ਦੇਸ਼ ਦਾ ਇੱਕ ਅਜਿਹਾ ਪੋਲਿੰਗ ਸਟੇਸ਼ਨ ਜਿੱਥੇ ਸਿਰਫ ਇੱਕ ਵਿਅਕਤੀ ਹੀ ਪਾਉਂਦਾ ਹੈ ਵੋਟ

ਗੁਜਰਾਤ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਲੋਕ ਸਭਾ ਚੋਣਾ ਨੂੰ ਲੈ ਕੇ 4 ਜੂਨ ਨੂੰ ਚੋਣ ਨਤੀਜੇ ਐਲਾਨੇ ਜਾਣਗੇ। ਦੱਸ ਦੇਈਏ ਕਿ ਸਾਡੇ ਦੇਸ਼ ਵਿੱਚ ਇੱਕ ਅਜਿਹਾ ਪੋਲਿੰਗ ਸਟੇਸ਼ਨ ਵੀ ਹੈ ਜਿੱਥੇ ਹਰ ਚੋਣ ਵਿੱਚ 100 ਫੀਸਦੀ ਵੋਟਿੰਗ ਹੁੰਦੀ ਹੈ। ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਸਦੇ ਪਿੱਛੇ ਦਾ ਕਾਰਨ ਅਤੇ ਇਹ ਵੀ ਕਿ ਅਜਿਹਾ ਪੋਲਿੰਗ ਸਟੇਸ਼ਨ ਕਿੱਥੇ ਹੈ? ਇਸ ਪੋਲਿੰਗ ਸਟੇਸ਼ਨ ‘ਤੇ ਸਿਰਫ਼ ਇੱਕ ਵਿਅਕਤੀ ਵੋਟ ਪਾਉਂਦਾ ਹੈ ਅਤੇ 100 ਪ੍ਰਤੀਸ਼ਤ ਵੋਟ ਪਾਉਂਦਾ ਹੈ।

Advertisements

ਇਹ ਪੋਲਿੰਗ ਸਟੇਸ਼ਨ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਬਨੇਜ਼ ਵਿੱਚ ਹੈ। ਇਹ ਪੋਲਿੰਗ ਸਟੇਸ਼ਨ ਹਰ ਚੋਣ ਸਮੇਂ ਚੋਣ ਕਮਿਸ਼ਨ ਵੱਲੋਂ ਸਥਾਪਿਤ ਕੀਤਾ ਜਾਂਦਾ ਹੈ। ਹਰ ਚੋਣ ਦੀ ਤਰ੍ਹਾਂ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਇੱਥੇ ਇੱਕ ਪੋਲਿੰਗ ਸਟੇਸ਼ਨ ਬਣਾਇਆ ਗਿਆ ਸੀ । ਦੱਸ ਦਈਏ ਕਿ ਇਸ ਜਗ੍ਹਾ ‘ਤੇ 2002 ਤੋਂ ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਹਨ ਅਤੇ ਹਰ ਚੋਣ ‘ਚ ਇਕ ਵਿਅਕਤੀ ਵੋਟ ਪਾ ਰਿਹਾ ਹੈ।

LEAVE A REPLY

Please enter your comment!
Please enter your name here