ਸ਼ਿਕਾਇਤਾ ਦਾ ਤਰੁੰਤ ਨਿਪਟਾਰਾ ਕਰਨ ਲਈ ਨਿਗਮ ਨੇ ਖੋਲਿਆ ਸ਼ਿਕਾਇਤ ਸੈੱਲ, ਨੰਬਰ ਜਾਰੀ: ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਬਲਿਕ ਦੀ ਸਹੂਲੀਅਤ ਲਈ ਨੰਬਰ 94787-15701 (ਕਾਲ ਅਤੇ ਵਟਸਐਪ ਲਈ) ਅਤੇ ਇਕ ਲੈਂਡਲਾਇਨ ਨੰ: 01882-220322 ਜਾਰੀ ਕੀਤਾ ਗਿਆ ਹੈ ਅਤੇ 1 ਹੋਰ ਵਟਸਐਪ ਨੰ. 87509-75975 ਜਿਸ ਤੇ ਮਿਸ ਕਾਲ ਦੇ ਕੇ ਨਗਰ ਨਿਗਮ ਹੁਸ਼ਿਆਰਪੁਰ ਨਾਲ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

Advertisements

ਇਸਤੋਂ ਇਲਾਵਾ ਇਕ ਵਟਸਐਪ ਗਰੁਪ ਬਣਾਇਆ ਗਿਆ ਹੈ ਜੋ ਕਿ ਸ਼ਿਕਾਇਤਾ ਨਾਲ ਸਬੰਧਿਤ ਅਧਿਕਾਰੀਆਂ ਨੂੰ ਇਹਨਾਂ ਸ਼ਿਕਾਇਤਾ ਸੰਬਧੀ ਜਾਣੂ ਕਰਵਾਏਗਾ। ਇਸਦੇ ਨਾਲ ਹੀ ਨਗਰ ਨਿਗਮ ਦੇ ਕਮਰਾ ਨੰ 12 ਵਿਖੇ ਵੱਖਰੇ ਤੌਰ ਤੇ ਸ਼ਿਕਾਇਤ ਸੈੱਲ ਬਣਾਇਆ ਗਿਆ ਹੈ। ਜੋ ਪਬਲਿਕ ਦੀਆਂ ਸ਼ਿਕਾਇਤਾ ਰਜਿਸਟਰ ਕਰ ਕੇ ਸਬੰਧਿਤ ਸਟਾਫ ਨੂੰ ਭੇਜਣਗੇ ਅਤੇ ਨਿਸ਼ਚਿਤ ਸਮੇਂ ਤਹਿਤ ਸ਼ਿਕਾਇਤਾ ਦਾ ਨਿਪਟਾਰਾ ਕਰਵਾਉਣਗੇ।

LEAVE A REPLY

Please enter your comment!
Please enter your name here