ਪਰਾਲੀ ਦੀ ਸੰਭਾਲ ਲਈ ਖੇਤੀਬਾੜੀ ਮਸ਼ਿਨਰੀ ਤੇ ਦੇਣ ਵਾਲੀ ਸਬਸਿਡੀ ਸਬੰਧੀ ਕਿਸਾਨਾਂ ਤੇ ਸੀਐਚਸੀ ਦੇ ਕੱਢੇ ਗਏ ਡਰਾਅ

ਪਠਾਨਕੋਟ (ਦ ਸਟੈਲਰ ਨਿਊਜ਼)। ਖੇਤੀ ਬਾੜੀ ਵਿਭਾਗ ਪਠਾਨਕੋਟ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੀ ਪ੍ਰਧਾਨਗੀ ਅਤੇ ਮੁੱਖ ਖੇਤੀ ਬਾੜੀ ਅਫਸ਼ਰ ਡਾ. ਹਰਤਰਨਪਾਲ ਸਿੰਘ ਸੈਣੀ ਦੀ ਅਗਵਾਈ ਵਿੱਚ ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀ ਬਾੜੀ ਮਸਿਨਰੀ ਤੇ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਨਿੱਜੀ ਕਿਸਾਨਾਂ ਅਤੇ ਸੀ.ਐਚ.ਸੀ. (ਗਰੁਪਾਂ) ਦੇ ਡਰਾਅ ਕੱਢੇ ਗਏ। ਇਸ ਮੋਕੇ ਤੇ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ–ਕਮ-ਚੇਅਰਮੈਨ ਇੰਨ ਸਿਟੂ ਮੈਨੇਜਮੈਂਟ ਸਕੀਮ ਨੇ ਕਿਸਾਨਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਸੁੱਧ ਰੱਖਣ ਦੇ ਲਈ ਪਰਾਲੀ ਦੀ ਸਾਂਭ ਸੰਭਾਲ ਕਰਨੀ ਬਹੁਤ ਹੀ ਜਰੂਰੀ ਹੈ। ਉਨ•ਾਂ ਕਿਹਾ ਕਿ ਸਾਨੂੰ ਖੇਤਾਂ ਅੰਦਰ ਪਰਾਲੀ ਨੂੰ ਅੱਗ ਨਹੀਂ ਲਗਾਉਂਣੀ ਚਾਹੀਦੀ। ਇਸ ਨਾਲ ਵਾਤਾਵਰਣ ਦੂਸਿਤ ਹੁੰਦਾ ਹੈ ਅਤੇ ਖੇਤਾਂ ਅੰਦਰ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਜਿਸ ਨਾਲ ਫਸਲ ਦਾ ਜਿਆਦਾ ਨੁਕਸਾਨ ਹੁੰਦਾ ਹੈ।

Advertisements

ਡਾ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਇੰਨ ਸਿਟੂ ਸਕੀਮ ਅਧੀਨ ਨਿੱਜੀ ਕਿਸਾਨਾਂ ਅਤੇ ਗਰੁੱਪਾਂ ਦੀਆਂ 46 ਅਰਜੀਆਂ ਪ੍ਰਾਪਤ ਹੋਈਆਂ ਸਨ। ਜਿਨਾਂ ਵਿੱਚੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 50 ਪ੍ਰਤੀਸ਼ਤ ਨਿੱਜੀ ਕਿਸਾਨਾਂ ਅਤੇ 50 ਪ੍ਰਤੀਸ਼ਤ ਗਰੁੱਪਾਂ ਦੀ ਚੋਣ ਕੀਤੀ ਜਾਣੀ ਸੀ। ਉਨਾਂ ਦੱਸਿਆ ਕਿ ਉਪਰੋਕਤ ਸਕੀਮ ਅਧੀਨ ਕਿਸਾਨਾਂ ਨੂੰ ਵੱਧ ਤੋਂ ਵੱਧ 87 ਹਜਾਰ ਜਾਂ 50 ਪ੍ਰਤੀਸ਼ਤ ਜੋ ਵੀ ਰਕਮ ਘੱਟ ਹੋਵੇ ਅਤੇ ਗਰੁੱਪਾਂ ਨੂੰ ਵੱਧ ਤੋਂ ਵੱਧ 1 ਲੱਖ 57 ਹਜਾਰ ਜਾਂ 80 ਪ੍ਰਤੀਸ਼ਤ ਜੋ ਵੀ ਰਕਮ ਘੱਟ ਹੋਵੇ ਸਬਸਿਡੀ ਦਿੱਤੀ ਜਾਣੀ ਹੈ। ਉਨਾਂ ਦੱਸਿਆ ਕਿ ਡਰਾਅ ਕੱਢਣ ਮੋਕੇ ਕਮੇਟੀ ਮੈਂਬਰ ਡਾ. ਹਰਿੰਦਰ ਸਿੰਘ ਬੈਂਸ ਖੇਤੀ ਬਾੜੀ ਅਫਸ਼ਰ ਮੁੱਖ ਦਫਤਰ, ਡਾ. ਵਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ. ਪਠਾਨਕੋਟ, ਡਾ. ਵਿਕਰਾਂਤ ਧਵਨ , ਡਾ. ਸੁੱਖਪ੍ਰੀਤ ਸਿੰਘ ਡਿਪਟੀ ਪੀ.ਡੀ. (ਆਤਮਾਂ), ਡਾ. ਪ੍ਰਿਤਪਾਲ ਸਿੰਘ ਖੇਤੀ ਬਾੜੀ ਵਿਕਾਸ ਅਫਸ਼ਰ, ਰਵਿੰਦਰ ਸਿੰਘ ਸਫਲ ਕਿਸਾਨ ਆਦਿ ਹਾਜ਼ਰ ਸਨ। ਜਿਕਰਯੋਗ ਹੈ ਕਿ ਇਸ ਮੋਕੇ ਤੇ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਮਸੀਨਾਂ ਦੀ ਵਰਤੋਂ ਬਾਰੇ ਜਾਣੂ ਕਰਵਾਇਆ।

ਡਾ. ਵਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ. ਨੇ ਕਿਸਾਨਾਂ ਨੂੰ ਬਾਗਾਂ ਦੇ ਲਗਾਉਂਣ ਅਤੇ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਡਾ. ਵਿਕਰਾਂਤ ਧਵਨ ਡਿਪਟੀ ਪੀ.ਡੀ.(ਆਤਮਾਂ) ਨੇ ਦੱਸਿਆ ਕਿ ਕੁੱਲ 18 ਨਿੱਜੀ ਕਿਸਾਨਾਂ ਅਤੇ 4 ਗਰੁੱਪਾਂ ਦੇ ਲਾਟਰੀ ਸਿਸਟਮ ਨਾਲ ਡਰਾਅ ਕੱਢੇ ਗਏ ਅਤੇ 13 ਨਿੱਜੀ ਕਿਸਾਨਾਂ ਅਤੇ ਗਰੁੱਪਾਂ ਨੂੰ ਵੇਟਿੰਗ ਲਿਸਟ ਵਿੱਚ ਰੱਖਿਆ ਗਿਆ ਹੈ। ਇਸ ਮੋਕੇ ਤੇ ਡਾ. ਪ੍ਰਿਤਪਾਲ ਸਿੰਘ  ਖੇਤੀ ਬਾੜੀ ਵਿਕਾਸ ਅਫਸ਼ਰ ਨੇ ਕਿਸਾਨਾਂ ਨੂੰ ਫਸਲਾਂ ਦੀਆਂ ਬੀਮਾਰੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਦੇ ਅੰਤ ਵਿੱਚ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਨਾਂ ਕਿਸਾਨਾਂ ਅਤੇ ਗਰੁੱਪਾਂ ਦੀ ਚੋਣ ਕੀਤੀ ਗਈ ਉਨਾਂ ਨੂੰ ਸੁੱਭ ਕਾਮਨਾਵਾਂ ਦਿੱਤੀਆਂ। ਇਸ ਮੋਕੇ ਤੇ ਕਿਸਾਨਾ ਸੇਵਾ ਗਰੁੱਪ ਖੋਖਰ ਕੋਟਲੀ, ਗੁਰਦਿਆਲ ਸਿੰਘ ਪਿੰਡ ਮਾਹੀ ਚੱਕ (ਸੁਪਰ ਸੀਡਰ), ਸਰਵਣ ਸਿੰਘ ਪਿੰਡ ਜੰਗਲ (ਪੈਡੀ ਸਟਰਾਅ ਚੋਪਰ), ਰਘੁਨਾਥ ਸਿੰਘ ਪਿੰਡ ਗੂੜਾ ਕਲਾਂ (ਸਰਬ ਮਾਸਟਰ ਰੋਟਰੀ ਸਲੈਂਸ਼ਰ), ਪ੍ਰਿਥਵੀ ਰਾਜ ਮਹਾਜਨ ਪਿੰਡ ਮੱਖਨਪੁਰ(ਮਲਚਰ),ਮਲਕੀਤ ਸਿੰਘ ਪਿੰਡ ਰਕਵਾਲ(ਐਮ.ਬੀ. ਪਲਾਅ), ਅਰਵਿੰਦ ਸਿੰਘ ਪਿੰਡ ਚੱਕ ਅਮੀਰ (ਸੁਪਰ ਐਸ.ਐਮ.ਐਸ.), ਹਰਦੀਪ ਸਿੰਘ ਪਿੰਡ ਮੰਗਿਆਲ(ਜ਼ੀਰੋ ਟਿਲ ਡਰਿੱਲ) ਆਦਿ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here