ਕੇਂਦਰ ਦੀਆਂ ਸਕੀਮਾਂ ਦਾ ਲਾਭ ਲੈਣ ਵਾਲੇ ਲੋਕਾਂ ਨਾਲ ਕੀਤਾ ਜਾ ਰਿਹਾ ਸਪੰਰਕ: ਖੋਜੇਵਾਲ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਆਉਣ ਵਾਲਿਆਂ ਲੋਕਸਭਾ ਚੋਣਾਂ ਦੇ ਦੀਆਂ ਤਿਆਰੀਆਂ ਤੇ ਪਿੰਡਾਂ ਵਿੱਚ ਕੇਂਦਰ ਦੀਆਂ ਸਕੀਮਾਂ ਦਾ ਲਾਭ ਲੈਣ ਵਾਲੇ ਲੋਕਾਂ ਨਾਲ ਸਪੰਰਕ ਕਰਨ ਸਬੰਧੀ ਮੁਹਿੰਮ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਬੁੱਧਵਾਰ ਨੂੰ  ਹਲਕਾ ਕਪੂਰਥਲਾ ਦੇ ਪਿੰਡ ਖਾਨੋਵਾਲ ਵਿਖੇ ਸੰਤੌਖ ਸਿੰਘ ਖਾਨੋਵਾਲ ਦੇ ਘਰ ਸਰਕਲ ਸਦਰ ਦੇ ਪ੍ਰਧਾਨ ਸਰਬਜੀਤ ਸਿੰਘ ਦਿਉਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਸ ਦੌਰਾਨ ਮੀਟਿੰਗ ਵਿੱਚ ਭਾਜਪਾ ਪਾਰਟੀ ਨੂੰ ਪਿੰਡਾਂ ਵਿਚ ਹੋਰ ਮਜਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਦੀ ਮਜੂਦਗੀ ਵਿਚ ਜਗਜੀਤ ਸਿੰਘ ਖਾਨੋਵਾਲ ਨੂੰ ਯੂਥ ਭਾਜਪਾ ਸਰਕਲ ਸਦਰ ਦਾ ਪ੍ਰਧਾਨ, ਸੰਤੋਖ ਸਿੰਘ ਖਾਨੋਵਾਲ ਨੂੰ ਯੂਥ ਵਿੰਗ ਸਰਕਰ ਸਦਰ ਦਾ ਜਨਰਲ ਸਕਤਰ, ਮੋਹਣ ਸਿੰਘ ਨੂੰ ਐਸ ਸੀ ਮੋਰਚਾ ਸਰਕਲ ਸਦਰ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਵਿੱਚ ਮੋਦੀ ਸਰਕਾਰ ਦੀਆਂ ਦੱਸ ਸਾਲ ਦੀ ਸੇਵਾ, ਸੁਸ਼ਾਸਨ ਅਤੇ ਗਰੀਬ ਭਲਾਈ ਦੀਆਂ ਸਕੀਮਾਂ ਅਤੇ ਪੋ੍ਗਰਾਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਨਾਲ ਵੀ ਸੰਪਰਕ ਕੀਤਾ ਗਿਆ।

Advertisements

ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਤਰੱਕੀ ਵਲ ਵਧ ਰਿਹਾ ਹੈ ਅਤੇ ਉਨ੍ਹਾਂ ਵਲੋਂ ਗਰੀਬਾਂ ਲਈ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਜੋ ਉਨ੍ਹਾਂ ਲਈ ਬਹੁਤ ਲਾਭਦਾਇਕ ਹੋਣਗੀਆਂ। ਖੋਜੇਵਾਲ ਨੇ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਤਕ ਮਜਬੂਤ ਕਰਨ ਲਈ ਵੱਖ ਵੱਖ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆ ਹਨ। ਖੋਜੇਵਾਲ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ਦੇ ਵਿੱਚ ਆਮ ਗਰੀਬ ਜਨਤਾ ਲਈ ਦਿੱਤੀਆਂ ਸਹੂਲਤਾਂ ਬਾਰੇ ਵਿਸਤਾਰ ਜਾਣਕਾਰੀ ਦਿੱਤੀ।ਖੋਜੇਵਾਲ ਨੇ ਦੱਸਿਆ ਕਿ ਜਨਧਨ ਯੋਜਨਾ, ਕਿਸਾਨ ਨਿਧੀ ਯੋਜਨਾ ਤੋਂ ਇਲਾਵਾ ਦਰਜਨਾਂ ਲੋਕ ਪੱਖੀ ਯੋਜਨਾਵਾਂ ਤੋਂ ਇਲਾਵਾ ਨਵੀਂ ਸ਼ੁਰੂ ਕੀਤੀ ਯੋਜਨਾ ਵਿਸ਼ਵਕਰਮਾ ਯੋਜਨਾ ਅਧੀਨ ਆਉਂਦੇ ਤਕਨੀਕੀ ਕਾਮਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਇਸ ਸਕੀਮ ਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ।

ਇਸ ਮੌਕੇ ਗੁਰਮੇਲ ਸਿੰਘ,ਸੰਤੋਖ ਸਿੰਘ,ਲਵਪ੍ਰੀਤ ਸਿੰਘ, ਜੀਤ ਸਿੰਘ, ਤਰਸੇਮ ਸਿੰਘ, ਅਮਰੀਕ ਸਿੰਘ, ਮੱਖਣ ਸਿੰਘ, ਰਵੀ, ਡਾ ਅਮਰਨਾਥ, ਸਰਬਜੀਤ ਦਿਓਲ, ਸਦਰ ਸਰਕਲ ਦੇ ਜਨਰਲ ਸਕੱਤਰ ਪ੍ਰਦੀਪ ਸੂਦ, ਚਰਨਜੀਤ ਕੋਰ, ਰਾਜਵੰਤ ਕੋਰ, ਮਨਜੀਤ ਕੋਰ, ਹਰਪਰੀਤ ਕੋਰ, ਨਿਰਮਲ ਕੋਰ, ਦਲਜੀਤ ਕੋਰ, ਬਲਵਿੰਦਰ ਕੋਰ, ਪੁਸ਼ਪਿੰਦਰ ਕੋਰ, ਬਲਵੀਰ ਕੋਰ, ਰਸ਼ਪਾਲ ਕੋਰ, ਬਲਦੇਵ ਕੋਰ ਸਮੇਤ ਭਾਜਪਾ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ।

LEAVE A REPLY

Please enter your comment!
Please enter your name here