ਰਾਜਸਥਾਨ ਵਿੱਚ ਬੀਐੱਸਐੱਫ ਦੇ ਜਵਾਨ ਦੀ ਗਰਮੀ ਨਾਲ ਹੋਈ ਮੌਤ

ਰਾਜਸਥਾਨ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਰਾਜਸਥਾਨ ਵਿੱਚ ਭਿਆਨਕ ਗਰਮੀ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਕਿ ਭਾਰਤ-ਪਾਕਿਸਤਾਨ ਸਰਹੱਦ ‘ਤੇ ਜੈਸਮਲੇਰ ਜ਼ਿਲ੍ਹੇ ‘ਚ ਤਾਇਨਾਤ ਬੀਐੱਸਐੱਫ ਦੇ ਜਵਾਨ ਦੀ ਗਰਮੀ ਦੇ ਕਾਰਣ ਮੌਤ ਹੋ ਗਈ। ਰਾਜਸਥਾਨ ਵਿੱਚ ਹੀਟ ਸਟ੍ਰੋਕ ਕਾਰਨ ਢਾਈ ਦਰਜਨ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

Advertisements

ਹਾਲਾਂਕਿ ਸਰਕਾਰ ਨੇ ਅਜੇ ਤੱਕ ਹੀਟ ਸਟ੍ਰੋਕ ਨਾਲ ਹੋਈਆਂ ਮੌਤਾਂ ਦੇ ਅੰਕੜੇ ਜਾਰੀ ਨਹੀਂ ਕੀਤੇ ਹਨ। ਜੈਸਲਮੇਰ ਦੀ ਸਰਹੱਦ ‘ਤੇ ਹੀਟ ਸਟ੍ਰੋਕ ਦਾ ਸ਼ਿਕਾਰ ਹੋਏ ਫੌਜੀ ਅਜੈ ਕੁਮਾਰ ਪੱਛਮੀ ਬੰਗਾਲ ਦੇ ਜਲਪਾਈਗੁੜੀ ਦਾ ਰਹਿਣ ਵਾਲਾ ਸੀ। ਅਜੈ ਭਾਰਤ-ਪਾਕਿ ਸਰਹੱਦ ‘ਤੇ ਭਾਨੂ ਚੌਕੀ ‘ਤੇ ਤਾਇਨਾਤ ਸੀ। ਨੌਜਵਾਨ ਅਜੇ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ।

LEAVE A REPLY

Please enter your comment!
Please enter your name here