ਜਿਲਾ ਪੱਧਰ ਤੇ ਡੈਂਟਲ ਪੰਦਰਬਾੜੇ ਦੀ ਹੋਈ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਹੁਸਿਆਰਪੁਰ ਵੱਲੋ ਦੰਦਾਂ ਦੀ ਸਿਹਤ ਸੰਭਾਲ ਅਤੇ ਰੋਗਾਂ ਤੇ ਬਚਾਅ ਤੇ ਇਲਾਜ ਸਬੰਧੀ ਅੱਜ ਮਿਤੀ 16 ਨਵੰਬਰ 19 ਲੈ ਕੇ 30 ਨਵੰਬਰ 19  ਤੋ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕਾਰਜਕਾਰੀ ਸਿਵਲ ਸਰਜਨ  ਡਾ ਪਵਨ ਕੁਮਾਰ, ਡਿਪਟੀ ਡਇਰੈਕਟਰ ਡੈਂਟਲ  ਡਾ. ਗੁਲਵਿੰਦਰ ਸਿੰਘ ,ਡਿਪਟੀ ਮੈਡੀਕਲ ਕਮਿਸ਼ਨਰ  ਡਾ ਸਤਪਾਲ ਗੋਜਰਾਂ, ਐਸ ਐਮ ਉ ਡਾ ਬਲਦੇਵ ਸਿੰਘ  ਵੱਲੋ ਸ਼ੁਰੂਆਤ ਕੀਤੀ ਗਈ । ਇਸ ਮੋਕੇ ਡਾ.  ਐਸ. ਐਮ.ਓ ਡਾ. ਬਲਦੇਵ ਸਿੰਘ, ਡਾ ਨਵਨੀਤ ਕੋਰ, ਡਾ. ਬਲਜੀਤ ਕੋਰ, ਡਾ. ਸਨਮ ਸੰਧੂ ਹਾਜਰ ਸਨ।

Advertisements

ਸੁਰੂਆਤੀ ਮੋਕੇ ਤੇ ਡਾ. ਪਵਨ ਕੁਮਾਰ ਨੇ ਦੱਸਿਆ ਕਿ ਇਹ ਪੰਦਰਵਾਰਾ ਸਿਵਲ ਹਸਪਤਾਲ ਹੁਸ਼ਿਆਰਪੁਰ, ਐਸ. ਡੀ. ਐਚ. ਦਸੂਹਾਂ, ਮੁਕੇਰੀਆਂ, ਗੰੜਸ਼ੰਕਰ, ਸੀ. ਐਚ. ਸੀ. ਟਾਂਡਾਂ, ਚੱਕੋਵਾਲ, ਸਾਮ ਚੋਰਾਸ਼ੀ ਤੇ ਮਾਹਿਲਪੁਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੋਕੇ ਜਿਲਾਂ ਡਾ ਗੁਲਵਿੰਦਰ ਨੇ ਦੱਸਿਆ ਕਿ ਡੈਟਲ ਸਿਹਤ ਪੰਦਰਵਾੜੇ ਦੇ ਦੌਰਾਨ ਜਿਲੇ ਦੀਆਂ ਸਿਹਤ ਸੰਸਥਾਵਾਂ ਵਿਖੇ ਦੰਦਾਂ ਦੀਆਂ ਬਿਮਾਰੀਆਂ ਅਤੇ ਬਚਾਅ ਸਬੰਧੀ ਜਾਗਰੂਕ ਕੈਂਪ ਲਗਾਏ ਜਾਣਗੇ ਇਸ ਤੋਂ ਇਲਾਵਾਂ ਦੰਦਾਂ ਦਾ ਮੁੱਫਤ ਚੈਕਅਪ ਅਤੇ ਲੋੜਵੰਦ ਮਰੀਜਾਂ ਨੂੰ ਮੁੱਫਤ ਡੈਚਰ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਪੰਦਰਵਾੜੇ ਦੋਰਾਨ ਮਰੀਜਾਂ ਦੇ ਦੰਦਾਂ ਦੀ ਜਾਂਚ, ਦੰਦਾਂ ਦੀ ਫਿਲਿੰਗ, ਟੁੱਟੇ ਭੱਜੇ ਦੰਦਾਂ ਦੀ ਰਿਪੇਅਰ, ਖਰਾਬ ਦੰਦਾਂ ਨੂੰ ਕੱਢਣਾ, ਦੰਦਾਂ ਦੀ ਸਾਫ ਸਫਾਈ, ਆਰ.ਸੀ.ਟੀ ਅਤੇ ਮਸੂੜਿਆਂ ਦੀ ਬਿਮਾਰੀਆਂ ਦਾ ਇਲਾਜ ਸਿਹਤ ਕੇਦਰਾਂ ਵਿਖੇ ਮੁਫਤ ਕੀਤਾ ਜਾਵੇਗਾ ਜਿਲੇ ਦੇ ਸਰਕਾਰੀ ਸਕੂਲਾਂ ਵਿੱਚ ਡਾਕਟਰਾਂ ਦੀਆਂ ਟੀਮਾਂ ਦੁਆਰਾ ਬੱਚਿਆਂ ਦੇ ਦੰਦਾ ਦਾ ਜਾਂਚ,  ਬੁਰਸ਼ ਕਰਨ ਦੀ ਸਿਹੀ ਵਿਧੀ ਬਾਰੇ ਜਾਗਰੂਕ ਕੀਤਾ ਜਾਵੇਗਾਂ ਅਤੇ ਲੋੜ ਬੰਦ ਬੱਚਿਆਂ ਨੂੰ ਟੁੱਥ ਬਰਸ਼ ਵੀ ਦਿੱਤੇ ਜਾਣਗੇ।

ਇਸ ਮੋਕੇ ਨਵਨੀਤ ਨੇ ਦੱਸਿਆ ਕਿ ਦੱਸਿਆ ਕਿ ਭੋਜਨ ਨੂੰ ਚੰਗੀ ਤਰਾਂ ਚਬਾਉਣ ਅਤੇ ਪਚਾਉਣ ਲਈ ਮਜਬੂਤ ਅਤੇ ਸਿਹਤ ਮੰਦ ਦੰਦ ਹੋਣੇ ਚਹੀਦੇ ਹਨ । ਸਾਨੂੰ ਦੰਦਾਂ  ਦੀ ਸਰੀਰ ਦੇ ਬਾਕੀ ਅੰਗਾਂ ਵਾਗ ਦੇਖਭਾਲ ਕਰਨੀ ਚਹੀਦੀ ਹੈ । ਇਸ ਮੇਕੇ ਉਹਨਾਂ ਸਿਹਤ ਮੰਦ ਦੰਦਾਂ  ਲਈ ਮਿਠਆਈਆਂ, ਪੇਸਟਰੀ, ਚੋਕਲੇਟ , ਮਿੱਠੇ ਸਰਬਤ ਆਦਿ ਦੀ ਵਰਤੋ ਘੱਟ ਕਰਨੀ ਚਹੀਦੀ ਹੈ, ਦੰਦਾਂ ਦੀ ਮਜਬੂਤੀ ਲਈ ਆਮਲਾ, ਸੰਤਰਾਂ, ਨਿੰਬੂ, ਅਮਰੂਦ, ਗੰਨਾਂ, ਪੂੰਗਰੇ ਹੋਏ ਛੋਲੇ ਅਤੇ ਟਮਾਟਰ ਆਦਿ ਦੀ ਵਰਤੋ ਕਰਨੀ ਚਹੀਦੀ ਹੈ, ਕਿਉ ਜੋ ਇਹਨਾਂ ਵਿੱਚ ਵਿਟਾਮਿਨ ਹੁੰਦੇ ਹਨ ਜੋ ਮੂਸੜਿਆ ਲਈ ਜਰੂਰੀ ਹੁੰਦੇ ਹਨ । ਦੰਦਾਂ ਦੀ ਸਿਹਤ ਸੰਭਾਲ ਅਤੇ ਖਾਂਣ ਪੀਣ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਸਵੇਰੇ ਅਤੇ ਰਾਤ ਨੂੰ ਸਾਉਣ ਤੋ ਪਹਿਲਾ ਦਿਨ ਵਿੱਚ ਦੋ ਬੁਰਸ਼ ਕਰਨਾ ਚਾਹੀਦਾ ਹੈ । ਉਹਨਾੰ ਕਿਹਾ ਕਿ ਜੇਕਰ ਦੰਦਾ ਦੀ ਸਹੀ ਦੇਖ ਭਾਲ ਨਾ ਕੀਤੀ ਜਾਵੇ ਤਾਂ ਦੰਦਾਂ ਨੂੰ ਕਈ ਤਰਾਂ ਦੀ ਬਿਮਾਰੀਆਂ ਲੱਗ ਜਾਦੀਆਂ ਹਨ ।

LEAVE A REPLY

Please enter your comment!
Please enter your name here