ਪੰਜਾਬ-ਹਿਮਾਚਲ ਸੀਮਾ ਤੇ ਹੋਏ ਕਤਲ ਦਾ ਆਰੋਪੀ ਗਿ੍ਰਫਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 25 ਮਾਰਚ ਨੂੰ ਪੰਜਾਬ-ਹਿਮਾਚਲ ਸੀਮਾ ਤੇ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ ਆਰੋਪੀ ਨੂੰ 26 ਮਾਰਚ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਤੋ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਜ਼ੇਲ ਭੇਜਿਆ ਜਾਵੇਗਾ।

Advertisements

25 ਮਾਰਚ ਨੂੰ ਜਦੋਂ ਰਜਨੀਸ਼ ਕੁਮਾਰ ਪੁੱਤਰ ਸੁਖਰਾਜ ਸਿੰਘ ਵਾਸੀ ਪਿੰਡ ਟੈਟਪਾਲ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਸਮੇਤ ਆਪਣੀ ਮਾਸੀ ਰਕਸ਼ਾ ਦੇਵੀ ਪਤਨੀ ਤਰਸੇਮ ਸਿੰਘ ਵਾਸੀ ਢੋਲਵਾਹਾ ਨਾਲ ਆਪਣੇ ਪਲੈਟਿਨਾ ਮੋਟਰਸਾਇਕਲ ਤੇ ਸਵਾਰ ਹੋ ਕੇ ਆਪਣੀ ਦੂਸਰੀ ਮਾਸੀ ਸੋਲਚਨਾ ਦੀ ਖਬਰ ਲੈਣ ਲਈ ਦੋਲਤਪੁਰ, ਹਿਮਾਚਲ ਪ੍ਰਦੇਸ਼ ਨੂੰ ਜਾ ਰਿਹਾ ਸੀ ਤਾਂ ਵਕਤ ਸਵੇਰੇ ਕਰੀਬ 8:40 ਵਜੇ ਦਾ ਹੋਵੇਗਾ ਕਿ ਜਦੋਂ ਉਹ ਪਿੰਡ ਬੇਹੜਾਂ ਤੋਂ ਅੱਗੇ ਹਿਮਾਚਲ ਦੇ ਬਾਰਡਰ ਨਜਦੀਕ ਪੁੱਜੇ ਤਾਂ ਉਸ ਦੇ ਸੱਜੇ ਮੋਢੇ ਵਿੱਚ ਪਿਛਿਉ ਗੋਲੀ ਵੱਜੀ ਅਤੇ ਉਸਨੂੰ ਗੋਲੀ ਚਲਣ ਦੀ ਆਵਾਜ ਸੁਣਾਈ ਦਿੱਤੀ ਅਤੇ ਉਸ ਨੇ ਆਪਣਾ ਮੋਟਰਸਾਇਕਲ ਰੋਕ ਲਿਆ। ਇੰਨੇ ਨੂੰ ਭੂਮੀ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਟੈਟਪਾਲ ਜੋ ਚਿੱਟੇ ਰੰਗ ਦੀ ਪਲੈਜਰ ’ਸਕੂਟਰੀ ਤੇ ਸਵਾਰ ਸੀ ਉਸ ਦੇ ਬਰਾਬਰ ਆ ਗਿਆ ਅਤੇ ਆਪਣੀ ਸਕੂਟਰੀ ਸੁੱਟ ਕੇ ਆਪਣੀ ਪਿਸਤੌਲ ਨਾਲ ਮਾਰ ਦੇਣ ਦੀ ਨੀਅਤ ਨਾਲ ਰਜਨੀਸ਼ ਕੁਮਾਰ ਤੇ ਇੱਕ ਫਾਇਰ ਕੀਤਾ ਜੋ ਰਜਨੀਸ਼ ਕੁਮਾਰ ਵੱਲੋਂ ਇੱਕ ਸਾਇਡ ਵੱਲ ਹੋਣ ਕਰਕੇ ਉਸ ਦੇ ਨਹੀ ਲੱਗਾ। ਜਦੋ ਰਕਸ਼ਾ ਦੇਵੀ ਨੇ ਮੋਟਰਸਾਈਕਲ ਤੋਂ ਉਤਰ ਕੇ ਰਜਨੀਸ਼ ਕੁਮਾਰ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਤਾਂ ਭੂਮੀ ਸਿੰਘ ਨੇ ਰਕਸ਼ਾ ਦੇਵੀ ਦੇ ਵੀ ਗੋਲੀਆਂ ਮਾਰੀਆਂ ਜਿਸ ਨਾਲ ਰਕਸ਼ਾ ਦੇਵੀ ਦੀ ਮੌਕੇ ਤੇ ਹੀ ਮੋਤ ਹੋ ਗਈ। ਫਿਰ ਦੁਬਾਰਾ ਭੂਮੀ ਸਿੰਘ ਨੇ ਰਜਨੀਸ਼ ਕੁਮਾਰ ਦੇ ਆਪਣੇ ਪਿਸਤੌਲ ਨਾਲ ਗੋਲੀ ਮਾਰੀ ਜੋ ਰਜਨੀਸ਼ ਕੁਮਾਰ ਦੇ ਸੱਜੇ ਮੋਡੇ ਉਪਰ ਲੱਗੀ ਅਤੇ ਦੋਸ਼ੀ ਭੂਮੀ ਸਿੰਘ ਦੇ ਪਿਸਤੋਲ ਵਿੱਚ ਗੋਲੀਆ ਖਤਮ ਹੋ ਗਈਆ। ਜਦੋਂ ਰਜਨੀਸ਼ ਕੁਮਾਰ ਨੇ ਆਪਣੇ ਬਚਾਅ ਲਈ ਜਮੀਨ ਤੋਂ ਪੱਥਰ ਚੁੱਕ ਕੇ ਭੂਮੀ ਸਿੰਘ ਦੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਭੂਮੀ ਸਿੰਘ ਆਪਣੀ ਪਲੈਜਰ ਸਕੂਟੀ ਤੇ ਸਵਾਰ ਹੋ ਕੇ ਹਿਮਾਚਲ ਸਾਇਡ ਨੂੰ ਫਰਾਰ ਹੋ ਗਿਆ। ਰਜਨੀਸ਼ ਕੁਮਾਰ ਨੂੰ ਇਲਾਜ ਲਈ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਸ ਦਾ ਬਿਆਨ ਹਾਸਲ ਕਰਕੇ ਮੁੱਕਦਮਾ ਨੰਬਰ 21 ਮਿਤੀ 25-03-2022 ਅ/ਧ 302, 307 ਆਈਪੀਸੀ 25, 27-54-59 ਆਰਮਜ਼ ਐਕਟ ਥਾਣਾ ਹਰਿਆਣਾ ਬਰਖਿਲਾਫ ਭੂਮੀ ਸਿੰਘ ਪੁੱਤਰ ਦਿਵਾਨ ਸਿੰਘ ਵਾਸੀ ਟੈਟਪਾਲ ਦਰਜ ਰਜਿਸਟਰ ਕਰਕੇ ਮੁਕੱਦਮੇ ਦੀ ਜਾਂਚ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਹਰਿਆਣਾ ਵਲੋਂ ਕੀਤੀ ਜਾ ਰਹੀ ਹੈ। ਜਿਨਾ ਵਲੋਂ ਇਸ ਮਾਮਲੇ ਵਿੱਚ ਨਾਮਜਦ ਦੋਸ਼ੀ ਭੂਮੀ ਸਿੰਘ 26 ਮਾਰਚ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਸ ਤੋ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਵਲੋਂ ਰਿਮਾਂਡ ਹਾਸਿਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here