
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ । ਸ਼੍ਰੀ ਬ੍ਰਾਹਮਣ ਸਭਾ ਸ਼ੇਖੂਪੁਰ ਵਲੋਂ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਮੌਕੇ ਮਾਤਾ ਭਦਰਕਾਲੀ ਮੰਦਰ ਵਿਖੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਅਨਿਲ ਸ਼ੁਕਲਾ, ਕਾਂਗਰਸੀ ਆਗੂ ਸੋਨੂੰ ਪੰਡਿਤ ਨੇ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਦੀ ਮੂਰਤੀ ਅੱਗੇ ਨਤਮਸਤਕ ਹੋਕੇ ਦੀਪਕ ਜਗ੍ਹਾ ਕੇ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਮੰਦਿਰ ਕਮੇਟੀ ਦੇ ਪੰਡਿਤ ਵੱਲੋਂ ਵੈਦਿਕ ਮੰਤਰਾਂ ਨਾਲ ਪੂਜਾ ਅਰਚਨਾ ਕੀਤੀ ਗਈ ਅਤੇ ਪ੍ਰਸ਼ਾਦ ਵੰਡਿਆ ਗਿਆ।ਇਸ ਮੌਕੇ ਸ੍ਰੀ ਬ੍ਰਾਹਮਣ ਸਭਾ ਸ਼ੇਖੂਪੁਰ ਦੇ ਰਾਧੇ ਸ਼ਾਮ ਸ਼ਰਮਾ ਨੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਅਨਿਲ ਸ਼ੁਕਲਾ, ਕਾਂਗਰਸੀ ਆਗੂ ਸੋਨੂੰ ਪੰਡਿਤ ਨੂੰ ਯਾਦਗਾਰੀ ਚਿੰਨ੍ਹ ਅਤੇ ਮਾਤਾ ਰਾਣੀ ਦੀ ਚੁੰਨੀ ਭੇਟ ਕਰਕੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਅਨਿਲ ਸ਼ੁਕਲਾ, ਕਾਂਗਰਸੀ ਆਗੂ ਸੋਨੂੰ ਪੰਡਿਤ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਕੋਲ ਸ਼ਾਸਤਰਾਂ ਅਤੇ ਸ਼ਸਤਰਾਂ ਦਾ ਅਦਭੁਤ ਤਾਲਮੇਲ ਸੀ। ਉਹ ਨਾ ਸਿਰਫ਼ ਸ਼ਸਤਰ ਅਤੇ ਸ਼ਾਸਤਰਾਂ ਦੇ ਜਾਣਕਾਰ ਸਨ ਮਨੁੱਖੀ ਕਦਰਾਂ-ਕੀਮਤਾਂ ਦੇ ਮਾਲਕ ਵੀ ਸਨ। ਉਨ੍ਹਾਂਦੀ ਦੀ ਪੂਜਾ ਕਰਨ ਨਾਲ ਵਿਅਕਤੀ ਦੌਲਤ ਅਤੇ ਬਲ ਦੀ ਪ੍ਰਾਪਤੀ ਹੁੰਦੀ ਹੈ। ਅਕਸ਼ੈ ਤ੍ਰਿਤੀਆ ਤੇ ਹੋਣ ਕਾਰਨ ਇਸ ਨੂੰ ਬੇਮਿਸਾਲ ਮਿਤੀ ਮੰਨਿਆ ਜਾਂਦਾ ਹੈ।ਇਸ ਦਿਨ ਕੋਈ ਵੀ ਸ਼ੁਭ ਕੰਮ ਕਰਨ ਲਈ ਮਹੂਰਤ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਸ ਦਿਨ ਕੀਤਾ ਗਿਆ ਜਪ ਤਪ ਅਤੇ ਦਾਨ ਅਥਾਹ ਨਤੀਜੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਨੂੰ ਸਿਰਫ਼ ਬ੍ਰਾਹਮਣ ਸਮਾਜ ਹੀ ਨਹੀਂ ਸਗੋਂ ਪੂਰੇ ਸਮਾਜ ਵੱਲੋਂ ਸਤਿਕਾਰਤ ਮੰਨਿਆ ਜਾਂਦਾ ਹੈ। ਉਨ੍ਹਾਂਨੇ ਬੇਇਨਸਾਫ਼ੀ ਅਤੇ ਜ਼ੁਲਮ ਤੋਂ ਮੁਕਤ ਕਰਵਾਉਣ ਲਈ ਧਰਤੀ ਨੂੰ ਅਨੇਕਾਂ ਵਾਰ ਜ਼ਾਲਮਾਂ ਤੋਂ ਮੁਕਤ ਕਰਵਾਇਆ। ਜੀਵਨ ਨੂੰ ਸਾਰਥਕ ਬਣਾਉਣ ਲਈ ਸਾਨੂੰ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣਾ ਚਾਹੀਦਾ ਹੈ।












