ਇਸ ਵਾਰ 400 ਦੇ ਪਾਰ ਨਾਅਰੇ ਨਾਲ ਭਾਜਪਾ ਨੂੰ ਜਿਤਾਉਣ ਲਈ ਮੈਦਾਨ ‘ਚ ਉਤਰੇਗਾ ਭਾਜਪਾ ਯੁਵਾ ਮੋਰਚਾ: ਡੱਲੀ 

ਜਲੰਧਰ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਵਾਰ’ਚਾਰ ਸੋ ਦੇ ਪਾਰ ਦੇ ਦਿੱਤੇ ਗਏ ਨਾਅਰੇ ਤੋਂ ਬਾਅਦ ਭਾਜਪਾ ਯੁਵਾ ਮੋਰਚਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੂਰੇ ਜੋਸ਼ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਨਵਾਂ ਨਾਅਰਾ ਤਿਆਰ ਕੀਤਾ ਹੈ।ਭਾਜਪਾ ਇਸ ਵਾਰ 400 ਪਾਰ ਤੀਸਰੀ ਵਵਾਰ ਮੋਦੀ ਸਰਕਾਰ ਦੇ ਨਾਅਰੇ ਨਾਲ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਅੰਮ੍ਰਿਤ ਸਿੰਘ ਡੱਲੀ ਨੇ ਸ਼ੁੱਕਰਵਾਰ ਨੂੰ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦਾ ਯੁਵਾ ਮੋਰਚਾ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਮੰਡਲ ਦੇ ਪਿੰਡ ਦੇ ਕੇਂਦਰਾਂ ਤੇ ਨੁੱਕੜ ਮੀਟਿੰਗਾਂ ਹੋਣਗੀਆਂ। ਇਨ੍ਹਾਂ ਨੁੱਕੜ ਮੀਟਿੰਗਾਂ ਨੂੰ ਸੂਬਾ ਭਾਜਪਾ ਦੇ ਸੀਨੀਅਰ ਆਗੂ ਸੰਬੋਧਨ ਕਰਨਗੇ।ਡੱਲੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੀ ਦੇਸ਼ ਭਰ ਚ ਸ਼ਲਾਘਾ ਹੋ ਰਹੀ ਹੈ।ਲੋਕਾਂ ਨੇ ੨੦੨੪ ਚ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਦਾ ਮਨ ਬਣਾ ਲਿਆ ਹੈ।ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ।

Advertisements

ਦੁਨੀਆਂ ਦੇ ਵੱਡੇ ਵੱਡੇ ਦੇਸ਼ ਭਾਰਤ ਦੇ ਵਿਕਾਸ ਵਿੱਚ ਆਪਣਾ ਵਿਕਾਸ ਦੇਖ ਰਹੇ ਹਨ।ਡੱਲੀ ਨੇ ਨੌਜਵਾਨਾਂ ਨੂੰ ਮੋਦੀ ਦੇ ਪੰਜ ਸਿਧਾਂਤਾਂ ਬਾਰੇ ਦੱਸਿਆ ਅਤੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਰਤ ਵਿੱਚ ਜਿਸ ਗਤੀ ਅਤੇ ਪੈਮਾਨੇ ਨਾਲ ਵਿਕਾਸ ਹੋਇਆ ਹੈ,ਉਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਕਿਹਾ ਕਿ ਡੀਬੀਟੀ ਰਾਹੀਂ 34 ਲੱਖ ਕਰੋੜ ਦਾ ਲਾਭਪਾਤਰੀਆਂ ਤੱਕ ਪਹੁੰਚਾਉਣ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 80.35 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਉਣਾ ਅਤੇ ਇਸ ਯੋਜਨਾ ਨੂੰ 1 ਜਨਵਰੀ ਤੋਂ ਅਗਲੇ ਪੰਜ ਸਾਲਾਂ ਲਈ ਵਧਾ ਕੇ 2029 ਤੱਕ ਕਰਨਾ,ਜਿਸ ਕਾਰਨ ਸਾਡੇ ਦੇਸ਼ ਦੇ 25 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਬਾਹਰ ਨਿਕਲੇ ਹਨ। ਉਨ੍ਹਾਂ ਕਿਹਾ ਕਿ ਯੁਵਾ ਮੋਰਚਾ ਦੇ ਵਰਕਰਾਂ ਸੂਬੇ ਵਲੋਂ ਜੋ ਵੀ ਕੰਮ ਸੌਂਪੇ ਗਏ ਹਨ।ਉਨ੍ਹਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਾਲ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ 13 ਲੋਕ ਸਭਾ ਸੀਟਾਂ ਤੇ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਮਿਹਨਤ  ਅਤੇ ਇਸ ਦੀ ਅਗਵਾਈ ਸ੍ਰੀ ਮੋਦੀ ਕਰਨਗੇ। ਕੀਤੀ ਜਾਵੇਗੀ ਤਾਂ ਜੋ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਪ੍ਰਧਾਨ ਮੰਤਰੀ ਬਣ ਸਕਣ।

LEAVE A REPLY

Please enter your comment!
Please enter your name here