ਹਸਪਤਾਲ ਸਿਖਲਾਈ ਦੀ ਅਰੰਭਤਾਂ ਮੋਕੇ ਵਿਦਿਆਰਥਣਾਂ ਨੂੰ ਦੁਆਇਆ ਫਲੋਰੈਨਸ ਨਾਈਟਗੇਲ ਪ੍ਰਣ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਡਾ. ਮਮਤਾ। ਮਲਟੀਪਰਪਜ ਹੈਲਥ ਵਰਕਰ ਫੀਮੇਲ ਸਿਖਲਾਈ ਸੰਸਥਾਂ ਸਿਵਲ ਹਸਪਤਾਲ ਦੀਆਂ ਵਿਦਿਆਰਥਾਣਾਂ ਦੀ ਕਮਿਉਨਟੀ ਅਤੇ ਹਸਪਤਾਲ ਸਿਖਲਾਈ ਦੀ ਅਰੰਭਤਾਂ ਮੋਕੇ ਪ੍ਰਿੰਸੀਪਲ ਪਰਮਜੀਤ ਕੋਰ ਅਤੇ ਸਮੂਹ ਟੀਚਰਾਂ ਵੱਲੋ ਵਿਦਿਆਰਥੀਆਂ ਨੂੰ ਫਲੋਰੈਨਸ ਨਾਈਟਗੇਲ ਪ੍ਰਣ ਦੁਆਇਆ ਗਿਆ।

Advertisements

ਜਿਸ ਦਾ ਮਕਸਦ ਸਿਖਿਆਰਥੀਆਂ ਵੱਲੋ ਹਸਪਤਾਲ ਵਿੱਚ ਦਾਖਿਲ ਅਤੇ ਰੋਜਾਨਾਂ ਅਉਣ ਵਾਲੇ ਮਰੀਜਾਂ ਨਾਲ ਪਿਆਰ ਭਰਿਆ ਵਤੀਰਾਂ ਅਪਣਾਉਣਾ ਹੈ । ਆਪਣਾ ਸੰਦੇਸ਼ ਦਿੰਦੇ ਹੋਏ ਪ੍ਰਿੰਸੀਪਲ ਨੇ ਦੱਸਿਆ ਕਿ ਨਰਸਿੰਗ ਦੀ ਕਿੱਤਾ ਮਾਨਵਤਾਂ ਦੀ ਸੇਵਾ, ਮਰੀਜਾਂ ਦੀਨ ਦੁਖੀਆਂ ਅਤੇ ਲੋੜਵੰਦਾ ਦੀ ਇਲਾਜ ਕਰਦੇ ਹੋਏ ਕਿਸੇ ਦੁੱਖੀ ਵਿਅਕਤੀ ਨੂੰ ਸੁੱਖ ਪ੍ਰਦਾਨ ਕਰਨਾ ਹੈ । ਇਸ ਮੋਕੇ ਸੁਖਵਿੰਦਰ ਕੋਰ, ਜਿਲਾਂ ਮਾਸ ਮੀਡੀਆ ਅਫਸਰ ਪਰੋਸ਼ਤਮ ਲਾਲ, ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ, ਮਨਮੀਤ ਕੋਰ, ਪਰਮਜੀਤ ਕੋਰ ਅਦਿ ਹਾਜਰ ਸਨ । 

LEAVE A REPLY

Please enter your comment!
Please enter your name here