ਪਿੰਡ ਸੋਨਾ ਵਿਖੇ ਕਰਵਾਇਆ ਸੱਭਿਆਚਾਰਕ ਮੇਲਾ ਤੇ ਫੁੱਟਬਾਲ ਟੂਰਨਾਂਮੈਂਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨੌਜਵਾਨ ਸਭਾ ਸਪੋਰਟਸ ਕਲੱਬ ਅਤੇ ਕਲਚਰਲ ਕਲੱਬ ਪਿੰਡ ਸੋਨਾ ਵਲੋਂ ਸਮੂਹ ਪਿੰਡ ਵਾਸੀਆਂ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਦੀ ਅਗਵਾਈ ਹੇਠ 6 ਵਾਂ ਸੈਵਨ ਏ ਸਾਈਡ  ਫੁੱਟਬਾਲ ਟੂਰਨਾਂਮੈਂਟ ਅਤੇ ਸੱਭਿਆਚਾਰਕ ਮੇਲਾ ‘ ਰੂਹਾਂ ਦਾ ਮਿਲਾਪ ‘ ਕਰਵਾਇਆ ਗਿਆ। ਮੇਲੇ ਦੌਰਾਨ ਲੋਕ ਗਾਇਕ ਸੋਹਣ ਸ਼ੰਕਰ, ਅਸ਼ੋਕ ਗਿੱਲ, ਬਰੂਜ਼, ਦਵਿੰਦਰ ਦਿਆਲਪੁਰੀ, ਮਨਿੰਦਰ ਮਨੀ, ਰਾਜ ਸਰਗਮ, ਅਰਮਾਨ ਢਿੱਲੋਂ, ਪ੍ਰਕਾਸ਼ਦੀਪ ਗੋਰਾ, ਗੀਤਕਾਰ ਕਰਨੈਲ ਜਾਂਗਣੀਵਾਲ, ਮਧੂ ਸਾਂਈ ਜਲੰਧਰ ਵਾਲੇ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਗਾਇਕ ਬਰੂਜ਼ ਦਾ  ਸਿੰਗਲ ਟਰੈਕ  ‘ ਪਿੰਡਾਂ ਦੀ ਮੁਢੀਰ ‘ ਦਾ ਪੋਸਟਰ ਜਾਰੀ ਕੀਤਾ ਗਿਆ।

Advertisements

ਫੁੱਟਬਾਲ ਦੇ ਫਾਈਨਲ ਮੈਚ ਵਿੱਚ ਭੁੱਲੇਵਾਲ ਰਾਠਾਂ ਦੀ ਟੀਮ ਨੇ ਸਿੰਘਪੁਰ ਦੀ ਟੀਮ ਨੂੰ 2-0 ਨਾਲ ਹਰਾ ਕੇ ਜੇਤੂ ਟਰਾਫੀ ਤੇ ਕਬਜਾ ਕੀਤਾ। ਛੋਟੋ ਬੱਚਿਆਂ ਦੇ ਮੈਚ ਵਿੱਚ ਜੰਡੋਲੀ ਨੇ ਸੋਨਾ ਦੀ ਟੀਂਮ ਨੂੰ ਪਨੈਲਟੀ ਕਿੱਕ ਰਾਹੀ ਹਰਾ ਕੇ ਜਿੱਤ ਦਰਜ ਕੀਤੀ। ਇਸ ਮੌਕੇ ਇਨਾਮਾਂ ਦੀ ਵੰਡ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਵਲੋਂ ਕੀਤੀ ਗਈ। ਇਸ ਮੌਕੇ  ਦਰਸ਼ਨ ਸਿੰਘ ਕਨੇਡਾ, ਇਕਬਾਲ ਸਿੰਘ ਖੇੜਾ, ਰਛਪਾਲ ਸਿੰਘ, ਸਰਦਾਰਾ ਸਿੰਘ ਜੰਡੋਲੀ, ਪੰਚ ਗੁਰਵਿੰਦਰ ਸਿੰਘ, ਪੰਚ ਸੁਖਪ੍ਰੀਤ ਸਿੰਘ, ਪੰਚ ਮੱਖਣ ਸਿੰਘ, ਤਰਸੇਮ ਸਿੰਘ, ਤੀਰਥ ਸਿੰਘ, ਗੁਰਨਾਮ ਸਿੰਘ, ਭੁਪਿੰਦਰ ਸਿੰਘ ਗਿੱਲ, ਸੁਖਵਿੰਦਰ ਸੋਨੀ, ਸੰਤ ਕ੍ਰਿਸ਼ਨਾ ਨੰਦ, ਬਲਵੀਰ ਕੌਰ, ਬਲਵਿੰਦਰ ਕੌਰ ਨੱਸਰਾਂ, ਸਨੀ, ਕਾਕੂ, ਜੱਗੀ, ਸਨੀ ਕੁਮਾਰ ਪਿੱਪਲਾਂ ਵਾਲਾ, ਦੀਪੂ, ਬਿਕਰਮਜੀਤ ਰੰਧਾਵਾ, ਦਿਲਬਾਗ ਬਾਗੀ, ਕੁਲਵਿੰਦਰ ਪੰਮਾ ਜੰਡੋਲੀ ਸਮੇਤ ਖੇਡ ਪ੍ਰੇਮੀ ਹਾਜਰ ਸਨ।  

LEAVE A REPLY

Please enter your comment!
Please enter your name here