ਫੂਡ ਸੇਫਟੀ ਦਾ ਲਾਈਸੈਂਸ ਨਾ ਹੋਣ ਤੇ ਹੋਵੇਗਾ 10 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਤੱਕ  ਜੁਰਮਾਨਾ: ਡਾ. ਸੁਰਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਲੋਕ ਨੂੰ ਵਧੀਆਂ ਖਾਦ ਪਦਾਰਥ ਮੁਹੀਆਂ ਕਰਵਾਉਣ ਲਈ   ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਨਰ ਅਤੇ ਫੂਡ ਅਫਸਰ ਰਮਨ ਵਿਰਦੀ ਵੱਲੋ ਕਰਿਆਨੇ ਦੀਆਂ ਦੁਕਾਨਾ ਅਤੇ ਡੇਰੀਆਂ, ਤੇ ਛਾਪੇ ਮਾਰੀ ਕਰਕੇ ਦੇਸੀ ਘਿਉ ਅਤੇ ਤੇਲ ਦੇ 10 ਸੈਂਪਲ ਇਕੱਤਰ ਕਰਕੇ ਆਗਲੇਰੀ ਕਾਰਵਾਈ ਲਈ ਸਟੇਟ ਫੂਡ ਲੈਬੋਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ । ਇਸ ਬਾਰੇ  ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ  ਪਿਛਲੇ ਦਿਨੀ ਮਾਨਯੋਗ ਡਿਪਟੀ ਕਮਿਸ਼ਨਰ ਵੱਲੋ ਵੀ ਇਹ ਹਦਾਇਤ ਕੀਤੀ ਗਈ ਸੀ ਕਿ  ਲੋਕਾਂ ਦੀ ਸ਼ਕਾਇਤ ਤੇ ਸ਼ਹਿਰ ਵਿੱਚ  ਗਊਸ਼ਾਲਾ ਬਜਾਰ ਤੇ ਖਾਨ ਪੁਰੀ ਗੇਟ ਤੇ ਸ਼ਹਿਰ ਦੀਆਂ ਹੋਰ ਦੁਕਾਨਾ ਤੇ ਗੈਰ ਮਿਆਰੀ ਦੇਸੀ ਘਿਉ ਬਿਨਾ ਮਾਰਕਾ ਵਿੱਕ ਰਿਹਾ ਹੈ ਤੇ ਇਸ ਤੇ ਅੱਜ ਵੱਡੀ ਪੱਧਰ ਤੇ ਕਾਰਵਾਈ ਕੀਤੀ ਗਈ ਹੈ।

Advertisements

ਇਸ ਮੋਕੇ ਜਿਲਾਂ ਸਿਹਤ ਅਫਸਰ ਵੱਲੋ  ਦੁਕਾਨਦਾਰਾਂ ਨੂੰ ਸਖਤ ਹਦਾਇਤ  ਕੀਤੀ ਫੂਡ ਸੇਫਟੀ ਦਾ ਲਾਈਸੈਂਸ ਨਾ ਹੋਣ ਦੀ ਸੂਰਤ ਵਿੱਚ ਉਸੇ ਵੇਲੇ 10, ਹਜਾਰ ਤੋਂ ਲੈ ਕੋ 5 ਲੱਖ ਰੁਪਏ ਤੱਕ ਉਸੇ ਵੇਲੇ ਜੁਰਮਾਨਾ ਤੇ ਐਫ. ਆਈ ਆਰ. ਦਰਜ ਕੀਤੀ ਜਾਵੇਗੀ । ਇਸ ਮੋਕੇ   ਉਹਨਾਂ ਇਹ ਵੀ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਮਿਆਦ ਪੁਗੀਆਂ ਚੀਜਾਂ ਲਈ ਵੱਖਰੀ  ਜਗਾਂ ਹੋਣੀ ਚਾਹੀਦੀ ਹੈ ਤੇ ਉਸ ਉਪਰ ਐਕਸਪਾਈਰੀ ਸਮਾਨ ਲਿਖਿਆ ਹੋਣਾ ਚਹੀਦਾ ਹੈ । ਫੂਡ ਸੇਫਟੀ ਅਤੇ ਸਟੈਰਰਡ ਐਕਟ ਅਨੁਸਾਰ ਵੇਚਣ ਵਾਲੇ ਖਾਦ ਪਦਾਰਥ ਤੇ ਲੇਬਲਿੰਗ,  ਤਿਆਰ ਕਰਨ ਦੀ ਮਿਤੀ ਅਤੇ ਮਿਆਦ ਪੁਗਣ ਦਾ ਸਮਾਂ ਦਾ ਦਰਸਾਇਆ ਹੋਣਾ ਜਰੂਰੀ ਹੈ।

ਪੰਜਾਬ ਸਰਕਾਰ ਮਿਸ਼ਨ ਤੰਦਰੁਲਤ ਪੰਜਾਬ ਤਹਿਤ ਲੋਕਾਂ ਨੂ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹਾਈਆਂ ਕਰਵਾਉਣ ਲਈ ਬਚਨ ਵੱਧ ਹੈ ਜਿਸ ਦੇ ਤਹਿਤ ਸਰਕਾਰ ਦੀਆ ਹਦਾਇਤ ਮੁਤਾਬਿਕ ਸਮੇਂ-ਸਮੇਂ ਸਿਰ ਫੂਡ ਸੇਫਟੀ  ਐਕਟ ਤਹਿਤ ਇਹ ਕਰਵਾਈ ਕੀਤੀ ਜਾਵੇਗੀ ਜੇਕਰ ਕੋਈ ਦੁਕਾਨਦਾਰ ਇਸ ਤਰਾਂ ਦੀ ਮਿਲਾਵਟ ਖੋਰੀ ਕਰਦਾ ਤਾਂ ਉਸ ਦੀ ਸ਼ਿਕਾਇਤ ਸਿਵਲ ਸਰਜਨ ਜਫਤਰ ਵਿਖੇ ਕਰਨ । ਇਸ ਮੋਕੇ ਫੂਡ, ਰਾਮ ਲੁਭਾਇਆ, ਅਸ਼ੋਕ ਕੁਮਾਰ, ਨਸੀਬ ਕੁਮਾਰ ਵੀ ਟੀਮ ਵਿੱਚ ਹਾਜ਼ਰ ਸਨ ।

LEAVE A REPLY

Please enter your comment!
Please enter your name here