ਚੱਕੋਵਾਲ ਵਿਖੇ ਬੱਚਿਆੰ ਨੂੰ ਪਲਸ ਪੋਲਿਓ ਬੂੰਦਾਂ ਪਿਲਾ ਕੇ ਕੀਤੀ ਮੁਹਿੰਮ ਦੀ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਡਾ. ਮਮਤਾ। ‘ਦੋ ਬੂੰਦ ਹਰ ਵਾਰ, ਪੋਲੀਓ ਤੇ ਜਿੱਤ ਰਹੇ ਬਰਕਰਾਰ’ ਦੇ ਨਾਅਰੇ ਨਾਲ ਸਾਲ 2019 ਦੇ ਕੌਮੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਬਲਾਕ ਚੱਕੋਵਾਲ ਵਿਖੇ ਇਸ ਮੁਹਿੰਮ ਦਾ ਸ਼ੁੱਭ ਆਰੰਭ ਐਸ.ਐਮ.ਓ. ਡਾ. ਓ.ਪੀ. ਗੋਜਰਾ ਜੀ ਪ੍ਰਾਈਮਰੀ ਹੈਲਥ ਸੈਂਟਰ ਚੱਕੋਵਾਲ ਵਿਖੇ ਲਗਾਏ ਗਏ ਪੋਲੀਓ ਬੂਥ ‘ਤੇ ਨੰਨੇ ਮੁੰਨੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਬੀ.ਈ.ਈ. ਰਮਨਦੀਪ ਕੌਰ, ਮਨਜੀਤ ਸਿੰਘ ਹੈਲਥ ਇੰਸਪੈਕਟਰ, ਸਟਾਫ਼ ਨਰਸ ਮਨਪ੍ਰੀਤ ਕੌਰ ਤੇ ਕਮਲੇਸ਼ ਕੌਰ, ਆਸ਼ਾ ਫੈਸੀਲੀਟੇਟਰ ਨਿਰਮਲਾ ਦੇਵੀ, ਆਸ਼ਾ ਗੁਰਦੀਪ ਕੌਰ ਤੇ ਸੁਮਨ ਬਾਲਾ ਉਪਸਥਿਤ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਓ.ਪੀ. ਗੋਜਰਾ ਨੇ ਆਖਿਆ ਕਿ ਪੋਲੀਓ ਵਰਗੀ ਖਤਰਨਾਕ ਤੇ ਨਾ ਮਰਾਦ ਬੀਮਾਰੀ ਤੋਂ ਸਾਡਾ ਦੇਸ਼ ਮੁਕਤ ਹੋ ਚੁੱਕਾ ਹੈ ਪਰ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਪੋਲੀਓ ਵਾਇਰਸ ਤੋਂ ਬੱਚਿਆਂ ਨੂੰ ਬਚਾਉਣ ਵਾਸਤੇ ਸਾਨੂੰ ਅਜੇ ਵੀ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣੀਆਂ ਜਰੂਰੀ ਹਨ। ਯਾਦ ਰੱਖੋ ਕਿ ਪੋਲੀਓ ਨੂੰ ਵਾਪਸ ਆਉਣ ਦਾ ਮੌਕਾ ਨਾ ਮਿਲੇ। ਆਪਣੇ ਬੱਚੇ ਨੂੰ ਪੋਲੀਓ ਦੀ ਇਹ ਵਾਧੂ ਖੁਰਾਕ ਜਰੂਰ ਦਵਾਓ, ਤਾਕਿ ਤੁਹਾਡੇ ਬੱਚੇ ਨੂੰ ਮਿਲੇ ਪੋਲੀਓ ਤੋਂ ਪੱਕੀ ਸੁਰੱਖਿਆ।

Advertisements

ਮੁਹਿੰਮ ਬਾਰੇ ਜਾਣਕਾਰੀ ਦਿੰਦੇ ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਬਲਾਕ ਚੱਕੋਵਾਲ ਵਿਖੇ 0 ਤੋਂ 5 ਸਾਲ ਦੇ ਪਹਿਚਾਨ ਕੀਤੇ ਗਏ 14911 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਮੁਹਿੰਮ ਉਲੀਕੀ ਗਈ ਹੈ ਜਿਨਾਂ ਵਿੱਚੋਂ ਪਹਿਲੇ ਦਿਨ ਬੂਥ ਗਤੀਵਿਧੀਆਂ ਤਹਿਤ 74 ਸਥਾਈ ਬੂਥਾਂ ਅਤੇ ਬੱਸ ਸਟੈਂਡ ਬੁੱਲੋਵਾਲ ਤੇ ਸ਼ਾਮ ਚੌਰਾਸੀ ਵਿਖੇ ਲਗਾਏ ਗਏ 2 ਟਰਾਂਜਿਟ ਬੂਥਾਂ ਤੇ 304 ਵੈਕਸੀਨੇਟਰਾਂ ਵੱਲੋਂ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ ਹਨ। ਜਿਨਾਂ ਦੀ ਦੇਖ ਰੇਖ ਜਿਲਾ ਪੱਧਰ ਦੇ ਅਧਿਕਾਰੀਆਂ, ਵਿਸ਼ਵ ਸਿਹਤ ਸੰਗਠਨ ਦੇ ਨੁਮਾਂਇੰਦਿਆਂ ਅਤੇ ਤੈਨਾਤ ਕੀਤੇ ਗਏ 17 ਸੁਪਰਵਾਈਜ਼ਰਾਂ ਵੱਲੋਂ ਕੀਤੀ ਗਈ। ਉਹਨਾਂ ਅਪੀਲ ਕੀਤੀ ਕਿ ਜੇਕਰ ਕੋਈ ਬੱਚਾ ਕਿਸੇ ਕਾਰਣ ਕਰਕੇ ਬੂਥ ਤੇ ਜਾ ਕੇ ਪੋਲੀਓ ਬੂੰਦਾਂ ਨਹੀਂ ਪੀ ਸਕਿਆਂ, ਉਹ ਮਿਤੀ 11 ਅਤੇ 12 ਮਾਰਚ ਨੂੰ ਘਰ-ਘਰ ਜਾ ਕੇ ਬੂੰਦਾਂ ਪਿਲਾਉਣ ਲਈ ਬਣਾਈਆਂ ਗਈਆਂ ਟੀਮਾਂ ਨੂੰ ਪੂਰਾ ਸਹਿਯੋਗ ਕਰਨ ਤਾਂ ਕਿ ਕੋਈ ਵੀ ਬੱਚਾ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ। ਇੱਕ ਕਦਮ ਦੇਸ਼ ਦੀ ਤੱਰਕੀ ਵਿੱਚ ਭਾਗੀਦਾਰ ਬਣਨ ਦਾ ਆਓ ਆਪਾਂ ਸਾਰੇ ਮਿਲਕੇ ਪੋਲੀਓ ਮੁਕਤ ਭਾਰਤ ਬਣਾਈਏ।

LEAVE A REPLY

Please enter your comment!
Please enter your name here