ਸ਼ਿਵ ਮੰਦਰ ਦੀ ਲਿਫਟ/ਟਰਾਲੀ ਟੁੱਟਣ ਕਾਰਨ 2 ਸ਼ਰਧਾਲੂਆਂ ਦੀ ਮੌਤ, 2 ਜ਼ਖਮੀ

ਹਿਮਾਚਲ (ਦ ਸਟੈਲਰ ਨਿਊਜ਼)। ਹਿਮਾਚਲ ਦੇ ਕਾਂਗੜਾ ਦੇ ਡੇਹਰਾ ਵਿੱਚ ਪੌਂਗ ਡੈਮ ਘਾਟੀ ਵਿੱਚ ਸਥਿਤ ਸ਼ਿਵ ਮੰਦਰ ਦੀ ਟਰਾਲੀ ਦੀ ਲਿਫਟ ਵਿੱਚ ਜਾ ਰਹੇ 4 ਲੋਕਾਂ ਵਿੱਚੋਂ 2 ਦੀ ਮੌਤ ਤੇ 2 ਗੰਭੀਰ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਦਿਨੇਸ਼ ਬਹਿਲ ਅਤੇ ਉਸਦੀ ਪਤਨੀ ਸੋਨਿਕਾ ਬਹਿਲ ਜ਼ਖਮੀਆਂ ਦੀ ਪਹਿਚਾਣ ਸ਼ੁਭਲ ਬਹਿਲ ਤੇ ਰਾਜਬੀਰ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਪੌਂਗ ਡੈਮ ਸਥਿਤ ਸ਼ਿਵ ਮੰਦਰ ਵਿੱਚ ਐਤਵਾਰ ਸ਼ਾਮ ਕਰੀਬ 5 ਵਜੇ ਚਾਰ ਸ਼ਰਧਾਲੂ ਮੱਥਾ ਟੇਕਣ ਲਈ ਆਏ ਸਨ ਤੇ ਜਦੋ ਉਹਨਾਂ ਨੇ ਸ਼ਿਵ ਮੰਦਿਰ ਵਿੱਚ ਸਾਮਾਨ ਲਿਜਾਣ ਲਈ ਲਿਫਟ/ਟਰਾਲੀ ਦੀ ਵਰਤੋਂ ਕੀਤੀ ਤਾਂ ਜਦੋਂ ਟਰਾਲੀ ਮੰਦਿਰ ਦੇ ਅੱਧ ਵਿੱਚ ਪਹੁੰਚੀ ਤਾਂ ਉਹਨਾਂ ਦੀ ਲਿਫਟ ਟੁੱਟ ਗਈ। ਲਿਫਟ/ਟਰਾਲੀ ਦੇ ਟੁੱਟਣ ਕਾਰਨ, ਲਿਫਟ ਤੇਜ਼ ਰਫਤਾਰ ਨਾਲ ਵਾਪਸ ਆ ਗਈ ਤੇ ਟਰਾਲੀ ਰੈਂਪ ਨਾਲ ਟਕਰਾ ਗਈ ਤਾਂ ਉਸ ਵਿੱਚ ਸਵਾਰ ਚਾਰੇ ਵਿਅਕਤੀ ਹੇਠਾਂ ਡਿੱਗ ਗਏ ਤੇ 2 ਦੀ ਮੌਤ ਹੋ ਗਈ ਤੇ 2 ਜ਼ਖਮੀ ਹੋ ਗਏ। ਫਿਲਹਾਲ ਜ਼ਖਮੀਆਂ ਦਾ ਇਲਾਜ਼ ਚੱਲ ਰਿਹਾ ਹੈ।

LEAVE A REPLY

Please enter your comment!
Please enter your name here