Monday, October 19, 2026
Home Chandigarh ਪੰਜਾਬ ‘ਚ ਵੀ ਸ਼੍ਰੀਨਗਰ ਜਾ ਰਹੀ ਸਲੀਪਰ ਬੱਸ ਤੇ ਹਮਲਾ, ਕੀਤੀ ਪੱਥਰਬਾਜ਼ੀ

ਪੰਜਾਬ ‘ਚ ਵੀ ਸ਼੍ਰੀਨਗਰ ਜਾ ਰਹੀ ਸਲੀਪਰ ਬੱਸ ਤੇ ਹਮਲਾ, ਕੀਤੀ ਪੱਥਰਬਾਜ਼ੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਸ਼੍ਰੀਨਗਰ ਜਾ ਰਹੀ ਇੱਕ ਨਿੱਜੀ ਸਲੀਪਰ ਵੋਲਵੋ ਬੱਸ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ‘ਸਟਾਰ ਵਰਲਡ ਵੈਂਚਰਜ਼’ ਦੇ ਬੱਸ ਚਾਲਕ ਇਸ਼ਫਾਕ ਅਹਿਮਦ ਨੇ ਦੱਸਿਆ ਕਿ ਲੁਧਿਆਣਾ ਨੇੜੇ ਇਹ ਘਟਨਾ ਰਾਤ ਦੇ ਕਰੀਬ 11 ਵਜੇ ਲੁਧਿਆਣਾ ਨੇੜੇ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਤੇ ਵਾਪਰੀ, ਜਦੋਂ ਬੱਸ ਸ਼੍ਰੀਨਗਰ ਵੱਲ ਜਾ ਰਹੀ ਸੀ। ਅਚਾਨਕ ਕੁਝ ਲੋਕਾਂ ਨੇ ਆ ਕੇ ਬੱਸ ਤੇ ਪੱਥਰਬਾਜ਼ੀ ਕਰ ਦਿੱਤੀ। ਚਾਲਕ ਨੇ ਦੱਸਿਆ, “ਰੱਬ ਦਾ ਸ਼ੁਕਰ ਹੈ ਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ। ਜਿਸ ਸੀਟ ਵੱਲ ਪੱਥਰ ਮਾਰੇ ਗਏ, ਉੱਥੇ ਔਰਤਾਂ ਅਤੇ ਬੱਚੇ ਸੁੱਤੇ ਪਏ ਸਨ।

Advertisements

ਇਸ ਘਟਨਾ ਤੋਂ ਬਾਅਦ ਮੁਸਾਫ਼ਰ ਬਹੁਤ ਜ਼ਿਆਦਾ ਡਰੇ ਹੋਏ ਹਨ।” ਉਨ੍ਹਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਬੱਸ ਨੂੰ ਕਈ ਕਿਲੋਮੀਟਰ ਤੱਕ ਆਪਣੀ ਸੁਰੱਖਿਆ ਹੇਠ ਅੱਗੇ ਲੰਘਾਇਆ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੱਨਿਚਰਵਾਰ ਰਾਤ ਹਰਿਆਣਾ ਦੇ ਨਿਲੋਖੇੜੀ ਨੇੜੇ ਇੱਕ ਢਾਬੇ ’ਤੇ ਜੰਮੂ-ਕਸ਼ਮੀਰ ਦੇ ਮੁਸਾਫ਼ਰਾਂ ਨਾਲ ਭਰੀ ਇੱਕ ਨਿੱਜੀ ਸਲੀਪਰ ਬੱਸ ’ਤੇ ਪੱਥਰਾਂ ਅਤੇ ਇੱਟਾਂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਇੱਕ ਯਾਤਰੀ ਅਤੇ ਇੱਕ ਵਰਕਰ ਜ਼ਖ਼ਮੀ ਹੋ ਗਏ ਸਨ। ਉਸ ਮਾਮਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

LEAVE A REPLY

Please enter your comment!
Please enter your name here