ਜੰਮੂ ਕਸ਼ਮੀਰ ਨਿਵਾਸੀ ਕਰੀਬ 600 ਪ੍ਰਵਾਸੀ ਮਜਦੂਰ ਜੋ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਆਦਿ ਤੋਂ ਪਹੁੰਚੇ ਮਾਧੋਪੁਰ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਦੇ ਨਾਲ ਲਗਦੀ ਜੰਮੂ ਕਸ਼ਮੀਰ ਦੀ ਸਰਹੱਦ ਦੇ ਭਾਰੀ ਸੰਖਿਆ ਵਿੱਚ ਜੰਮੂ ਕਸਮੀਰ ਨਿਵਾਸੀ ਪ੍ਰਵਾਸੀ ਮਜਦੂਰ ਜੋ ਪੰਜਾਬ , ਦਿੱਲੀ , ਹਰਿਆਣਾ, ਰਾਜਸਥਾਨ ਆਦਿ ਚੋ ਕੰਮ ਕਰਦੇ ਹਨ ਵਾਪਿਸ ਆਪਣੇ ਘਰਾਂ ਨੂੰ ਜਾਣ ਲਈ ਪਹੁੰਚ ਰਹੇ ਹਨ। ਇਹਨਾਂ ਲੋਕਾਂ ਦੀ ਇੱਛਾ ਸੀ ਕਿ ਉਹਨਾਂ ਨੂੰ ਵਿਵਸਥਾ ਕਰਕੇ ਜੰਮੂ ਕਸ਼ਮੀਰ ਵਿੱਚ ਦਾਖਲ ਹੋਣ ਦਿੱਤਾ ਜਾਵੇ ਪਰ ਕਰੋਨਾ ਵਾਈਰਸ ਦੇ ਕਾਰਨ ਜੰਮੂ ਕਸਮੀਰ ਸੂਬੇ ਵੱਲੋਂ ਅਪਣੀ ਸਰਹੱਦ ਸੀਲ ਕਰਨ ਕਰਕੇ ਇਹਨਾਂ ਪ੍ਰਵਾਸੀ ਮਜਦੂਰਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ।  ਸੋਮਵਾਰ ਰਾਤ ਤੋਂ ਹੁਣ ਤੱਕ ਇਹ ਸੰਖਿਆ ਕਰੀਬ 600 ਤੱਕ ਪਹੁੰਚ ਗਈ ਹੈ ਜਿਲਾ ਪ੍ਰਸ਼ਾਸਨ ਵੱਲੋਂ ਇਹਨਾਂ ਪ੍ਰਵਾਸੀ ਮਜਦੂਰਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੇ ਰਹਿਣ ਲਈ ਚਾਰ ਵੱਖ ਵੱਖ ਸਥਾਨਾਂ ਤੇ ਵਿਵਸਥਾ ਕੀਤੀ ਗਈ ਹੈ। ਜਿੱਥੇ ਇਹ ਪ੍ਰਵਾਸੀ ਮਜਦੂਰ ਠਹਿਰਾਏ ਗਏ ਹਨ ਉੱਥੇ ਜਿਲਾ ਪ੍ਰਸ਼ਾਸਨ ਵੱਲੋਂ ਭੋਜਨ ਅਤੇ ਸਿਹਤ ਸੁਵਿਧਾ ਦਿੱਤੀ ਜਾ ਰਹੀ ਹੈ।

Advertisements

ਜਿਲਾ ਪ੍ਰਸ਼ਾਸਨ ਵਲੋਂ ਇਹਨਾਂ ਮਜਦੂਰਾਂ ਦੇ ਠਹਿਰਣ ਦੀ ਅਲੱਗ-ਅਲੱਗ ਸਥਾਨਾਂ ਤੇ ਕੀਤੀ ਵਿਵਸਥਾ

ਜਾਣਕਾਰੀ ਦਿੰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸੋਮਵਾਰ ਰਾਤ ਤੋਂ ਹੀ ਜੋ ਪ੍ਰਵਾਸੀ ਮਜਦੂਰ ਹਨ ਉਹ ਪਠਾਨਕੋਟ ਦੇ ਮਾਧੋਪੁਰ ਇਲਾਕੇ ਵਿੱਚ ਪਹੁੰਚਣਾ ਸੁਰੂ ਹੋ ਗਏ ਸਨ ਪੁਲਿਸ ਅਤੇ ਜਿਲਾ ਅਧਿਕਾਰੀਆਂ ਨੇ ਬਹੁਤ ਮਿਹਨਤ ਕਰਕੇ ਰਾਤ ਨੂੰ ਹੀ ਇਹਨਾਂ ਲੋਕਾਂ ਲਈ ਠਹਿਰਣ ਦੀ ਵਿਵਸਥਾ ਕੀਤੀ ਅਤੇ ਭੋਜਨ ਖਵਾ ਕੇ ਇਹਨਾਂ ਨੂੰ ਤਰੁੰਤ ਮੈਡੀਕਲ ਸਹਾਇਤਾ ਉਪਲਬੱਦ ਕਰਵਾਈ। ਉਹਨਾਂ ਦੱਸਿਆ ਕਿ ਇਸ ਸਮੇਂ ਉਹਨਾਂ ਵੱਲੋਂ ਕਰੀਬ 600 ਪ੍ਰਵਾਸੀ ਮਜਦੂਰ ਜੋ ਵੱਖ ਵੱਖ ਸਹਿਰਾਂ ਤੋਂ ਪਠਾਨਕੋਟ ਪਹੁੰਚੇ ਹਨ ਉਹਨਾਂ ਨੂੰ ਏ.ਸੀ.ਪੀ. ਰਿਜੋਰਟ ਮਾਧੋਪੁਰ, ਕੈਸਵ ਹਾਲ ਅਤੇ ਇਸਰੋ ਰਿਸੋਰਟ ਸੁਜਾਨਪੁਰ ਵਿਖੇ ਠਹਿਰਾਇਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਦੋਂ ਤੱਕ ਕਰਫਿਓ ਨਹੀਂ ਹਟਾਇਆ ਜਾਂਦਾ ਇਹ ਪ੍ਰਵਾਸੀ ਮਜਦੂਰ ਜਿਲਾ ਪਠਾਨਕੋਟ ਵਿੱਚ ਹੀ ਰਹਿਣਗੇ ਅਤੇ ਇਹਨਾਂ ਦੇ ਭੋਜਨ, ਰਹਿਣ ਦੀ ਅਤੇ ਸਿਹਤ ਸੁਵਿਧਾ ਦੀ ਵਿਵਸਥਾ ਜਿਲਾ ਪ੍ਰਸ਼ਾਸਨ ਵੱਲੋਂ ਕਰ ਦਿੱਤੀ ਗਈ ਹੈ।

ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਕਰਫਿਓ ਦੋਰਾਨ ਇਹ ਪ੍ਰਵਾਸੀ ਮਜਦੂਰ ਰਹਿਣਗੇ ਪਠਾਨਕੋਟ ਵਿਖੇ

ਉਹਨਾਂ ਦੱਸਿਆ ਕਿ ਆਉਂਣ ਵਾਲੇ ਦਿਨਾਂ ਵਿੱਚ ਅਗਰ ਪ੍ਰਵਾਸੀ ਮਜਦੂਰਾਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ ਤਾਂ ਉਹਨਾਂ ਵੱਲੋਂ ਪਹਿਲਾ ਤੋਂ ਹੀ ਵਿਵਸਥਾ ਕੀਤੀ ਗਈ ਹੈ ਜਿਸ ਲਈ ਪਠਾਨਕੋਟ ਅੰਮ੍ਰਿਤਸਰ ਰੋਡ ਤੇ ਸਥਿਤ ਸਰਨਾ ਵਿਖੇ ਉਧੇ ਰਿਜੋਰਟ ਅਤੇ ਪੂਜਾ ਰਿਜੋਰਟ ਵਿਖੇ ਪ੍ਰਬੰਧ ਕੀਤੇ ਜਾਣਗੇ। ਇਸ ਕਾਰਜ ਲਈ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਨਿਗਰਾਨੀ ਵਿੱਚ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਜਰੂਰਤਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here