ਅੰਤਰਰਾਸ਼ਟਰੀ ਨਗਰ ਕੀਰਤਨ ਦਾ ਜੇਜੋਂ ਦੁਆਬਾ ਵਿਖੇ ਸੰਗਤਾਂ ਨੇ ਕੀਤਾ ਨਿੱਘਾ ਸਵਾਗਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪਰਬ ਦੇ ਸਬੰਧ ਵਿੱਚ ਗੁਰੂ ਸਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਜੀ ਦੇ ਜਨਮ-ਅਸਥਾਨ ਸ਼੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋਏ ਅੰਤਰ-ਰਾਸ਼ਟਰੀ ਨਗਰ ਕੀਰਤਨ ਦਾ ਕਸਬਾ ਜੇਜੋਂ ਦੁਆਬਾ ਵਿਖੇ ਇਲਾਕੇ ਦੀਆਂ ਸੰਗਤਾਂ, ਨਗਰ ਨਿਵਾਸੀਆਂ, ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਮਹਾਂਪੁਰਸ਼ਾਂ, ਰਾਜਨੀਤਕ ਆਗੂਆਂ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੁਰਲਭ ਸ਼ਬਦ ਗੁਰੂ ਯਾਤਰਾ ਦੇ ਸੁਆਗਤ ਲਈ ਸੰਗਤਾਂ ਹੁੰਮ-ਹੁਮਾ ਕੇ ਪਹੁੰਚੀਆਂ ਹੋਈਆਂ ਸਨ ਤੇ ਇਸ ਇਤਿਹਾਸਕ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਜੀਵਨ ਸਫਲ ਕਰਨ ਰਹੀਆਂ ਸਨ।

Advertisements

ਇਸ ਮੌਕੇ ਹਲਕਾ ਵਿਧਾਇਤ ਡਾ. ਰਾਜ ਕੁਮਾਰ ਚੱਬੇਵਾਲ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾ, ਸੰਤ ਦੇਸ ਰਾਜ ਗੋਬਿੰਦਪੁਰਾ, ਸੰਤ ਸੀਤਲ ਦਾਸ ਕਾਲੇਵਾਲ ਭਗਤਾਂ, ਸੰਤ ਜਸਵਿੰਦਰ ਸਿੰਘ ਡਾਂਡੀਆਂ ਖਜਾਨਚੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸੰਤ ਸਤਨਾਮ ਦਾਸ ਖੰਨੀ, ਸੰਤ ਬੀਬੀ ਮੀਨਾ ਦੇਵੀ, ਸੰਤ ਸਤਨਾਮ ਦਾਸ ਨਰੂੜ, ਸੰਤ ਟਹਿਲ ਨਾਥ, ਸੰਤ ਜਸਵੰਤ ਸਿੰਘ ਖੇੜਾ, ਸੰਤ ਹਰੀ ਓਮ ਮਾਹਿਲਪੁਰ, ਰਛਪਾਲ ਸਿੰਘ ਪਾਲੀ, ਅਸ਼ਵਨੀ ਖੰਨਾ, ਨੰਬਰਦਾਰ ਪ੍ਰਵੀਨ ਸੋਨੀ, ਕੁਲਵਿੰਦਰ ਕੌਰ ਸਾਬਕਾ ਸਰਪੰਚ, ਪ੍ਰਵੀਨ ਲਸਾੜਾ, ਸੁਖਦੇਵ ਸਿੰਘ ਖੰਨੀ, ਨਵਜੋਤ ਸਿੰਘ ਬੈਂਸ, ਸੁਰਜੀਤ ਸਿੰਘ, ਰੇਨੂੰ ਬਾਲਾ, ਰਤਨ ਚੰਦ, ਦਲਜੀਤ ਸਿੰਘ, ਗੁਰਬਖਸ਼ ਸਿੰਘ ਹੈਪੀ ਸਰਪੰਚ ਡਾਂਡੀਆਂ ਸਮੇਤ ਇਲਾਕੇ ਦੀ ਸੰਗਤ ਵਲੋਂ ਜੇਜੋਂ ਤੋਂ ਹਿਮਾਚਲ ਵਾਸਤੇ ਵੱਖੋ-ਵਖਰੀਆਂ ਸੰਪਰਦਾਵਾਂ ਦੇ ਸੰਤ-ਮਹਾਪੁਰਖਾਂ ਅਤੇ ਸਮੂਹ ਸਾਧ-ਸੰਗਤ ਦੀ ਹਾਜ਼ਰੀ ਵਿੱਚ ਬਹੁਤ ਉਤਸ਼ਾਹ ਅਤੇ ਭਾਵਪੂਰਕ ਸਤਿਕਾਰ ਨਾਲ ਵਿਦਾਇਗੀ ਦਿੱਤੀ ਗਈ। ਇਸ ਮੌਕੇ ਤਿੰਨ ਦਿਨ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ ਅਤੇ ਸੰਗਤ ਵਲੋਂ ਬੜੀ ਸ਼ਰਧਾ ਨਾਲ ਸੇਵਾ ਕੀਤੀ ਗਈ।

LEAVE A REPLY

Please enter your comment!
Please enter your name here