ਪਿੰਡ ਦੇ ਲੋਕਾਂ ਨੂੰ ਸਾਵਧਾਨੀ ਲਈ ਪੈਂਫਲੇਟ ਵੰਡ ਤੇ ਕੋਵਾ ਐਪ ਡਾਊਨਲੋਡ ਕਰਵਾ ਕੀਤਾ ਮਿਸ਼ਨ ਫ਼ਤਿਹ ਵਿੱਚ ਸ਼ਾਮਲ

ਪਠਾਨਕੋਟ ( ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਿਸ਼ਨ ਫ਼ਤਿਹ ਸ਼ੁਰੂ ਕੀਤਾ ਗਿਆ ਹੈ। ਜਿਸ ਅਧੀਨ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਵੱਡੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਅਧੀਨ ਸੋਮਵਾਰ ਨੂੰ ਡੀਡੀਪੀਓ ਪਠਾਨਕੋਟ ਸ. ਪਰਮਪਾਲ ਸਿੰਘ ਦੀ ਅਗਵਾਈ ਹੇਠ ਪਠਾਨਕੋਟ ਜ਼ਿਲੇ ਦੇ ਸਮੂਹ ਪਿੰਡਾਂ ਵਿੱਚ ਪਿੰਡ ਦੇ ਸਰਪੰਚਾਂ/ਪੰਚਾਇਤ ਮੈਂਬਰਾਂ ਸਹਿਯੋਗ ਨਾਲ ਮਿਸ਼ਨ ਫ਼ਤਿਹ ਅਧੀਨ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕੀਤਾ।

Advertisements

ਇਸ ਦੌਰਾਨ ਪਿੰਡਾਂ ਵਿਚ ਸਰਪੰਚਾਂ ਨੇ ਜਿੱਥੇ ਲੋਕਾਂ ਦੇ ਘਰ ਘਰ ਜਾ ਕੇ ਉਨਾਂ ਨੂੰ ਕੋਰੋਨਾ ਸਬੰਧੀ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕੀਤਾ ਉੱਥੇ ਹੀ ਲੋਕਾਂ ਨੂੰ ਮਿਸ਼ਨ ਫ਼ਤਿਹ ਬਾਰੇ ਜਾਗਰੁਕ ਵੀ ਕੀਤਾ। ਇਸ ਦੌਰਾਨ ਉਨਾਂ ਵੱਲੋਂ ਪਿੰਡਾਂ ਵਿਚ ਜਾਗਰੂਕਤਾ ਲਈ ਮਾਸਕ ਪਹਿਨਣ, ਹੱਥ ਧੋਣ, ਸੋਸ਼ਲ ਡਿਸਟੈਂਸਿੰਗ ਜਿਹੀਆਂ ਗਤੀਵਿਧੀਆਂ ਮੌਕੇ ਤੇ ਕਰ ਕੇ ਦਿਖਾਈਆਂ ਗਈਆਂ ਤਾਂ ਜੋ ਲੋਕ ਗਹਿਰਾਈ ਤੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂ ਹੋ ਕੇ ਇਸ ਨੂੰ ਵਰਤੋਂ ਵਿਚ ਲਿਆਉਣ। ਇਸ ਮੌਕੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਲੋਕਾਂ ਨੂੰ ਕੋਵਾ ਐਪ ਵੀ ਆਪਣੇ ਮੋਬਾਇਲ ਵਿਚ ਡਾਊਨਲੋਡ ਕਰਨ ਲਈ ਕਿਹਾ ਅਤੇ ਐਪ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ।

ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵੀ ਸਮੇਂ ਸਮੇਂ ਤੇ ਸਾਵਧਾਨੀਆਂ ਵਰਤਣ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਾਵਧਾਨੀਆਂ ਵਰਤ ਕੇ ਹੀ ਇਸ ਵਾਇਰਸ ਤੋਂ ਬਚਾਓ ਹੋ ਸਕਦਾ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਸ਼ੁਰੂ ਕਰਨ ਪਿੱਛੇ ਇੱਕ ਹੀ ਉਦੇਸ਼ ਹੈ ਕਿ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ ਤਾਂ ਜੋ ਲੋਕ ਕਰੋਨਾ ਬੀਮਾਰੀ ਤੋਂ ਬਚ ਸਕਣ। ਇਸ ਲਈ ਸਾਵਧਾਨੀਆਂ ਦੀ ਸ਼ੁਰੂਆਤ ਆਪਣੇ ਘਰਾਂ ਤੋਂ ਹੀ ਕਰਨੀ ਹੈ ਤਾਂ ਹੀ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ। ਇਸ ਮੋਕੇ ਤੇ ਲੋਕਾਂ ਨੂੰ ਮਿਸ਼ਨ ਫਤਿਹ ਸਬੰਧੀ ਅਤੇ ਸਾਵਧਾਨੀਆਂ ਸਬੰਧੀ ਪਰਚੇ ਵੰਡ ਕੇ ਵੀ ਜਾਗਰੁਕ ਕੀਤਾ ਗਿਆ।

LEAVE A REPLY

Please enter your comment!
Please enter your name here