ਸਕੂਲ ਬੱਸ ਬੇਕਾਬੂ ਹੋਣ ਕਾਰਨ ਖੇਤ ਵਿੱਚ ਪਲਟੀ, 15 ਬੱਚੇ ਜ਼ਖਮੀ  

ਝਾਰਖੰਡ (ਦ ਸਟੈਲਰ ਨਿਊਜ਼)। ਝਾਰਖੰਡ ਦੇ ਰਾਂਚੀ ਵਿੱਚ ਸਕੂਲ ਬੱਸ ਪਲਟਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੇਂਟ ਮੈਰੀਅਸ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ ਤਾਂ ਮੋੜ ਤੇ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖੇਤਾਂ ਵਿੱਚ ਪਲਟ ਗਈ।

Advertisements

ਹਾਦਸੇ ਦੌਰਾਨ 15 ਬੱਚੇ ਜ਼ਖਮੀ ਹੋ ਗਏ ਤੇ ਬਾਕੀ ਬੱਚੇ ਸੁਰੱਖਿਅਤ ਹਨ। ਜ਼ਖਮੀ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਇੱਕ ਬੱਚੇ ਦੇ ਸਿਰ ਵਿੱਚ ਸੱਟ ਲੱਗੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here