ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਮੇਲੇ ਅਤੇ ਤਿਉਹਾਰਾਂ ਦਾ ਕਰਵਾ ਰਹੀ ਹੈ ਆਯੋਜਨ: ਚੇਅਰਮੈਨ ਇੰਡੀਅਨ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਪੰਜਾਬ ਦੀ ਮਿੱਟੀ ਦੀ ਮਿੱਠੀ ਮਿੱਠੀ ਮਹਿਕ, ਪਿੰਡਾਂ ਦੀਆਂ ਪਰੰਪਰਾਵਾਂ ਨਾਲ ਸਜਿਆ ਸੰਗੀਤ, ਖਾਣ-ਪੀਣ ਦੀਆਂ ਥਾਲੀਆਂ ਵਿੱਚ ਸਜੇ ਰਵਾਇਤੀ ਪਕਵਾਨ, ਪੰਜਾਬ ਦੀ ਸ਼ਾਨ ਮੰਨੇ ਜਾਂਦੇ ਭੰਗੜਾ ਗਿੱਧਾ ਡਾਂਸ, ਫੁਲਕਾਰੀ ਦੇ ਦੁਪੱਟੇ, ਰੰਗ ਬਰੰਗੀਆਂ ਪਤੰਗਾਂ ਦੀਆਂ ਖੇਡਾਂ, ਪੰਜਾਬ ਨੂੰ ਪੰਜਾਬ ਨੂੰ ਰੰਗਲਾ ਬਣਾਉਣ ਵਾਲਿਆਂ ਚੀਜ਼ਾਂ ਹੁਣ ਹਰ ਮਹੀਨੇ ਕਿਸੇ ਨਾ ਕਿਸੇ ਤਿਉਹਾਰ ਦੇ ਰੂਪ ਚ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਨੇ ਪੰਜਾਬ ਦੀ ਅਜਿਹੀ ਤਸਵੀਰ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ। ਜਿਸ ਨਾਲ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕੀਤਾ ਜਾ ਸਕੇ।ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਨੇ ਸੂਬੇ ਦੇ ਹਰ ਇੱਕ ਜ਼ਿਲ੍ਹੇ ਨੂੰ   ਕਿਸੇ ਨਾ ਕਿਸੇ ਤਿਉਹਾਰ ਨਾਲ ਜੋੜ ਕੇ ਹਰ ਮਹੀਨੇ ਵਿੱਚ ਇੱਕ ਮਹੋਉਤਸਵ ਅਤੇ ਮੇਲਿਆਂ ਦੇ ਆਯੋਜਨ ਕਰਵਾਉਣ ਦੀ ਰਵਾਇਤ ਸ਼ੁਰੂ ਕੀਤੀ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਪੂਰਥਲਾ ਵਿਖੇ 1 ਤੋਂ 3 ਮਾਰਚ ਤੱਕ ਸੈਨਿਕ ਸਕੂਲ ਵਿਖੇ ਕਰਵਾਏ ਜਾ ਰਹੇ ਹੈਰੀਟੇਜ ਫੈਸਟੀਵਲ ਸਬੰਧੀ ਡੀਸੀ ਅਮਿਤ ਕੁਮਾਰ ਪੰਚਾਲ ਨਾਲ ਮੀਟਿੰਗ ਕਰਕੇ ਤਿਆਰੀਆਂ ਸਬੰਧੀ ਵਿਚਾਰ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਡੀਅਨ ਨੇ ਦੱਸਿਆ ਕਿ ਕਪੂਰਥਲਾ ਨੂੰ ਦੂਜਾ ਪੈਰਿਸ ਕਿਹਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਕਪੂਰਥਲਾ ਸ਼ਹਿਰ ਰਾਜਾ-ਮਹਾਰਾਜਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ।

Advertisements

ਇਸ ਨੂੰ ਬੇਮਿਸਾਲ ਆਰਕੀਟੈਕਚਰਲ ਨਮੂਨਿਆਂ ਲਈ ਪੰਜਾਬ ਦਾ ਪੈਰਿਸ ਵੀ ਕਿਹਾ ਜਾਂਦਾ ਹੈ।ਇੱਥੇ ਤੁਹਾਨੂੰ ਇੰਡੋ-ਫ੍ਰੈਂਚ ਅਤੇ ਇੰਡੋ-ਗਰੀਕ ਸ਼ੈਲੀ ਦੀਆਂ ਇਮਾਰਤਾਂ ਦੇਖਣ ਨੂੰ ਮਿਲਦੀਆਂ ਹਨ।ਇਥੋਂ ਦਾ ਸੁਲਤਾਨਪੁਰ ਲੋਧੀ ਸ਼ਹਿਰ ਸਿੱਖਾਂ ਦਾ ਪ੍ਰਸਿੱਧ ਧਾਰਮਿਕ ਸਥਾਨ ਹੈ।ਇਸ ਲਈ ਕਪੂਰਥਲਾ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਨਾਲ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਪੂਰਥਲਾ ਵਿੱਚ ਵਿਰਾਸਤੀ ਹੈਰੀਟੇਜ ਫੈਸਟੀਵਲ ਦਾ ਕਰਨ ਦੇ ਨਾਲ-ਨਾਲ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰਾਸਤੀ ਮੇਲਿਆਂ ਅਤੇ ਤਿਉਹਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਤਾਂ ਜੋ ਇਸ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਉਜਾਗਰ ਕੀਤਾ ਜਾ ਸਕੇ।ਇੰਡੀਅਨ ਨੇ ਕਿਹਾ ਕਿ ਇਸ ਨਾਲ ਸੈਰ ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਅਤੇ ਹੋਰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਮਿਲੇਗੀ।ਉਨ੍ਹਾਂ ਕਿਹਾ ਕਿ ਮੇਲਿਆਂ ਅਤੇ ਤਿਉਹਾਰਾਂ ਦੀ ਲੜੀ ਨੂੰ ਰੰਗਲਾ ਪੰਜਾਬ ਦਾ ਨਾਮ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਦੇ ਹੋਏ 18 ਅਗਸਤ 2023 ਤੋਂ ਸੰਗਰੂਰ ਵਿੱਚ ਧਿਆਨ ਮਹੋਤਸਵ ਨਾਲ ਇਸ ਦੀ ਸ਼ੁਰੂਆਤ ਕੀਤੀ ਸੀ।ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਜਿੱਥੇ ਲੋਕਾਂ ਨੂੰ ਪੰਜਾਬ ਦੀਆਂ ਪੁਰਾਣੀਆਂ ਪਰੰਪਰਾਵਾਂ ਨਾਲ ਜੋੜਨਗੇ ਉੱਥੇ ਹੀ ਲੋਕਾਂ ਨੂੰ ਸਬੰਧਤ ਜ਼ਿਲ੍ਹੇ ਦੇ ਵਿਸ਼ੇਸ਼ ਪਕਵਾਨਾਂ ਅਤੇ ਪਹਿਰਾਵੇ ਬਾਰੇ ਜਾਣਨ ਦਾ ਮੌਕਾ ਵੀ ਮਿਲੇਗਾ।ਇੰਡੀਅਨ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਨੂੰ ਪੂਰੀ ਦੁਨੀਆਂ ਵਿੱਚ ਇੱਕ ਵਿਲੱਖਣ,ਅਦਭੁਤ ਅਤੇ ਰੰਗਲਾ ਪੰਜਾਬ ਵਜੋਂ ਪਹਿਚਾਣ ਕਰਵਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕੁਝ ਅਜਿਹੇ ਸਾਧਨ ਮੌਜੂਦ ਹਨ ਜਿਨ੍ਹਾਂ ਦੀ ਮਦਦ ਨਾਲ ਪੰਜਾਬ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਜ਼ਿੰਦਾ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here