ਇਹਨਾਂ ਟੀਮਾਂ ਵਿੱਚੋਂ ਜੇਤੂ ਰਹੀਆਂ 15 ਟੀਮਾਂ (ਕਬੱਡੀ =03, ਵਾਲੀਬਾਲ =04, ਬਾਸਕਟਬਾਲ =04, ਫੁੱਟਬਾਲ =04) ਦੇ ਆਪਸੀ ਫਾਈਨਲ ਮੁਕਾਬਲੇ ਮਿਤੀ 15/02/2024 ਨੂੰ ਜਿਲ੍ਹਾ ਪੱਧਰ ਤੇ ਪੁਲਿਸ ਲਾਈਨ, ਹੁਸ਼ਿਆਰਪੁਰ ਵਿਖੇ ਕਰਵਾਏ ਗਏ ਹਨ। ਇਸ ਟੂਰਨਾਮੈਂਟ ਵਿੱਚ ਸ਼੍ਰੀ ਜੈ ਕਿਸ਼ਨ ਰੌੜੀ, ਮਾਨਯੋਗ ਵਧੀਕ ਡਿਪਟੀ ਸਪੀਕਰ ਪੰਜਾਬ ਜੀ ਦੇ ਨਾਲ ਕਰਮਵੀਰ ਸਿੰਘ ਘੁੰਮਣ ਐਮ.ਐਲ.ਏ ਦਸੂੂਹਾ, ਡਾ: ਰਵਜੋਤ ਸਿੰਘ ਐਮ.ਐਲ.ਏ ਸ਼ਾਮ ਚੌਰਾਸੀ, ਸ਼੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ, ਮਾਨਯੋਗ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ, ਸੁਰੇਂਦਰ ਲਾਂਬਾ ਆਈ.ਪੀ.ਐਸ, ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ, ਮਨੋਜ ਕੁਮਾਰ ਪੀ.ਪੀ.ਐਸ, ਕਪਤਾਨ ਪੁਲਿਸ/ਸਥਾਨਿਕ ਹੁਸ਼ਿ:, ਸਰਬਜੀਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ/ਇੰਨਵੈਸਟੀਗੇਸ਼ਨ ਹੁਸ਼ਿ:, ਮੇਜਰ ਸਿੰਘ ਪੀ.ਪੀ.ਐਸ, ਕਪਤਾਨ ਪੁਲਿਸ/ਪੀ.ਬੀ.ਆਈ, ਨਵਨੀਤ ਕੌਰ ਪੀ.ਪੀ.ਐਸ, ਕਪਤਾਨ ਪੁਲਿਸ/ਓਪਰੇਸ਼ਨ ਐਂਡ ਸਕਿਓਰਟੀ ਹੁਸ਼ਿ: ਅਮਰਨਾਥ ਪੀ.ਪੀ.ਐਸ ਡੀ.ਐਸ.ਪੀ ਸਿਟੀ, ਸਤੀਸ਼ ਕੁਮਾਰ ਪੀ.ਪੀ.ਐਸ. ਡੀ.ਐਸ.ਪੀ ਗੜਸ਼ੰਕਰ ਸਮਤੇ ਸਮੂਹ ਜੀ.ਓਜ਼ ਅਤੇ ਐਸ.ਐਚ.ਓਜ਼ ਵੀ ਹਾਜ਼ਰ ਸਨ।

ਇਹਨਾਂ ਖੇਡਾਂ ਕਰਵਾਉਣ ਦਾ ਮਕਸਦ ਜਿਲ੍ਹਾ ਹੁਸ਼ਿਆਰਪੁਰ ਵਿਖੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਉਣਾ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਇਸ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਨਸ਼ਿਆਂ ਦੇ ਖਿਲਾਫ ਆਰੰਭੀ ਗਈ ਇਸ ਲੜਾਈ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਇਹਨਾਂ ਖੇਡਾਂ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੀਆਂ ਰਜਿਸਟਰਡ ਅਤੇ ਨਾਨ-ਰਜਿਸਟਰਡ ਸਪੋਰਟਸ ਕਲੱਬ/ ਟੀਮਾਂ ਨੂੰ ਭਾਗ ਲੈਣ ਲਈ ਖੁੁੱਲਾ ਸੱਦਾ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here