ਵਿਦਿਅਕ ਸੰਸਥਾਵਾਂ ਯੋਗ ਯੂਥ ਨੁੰ ਵੋਟ ਬਨਾਉਣ ਲਈ ਕਰਨ ਪ੍ਰੇਰਿਤ : ਡਾ. ਕਰੁਣਾ ਰਾਜੂ

ਚੰਡੀਗੜ (ਦਾ ਸਟੈਲਰ ਨਿਊਜ਼)। ਪੰਜਾਬ ਰਾਜ ਦੇ 18 ਸਾਲ ਤੋਂ ਵੱਧ ਉਮਰ ਦੇ ਲਗਭਗ 9 ਲੱਖ ਨੋਜਵਾਨਾਂ ਅਜੇ ਤੱਕ ਵੋਟਰਾਂ ਨੇ ਆਪਣਾ ਨਾਮ ਵੋਟਰ ਸੂਚੀਆ ਵਿੱਚ ਦਰਜ ਨਹੀਂ ਕਰਵਾਇਆ ਹੈ ।ਜਿਸ ਕਰਰਨ ਰਾਜ ਵਿੱਚ ਹੋਣ ਵਾਲੀਆ ਵੱਖ ਵੋਟਾਂ ਦੋਰਾਨ ਵੋਟ ਪ੍ਰਤੀਸ਼ਤ ਘੱਟ ਰਹਿ ਜਾਂਦੀ ਹੈ। ਉਕਤ ਪ੍ਰਗਟਾਵਾ ਅੱਜ ਇੱਥੇ ਰਾਜ ਦੀਆਂ ਵੱਖ- ਵੱਖ ਯੁਨੀਵਰਸਿਟੀਆਂ ਦੇ ਪ੍ਰਤੀਨਿਧੀਆ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਅਫਸਰ, ਪੰੰਜਾਬ ਡਾ.ਐਸ. ਕਰੁਣਾ ਰਾਜੂ ਨੇ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆ ਡਾ. ਰਾਜੂ ਨੇ ਕਿਹਾ ਕਿ 18 ਸਾਲ ਜਾ ਇਸ ਤੋਂ ਵੱਧ ਉਮਰ ਦੇ ਨੋਜਵਾਨਾਂ ਨੂੰ ਆਪਣਾ ਨਾਮ ਵੋਟਰ ਸੂਚੀ ਵਿਚ ਵੋਟਰ ਵਜੋਂ ਦਰਜ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਵਿਦਿਅਕ ਸੰਸਥਾਵਾ ਅਹਿਮ ਭੂਮਿਕਾ ਨਿਭਾਅ ਸਕਦੀਆ ਹਨ। ਉਹਨਾਂ ਕਿਹਾ ਕਿ ਵੋਟਰ ਕਾਰਡ ਪਹਿਚਾਣ ਸਾਬਤ ਕਰਨ ਸਬੰਧੀ ਪ੍ਰਵਾਨਤ ਦਸਤਵੇਜ ਹੈ।
ਉਹਨਾਂ ਕਿਹਾ ਕਿ ਇਸ ਕਾਰਜ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਹਰੇਕ ਜਮਾਤ ਵਿੱਚ ਪ੍ਰਤੀਨਿਧ ਨਿਯੁਕਤ ਕਰਨ ਚਾਹੀਦੇ ਹਨ ਅਤੇ ਨਾਲ ਕੈਪਸ ਅੰਬੈਸਡਰ ਬਨਾਉਣ ਦੇ ਨਾਲ ਨਾਲ ਨੋਡਲ ਅਫਸਰ ਵੀ ਬਨਾਉਣੇ ਚਾਹੀਂਦੇ ਹਨ ਜੋ ਕਿ ਨੌਜਵਾਨਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੇ ਫਾਇਦੇ ਅਤੇ ਦੇਸ਼ ਦੇ ਜਿੰਮੇਵਾਰ ਨਾਗਰਿਕ ਹੋਣ ਦੇ ਨਾਲ ਵੋਟਾਂ ਦਾ ਅਧਿਕਾਰ ਦੀ ਵਰਤੋਂ ਕਰਨਬਾਰੇ ਸਾਥੀ ਵਿਦਿਆਰਥੀਆਂ ਨੂੰ ਜਾਗਰੂਕ ਕਰ ਸਕਣ।ਇਸ ਤੋਂ ਇਲਾਵਾ ਨਵੇਂ ਬਨਣ ਵਾਲੇ ਵੋਟਰਾਂ ਨੂੰ ਸਹੀ ਵੋਟਿੰਗ ਬਾਰੇ ਜਾਣੂ ਕਰਵਾਉਣ ਤਾਂ ਜੋ ਉਹ ਬਿਨਾਂ ਕਿਸੇ ਲਾਲਚ, ਭੈਅ ਅਤੇ ਡਰ ਦੇ ਵੋਟ ਦੇ ਅਧਿਕਾਰ ਦਾ ਇਸੇਮਤਲ ਕਰ ਸਕਣ।
ਮੀਟਿੰਗ ਦੋਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ• ਤੋਂ ਕਰਨਲ (ਸੇਵਾਮੁਕਤ) ਜੀ.ਐਸ.ਚੱਢਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਡੀ.ਐਸ.ਸਹੋਤਾ, ਚਿਤਕਾਰਾ ਯੂਨੀਵਰਸਿਟੀ ਬਨੂੰੜ ਤੋ ਡਾ. ਡੀ.ਪੀ. ਗੁਪਤਾ, ਰਿਆਤ ਅਤੇ ਬਾਹਰਾ ਯੂਨੀਵਰਸਿਟੀ ਖਰੜ ਤੋਂ ਮਿਸ ਬੀ.ਐਸ. ਧੰਜੂ ਅਤੇ ਜਗਮੀਤ ਸਿੰਘ ਸਰਨਾ ਅਤੇ ਚੰਡੀਗੜ• ਯੂਨੀਵਰਸਿਟੀ ਘੜੂੰਆਂ ਤੋਂ ਬਲਬੀਰ ਸਿੰਘ ਢੋਲ  ਹਾਜਰ ਸਨ । ਪ੍ਰਤੀਨਿਧਾਂ ਨੇ ਭਰੋਸਾ ਦਿਵਇਆ ਕਿ ਉਹ ਇਸ ਦਿਸ਼ਾ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨਗੇ।

LEAVE A REPLY

Please enter your comment!
Please enter your name here