ਸਿਵਲ ਸਰਜਨ ਨੇ ਕੋਰੋਨਾ ਕੰਟਰੋਲ ਰੂਮ ਦੇ ਸਟਾਫ, ਐਸਐਮਓ ਡਾ. ਜਸਵਿੰਦਰ ਅਤੇ ਡਾ. ਘਈ ਨੇ ਸਟਾਫ਼ ਨੂੰ ਮਿਸ਼ਨ ਫਹਿਤ ਦਾ ਬੈਜ ਲਗਾ ਕੇ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸੈਟਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੇ ਫਹਿਤ ਪਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਮਿਸ਼ਨ ਫਹਿਤ ਦੇ ਅਧੀਨ ਲੋਕਾਂ ਵਿੱਚ ਜਾਗਰੂਕਤਾ  ਸਮਾਜਿਕ ਦੂਰੀ, ਮੂੰਹ ਤੇ ਮਾਸਿਕ ਲਗਾਉਣ ਅਤੇ ਜਨਤਕ ਥਾਂਵਾਂ ਤੇ ਥੁੱਕਣ ਤੋ ਮਨਾਹੀ ਦੇ ਨਾਲ ਕੋਰੋਨਾ ਜੋਧਿਆ ਦੀ ਹੋਸਲਾਂ ਅਫਜਾਈ ਕਰਨ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ 21 ਜੂਨ ਤੱਕ ਰੋਜਾਨਾਂ ਵੱਖ-ਵੱਖ ਵਿਭਾਗਾਂ ਵੱਲੋ ਜਾਗਰੂਕਤਾਂ ਗਤੀ ਵਿਧੀਆ ਅਤੇ ਘਰ-ਘਰ ਵਿੱਚ ਜਾ ਕੇ ਲੋਕਾਂ ਨੂੰ ਕੋਰੋਨਾ ਬਿਮਾਰੀ ਨੂੰ ਹਰਾਉਣ ਲਈ ਸੁਚੇਤ ਕੀਤਾ ਜਾਣਾ ਹੈ । ਇਸ ਦੇ  ਸਬੰਧ ਵਿਚ ਅੱਜ ਸਿਹਤ ਵਿਭਾਗ ਵੱਲੋ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਜਿਲਾਂ ਪੱਧਰ ਤੇ ਕੋਰੋਨਾ ਕੰਟਰੋਲ ਰੂਮ ਦੇ ਸਟਾਫ ਅਤੇ ਸਿਵਲ ਹਸਪਤਾਲ ਦੇ ਇੰਚਾਰਜ ਐਸ. ਐਮ. ਓ. ਡਾ ਜਸਵਿੰਦਰ ਸਿੰਘ ਅਤੇ ਡਾ. ਨਮਿਤਾ ਘਈ ਵੱਲੋ ਸਟਾਫ ਨੂੰ ਮਿਸ਼ਨ ਫਹਿਤ ਦਾ ਬੈਜ ਲਗਾਕੇ ਸਟਾਫ ਦਾ ਉਤਸ਼ਾਹ ਵਧਾਇਆ ਗਿਆ ।

Advertisements

 

LEAVE A REPLY

Please enter your comment!
Please enter your name here