ਸੀਨਿਅਰ ਸਿਟੀਜਨਾਂ ਨੇ ਸਰਕਾਰ ਤੋਂ ਮੁੱਢਲੀਆਂ ਜਰੂਰਤਾਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਨ ਦੀ ਕੀਤੀ ਮੰਗ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸੀਨਿਅਰ ਸਿਟੀਜਨ ਵੈਲਫੇਅਰ ਕੌਂਸਲ ਪੰਜਾਬ, ਬ੍ਰਾਂਚ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਬ੍ਰਿਗੇਡੀਅਰ ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਐਮ.ਐਸ.ਰੈਜ਼ੀਡੈਂਸੀ ਹੋਟਲ ਚੰਡੀਗੜ ਰੋਡ, ਵਿਖੇ ਹੋਈ। ਮੀਟਿੰਗ ਸ਼ੁਰੂ ਹੋਣ ਤੇ ਬ੍ਰਿਗੇਡੀਅਰ ਸੁਰਜੀਤ ਸਿੰਘ ਨੇ ਸਾਰੇ ਸੀਨੀਅਰ ਸਿਟੀਜ਼ਨਾਂ ਨੂੰ ਸਾਲ 2019 ਬੀਤਣ ਤੇ ਸ਼ੁਭ ਕਾਮਨਾਵਾਂ ਅਤੇ ਨਵਾਂ ਸਾਲ 2020 ਦੀਆਂ ਮੁਬਾਰਕਾਂ ਦਿੱਤੀਆਂ ਅਤੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਉੱਥੇ ਦੀ ਮੈਨੇਜਮੈਂਟ ਨਾਲ ਤਾਲਮੇਲ ਕਰਕੇ ਆਊਟ-ਡੋਰ ਖਿੜਕੀਆਂਤੇ ਸੀਨੀਅਰ ਸਿਟੀਜ਼ਨ ਦੇ ਫਲੈਕਸ ਬੋਰਡ ਲਗਾਏ ਗਏ ਅਤੇ ਸਾਰੇ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਨੂੰ ਵੀ ਜਾਣਕਾਰੀ ਦਿੱਤੀ ਕਿ ਪਹਿਲ ਦੇ ਆਧਾਰ ਤੇ ਸੀਨੀਅਰ ਸਿਟੀਜ਼ਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇ। ਸਿਵਲ ਹਸਪਤਾਲ ਵਿੱਚ ਚਾਰ ਫਲੈਕਸਾਂ ਲਗਾ ਕੇ ਜਾਣਕਾਰੀ ਦਿੱਤੀ ਗਈ ਅਤੇ ਉਸ ਉਪਰ ਸੀਨੀਅਰ ਸਿਟੀਜ਼ਨ ਕੌਂਸਲ ਦੇ ਅਹੁੱਦੇਦਾਰਾਂ ਦੇ ਫੋਨ ਨੰਬਰ ਲਿਖੇ ਗਏ ਹਨ। ਜੇ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹਨ।

Advertisements

ਇਸ ਤੋਂ ਬਾਅਦ ਇਸ ਕੌਂਸਲ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਸਾਬਕਾ ਏ.ਡੀ.ਸੀ.ਨੇ ਸੰਬੋਧਿਤ ਕਰਦਿਆਂ ਸਰਕਾਰ ਕੋਲੋਂ ਇਹ ਪੁਰਜ਼ੋਰ ਮੰਗ ਕੀਤੀ ਕਿ ਸੀਨੀਅਰ ਸਿਟੀਜ਼ਨਾਂ ਦਾ ਜੋ 750/- ਰੁਪਏ ਮਾਸਿਕ ਭੱਤਾ ਮਿਲਦਾ ਹੈ, ਅੱਜ ਦੇ ਸਮੇਂ ਵਿੱਚ ਬਹੁਤ ਘੱਟ ਹੈ। ਉਹਨਾਂ ਨੇ ਮੰਗ ਕੀਤੀ ਕਿ ਹਿਮਾਚਲ ਅਤੇ ਹਰਿਆਣਾ ਦੀ ਤਰਜ ਤੇ 2500/- ਰੁਪਏ ਪੈਨਸ਼ਨ ਕਰ ਦਿੱਤੀ ਜਾਵੇ। ਉਹਨਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਸਾਰੇ ਸੀਨੀਅਰ ਸਿਟੀਜ਼ਨਾਂ ਦਾ ਕੈਸ਼ਲੈਸ ਸਕੀਮ ਤੇ ਸਰਕਾਰੀ/ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਕੀਤਾ ਜਾਵੇ ਕਿਉਂਕਿ ਇਹ ਵਰਗ 17-18 ਸਾਲ ਦੀ ਉਮਰ ਤੋਂ ਹੀ ਸਰਕਾਰ ਨੂੰ ਟੈਕਸ ਪੇਅ ਕਰ ਰਿਹਾ ਸੀ। ਬਾਹਰਲੇ ਮੁਲਕਾਂ ਵਿੱਚ ਵੀ ਸੀਨੀਅਰ ਸਿਟੀਜ਼ਨਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।

ਉਹਨਾਂ ਨੇ ਵੀ ਨਵੇਂ ਸਾਲ 2020 ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਤੋਂ ਬਾਅਦ ਸਾਰੇ ਸੀਨੀਅਰ ਸਿਟੀਜ਼ਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਦਾ ਹਲ ਵੀ ਕੀਤਾ। ਮੀਟਿੰਗ ਨੂੰ ਸਰਦਾਰ ਮਨਮੋਹਨ ਸਿੰਘ, ਧੰਨਾ ਰਾਮ, ਲੈਕਚਰਾਰ ਤਰਸੇਮ ਸਿੰਘ, ਪ੍ਰੋਫੈਸਰ ਓਮ ਪ੍ਰਕਾਸ਼, ਕੇ.ਕੇ.ਕੋਹਲੀ, ਕਰਨਲ ਰਘੂਵੀਰ ਸਿੰਘ, ਸੂਰਜ ਪ੍ਰਕਾਸ਼ ਆਨੰਦ, ਪ੍ਰੇਮ ਕਾਹਲੋਂ, ਵਰਿੰਦਰ ਕੁਮਾਰ ਪੁੰਨੀ, ਇੰਜੀਨੀਅਰ ਕੁਲਦੀਪ ਰਾਏ ਆਹਲੁਵਾਲੀਆ, ਪ੍ਰੈਸ ਸਕੱਤਰ ਗਿਆਨ ਸਿੰਘ ਭਲੇਠੂ, ਪ੍ਰੋਫੈਸਰ ਜੇ.ਐਸ.ਬਡਿਆਲ, ਪ੍ਰਿੰਸੀਪਲ ਬਾਲ ਕਿਸ਼ਨ ਸੈਣੀ, ਹਰਬੰਸ ਸਿੰਘ ਕਮਲ, ਬ੍ਰਿਗੇਡੀਅਰ ਸੁਰਜੀਤ ਸਿੰਘ ਅਤੇ ਸਾਬਕਾ ਏ.ਡੀ.ਸੀ. ਸੁਰਜੀਤ ਸਿੰਘ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

LEAVE A REPLY

Please enter your comment!
Please enter your name here