ਨਜਾਇਜ਼ ਤੌਰ ਤੇ ਲਗਾਏ ਵਾਟਰ ਸਪਲਾਈ ਅਤੇ ਸੀਵਰੇਜ਼ ਕੁਨੈਕਸ਼ਨ ਤੁਰੰਤ ਰੈਗੂਲਰ ਕਰਵਾਉਣ ਸ਼ਹਿਰਵਾਸੀ: ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਦੇ ਸੁਪਰਡੰਟ ਅਮਿਤ ਕੁਮਾਰ ਦੀ ਅਗਵਾਈ ਹੇਠ ਬਣਾਈ ਟੀਮ ਜਿਸ ਵਿੱਚ ਜੇਈ ਅਸ਼ਵਨੀ ਸ਼ਰਮਾ, ਇੰਸਪੈਕਟਰ ਮੁਕਲ ਕੇਸਰ, ਇੰਸਪੈਕਟਰ ਅਸ਼ਵਨੀ ਕੁਮਾਰ ਅਤੇ ਪ੍ਰਦੀਪ ਕੁਮਾਰ ਸ਼ਾਮਲ ਸਨ। ਉਹਨਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਮੁਹਲਿਆਂ ਦੀ ਚੈਕਿੰਗ ਕੀਤੀ ਅਤੇ ਸ਼ਿਵਾਲਿਕ ਇੰਨਕਲੈਵ ਵਿਖੇ ਸ਼ਹਿਰ ਵਾਸੀਆ ਵੱਲੋਂ ਨਜਾਇਜ ਤੋਰ ਤੇ ਲਗਾਏ ਪੀਣ ਵਾਲੇ ਪਾਣੀ ਦੇ 6 ਕੁਨੈਕਸ਼ਨ ਕੱਟੇ।

Advertisements

ਨਿਗਮ ਦੀ ਟੀਮ ਨੇ ਨਜਾਇਜ਼ ਤੌਰ ਤੇ ਲਗਾਏ ਪੀਣ ਵਾਲੇ ਪਾਣੀ ਦੇ 6 ਕੁਨੈਕਸ਼ਨ ਕੱਟੇ

ਉਹਨਾਂ ਹੋਰ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਨਗਰ ਨਿਗਮ ਦੀ ਹਦੂਦ ਅੰਦਰ ਸ਼ਹਿਰ ਵਾਸੀਆਂ ਵੱਲੋਂ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੇ ਕੁਨੈਕਸ਼ਨ ਆਪਣੇ ਪੱਧਰ ਤੇ ਨਜ਼ਾਇਜ਼ ਤੌਰ ਤੇ ਲਗਾਏ ਹੋਏ ਹਨ। ਸ਼ਹਿਰ ਵਾਸੀ ਨਜ਼ਾਇਜ਼ ਤੌਰ ਤੇ ਲੱਗੇ ਆਪਣੇ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੁਨੈਕਸ਼ਨ ਨਗਰ ਨਿਗਮ ਦੇ ਦਫ਼ਤਰ ਵਿੱਚ ਆ ਕੇ ਤੁਰੰਤ ਰੈਗੂਲਰ ਕਰਵਾਊਣ। ਇਸ ਸਬੰਧੀ ਨਗਰ ਨਿਗਮ ਦੇ ਕਮਰਾ ਨੰ:1 ਵਿੱਖੇ ਜਾਂ ਫੋਨ ਨੰ: 01882-220322 ਤੇ ਲੋੜੀਂਦੇ ਦੱਸਤਾਵੇਜਾਂ ਸੰਬਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਨਗਰ ਨਿਗਮ ਦੀਆਂ ਵੱਖ-ਵੱਖ ਟੀਮਾਂ ਵੱਲੋ ਸ਼ਹਿਰ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਨਜ਼ਾਇਜ ਤੌਰ ਤੇ ਪਾਏ ਗਏ ਕੁਨੈਕਸ਼ਨਾਂ ਦੇ ਮਾਲਕਾਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣਗੇ ਅਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here