ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ‘ਕੌਮੀ ਏਕਤਾ ਦਿਵਸ’ ਮਨਾਇਆ

logo latest

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਹੁਸ਼ਿਆਰਪੁਰ ਵਿਖੇ ‘ਕੌਮੀ ਏਕਤਾ ਦਿਵਸ’ ਮਨਾਇਆ ਗਿਆ। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਆਪਸੀ ਏਕਤਾ ਅਤੇ ਭਾਈਚਾਰਕ ਨੂੰ ਕਾਇਮ ਰੱਖਣ ਸਬੰਧੀ ਰੈਲੀ ਵੀ ਕੱਢੀ ਗਈ।

Advertisements

ਉਹਨਾਂ ਦੱਸਿਆ ਕਿ ਇਹ ਦਿਨ ਵਲੱਭ ਭਾਈ ਪਟੇਲ ਦੇ ਜਨਮ ਦਿਨ ਨੂੰ ਸਮਰਪਿਤ ਹੈ, ਜਿਹਨਾਂ ਨੇ ਭਾਰਤ ਦੇ ਵਸਨੀਕਾਂ ਦੀ ਇਕਜੁੱਟਤਾ ਨੂੰ ਪੱਕਾ ਕਰਨ ਲਈ ਕਾਫੀ ਕੰਮ ਕੀਤੇ। ਉਹਨਾਂ ਦੇ ਮਾਰਗ ‘ਤੇ ਚੱਲਦੇ ਹੋਏ ਸਾਨੂੰ ਵੀ ਇਸ ਸਬੰਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਡਾ. ਪਰਮਿੰਦਰ ਕੌਰ ਸੈਣੀ, ਸ਼੍ਰੀ ਰਛਪਾਲ ਸਿੰਘ, ਸੁਪਰਡੈਂਟ ਪ੍ਰੋ: ਸੁਖਵਿੰਦਰ ਸਿੰਘ, ਪ੍ਰੋ: ਜਸਵੀਰ ਸਿੰਘ, ਪ੍ਰੋ: ਚਾਂਦਨੀ ਸ਼ਰਮਾ, ਪ੍ਰੋ: ਸੰਦੀਪ ਕੌਰ, ਮੈਡਮ ਹਰਜੀਤ ਕੌਰ, ਸ਼੍ਰੀ ਜਸਵਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੱਚੇ ਹਾਜ਼ਰ ਸਨ।

LEAVE A REPLY

Please enter your comment!
Please enter your name here