ਵਿਦੇਸ਼ ਦੌਰੇ ਤੋਂ ਪਰਤੇ ‘ਆਪ’ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਾਹੀ ਦਾ ਜ਼ੋਰਦਾਰ ਸਵਾਗਤ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਾਹੀ ਆਪਣੇ ਵਿਦੇਸ਼ ਦੌਰੇ ਤੋਂ ਸੋਮਵਾਰ ਨੂੰ ਹਲਕਾ ਭੁਲੱਥ ਵਿਖੇ ਪਹੁੰਚੇ।ਜਿੱਥੇ ਹਾਕਲਾ ਵਾਸੀਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਫੁੱਲਾਂ ਦੇ ਹਰ ਪਾਕੇ ਜ਼ੋਰਦਾਰ ਸਵਾਗਤ ਕੀਤਾ ਗਿਆ।ਇਸ ਦੌਰਾਨ ਗੁਰਵਿੰਦਰ ਸਾਹੀ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਪ੍ਰਭਾਵਿਤ ਹੋਕੇ ਯੋਰੁਪ ਤੋਂ ਪੱਕਾ ਹੀ ਪੰਜਾਬ ਲੋਕਾਂ ਦੀ ਸੇਵਾ ਕਰਨ ਦਾ ਮਨ ਬਣਾ ਆਏ ਹਨ।ਸਾਹੀ ਨੇ ਦੱਸਿਆ ਕਿ ਪੰਜਾਬ ਤੋਂ ਵਿਦੇਸ਼ਾਂ ਚ ਵੱਸਦੇ ਐਨਆਰਆਈ ਭਗਵੰਤ ਸਿੰਘ ਮਾਨ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਬਹੁਤ ਖੁਸ਼ ਹਨ ਤੇ ਪੰਜਾਬ ਦੇ ਭਵਿੱਖ ਲਈ ਚਿੰਤਤ ਹਨ।ਇਹ ਵਰਗ ਹਮੇਸ਼ਾ ਸੂਬੇ ਪੰਜਾਬ ਤੋਂ ਵਿਦੇਸ਼ਾਂ ਚ ਵੱਸਦੇ ਐਨਆਰਆਈ ਪੰਜਾਬ ਦੇ ਭਵਿੱਖ ਲਈ ਚਿੰਤਤ ਹਨ।

Advertisements

ਇਹ ਵਰਗ ਹਮੇਸ਼ਾ ਸੂਬੇ ਦੀ ਬਿਹਤਰੀ ਲਈ ਵਧੀਆ ਯੋਜਨਾਵਾਂ ਉਲੀਕਦੇ ਰਹਿੰਦੇ ਹਨ।ਸਾਹੀ ਨੇ ਦੱਸਿਆ ਕਿ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਖਰਾ ਉਤਾਰਨ ਦਾ ਕੰਮ ਕੀਤਾ ਹੈ।ਸਾਹੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਸਭਾ ਚੋਣਾਂ ਵਿਚ ਵੀ ਕਾਂਗਰਸ ਅਤੇ ਅਕਾਲੀ ਦਲ ਦੋਵਾਂ ਨੂੰ ਹਰਾ ਕੇ ਲੋਕਤੰਤਰ ਦੀ ਬਹਾਲੀ ਕੀਤੀ ਜਾਵੇ।ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੀਆਂ ਭਾਵਾਨਾਵਾਂ ਨੂੰ ਸਮਝਦੇ ਹਾਂ ਅਤੇ ਪੰਜਾਬ ਦੇ ਲੋਕ ਹੁਣ ਪੰਜਾਬ ਵਾਂਗ ਕੇਂਦਰ ਵਿਚ ਵੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੇ ਹਨ।ਸਾਹੀ ਨੇ ਕਿਹਾ ਕਿ ਅਸੀਂ ਯੂਐਸਏ ਵਿੱਚ ਵੇਖਿਆ ਹੈ ਕਿ ਕਿਵੇਂ ਇੱਕ ਚੰਗੀ ਸਰਕਾਰ ਲੋਕਾਂ ਦਾ ਜੀਵਨ ਬਦਲ ਦਿੰਦੀ ਹੈ।ਮੌਜੂਦਾ ਸਮੇਂ ਵਿੱਚ ਦੇਸ਼ ਅੰਦਰ ਕੋਈ ਲੋਕਤੰਤਰ ਨਹੀਂ ਹੈ ਅਤੇ ਨਾ ਹੀ ਕਾਨੂੰਨ ਵਿਵਸਥਾ ਹੈ।ਸਾਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ ਗਿਆ,ਬਿਜਲੀ ਦੇ ਬਿੱਲ ਮੁਆਫ ਕੀਤੇ ਗਏ,ਲੋਕਾਂ ਨੂੰ ਸਰਕਾਰ ਤੁਹਾਡੇ ਦੂਰ ਮੁਹਿੰਮ ਸ਼ੁਰੂ ਕਰਕੇ ਇਕੋ ਛੱਤ ਹੇਠਾਂ ਸਰਕਾਰੀ ਸੁਵਿਧਾਵਾਂ ਮੁੱਹਈਆ ਕਰਵਾਇਆ ਗਈਆਂ।117 ਸਕੂਲ ਆਫ਼ ਐਮੀਨੈਂਸ ਸ਼ੁਰੂ ਕੀਤੇ।ਇਸ ਤੋਂ ਇਲਾਵਾ ਸਕੂਲਾਂ ਵਿਚ ਰੂਫ ਟਾਪ ਸੋਲਰ ਪੈਨਲ ਸਿਸਟਮ ਸ਼ੁਰੂ ਕੀਤੇ ਗਏ ਅਤੇ 1 ਦਿਨ ਚ 1 ਲੱਖ ਬੱਚਿਆਂ ਦਾ ਸਰਕਾਰੀ ਸਕੂਲਾਂ ਚ ਦਾਖਲਾ ਹੋਇਆ।

LEAVE A REPLY

Please enter your comment!
Please enter your name here