ਈਜੀ-ਡੇ ਤੇ ਸਬ-ਵੇ ਤੇ ਸਿਹਤ ਵਿਭਾਗ ਦੀ ਛਾਪੇਮਾਰੀ, ਚੈਕਿੰਗ ਦੌਰਾਨ ਲਏ 10 ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫੂਡ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਆਉਣ ਵਾਲੇ ਤਿਉਹਾਰੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਅਤੇ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ ਦੀ ਟੀਮ ਵੱਲੋਂ ਸ਼ਹਿਰ ਦੇ ਮਾਲ ਰੋਡ ਤੇ ਈ.ਜੀ. ਡੇ. ਮਾਲ ਅਤੇ ਸਬਵੇ ਦੀ ਚੈਕਿੰਗ ਕਰਕੇ 10 ਸੈਂਪਲ ਖਾਦ ਪਦਾਰਥਾਂ ਦੇ ਲਏ ਗਏ, ਜਿਨਾਂ ਨੂੰ ਅਗਲੇਰੀ ਜਾਂਚ ਲਈ ਫੂਡ ਲੈਬ ਚੰਡੀਗੜ ਨੂੰ ਭੇਜ ਦਿੱਤਾ ਗਿਆ ਹੈ।

Advertisements

ਇਸ ਮੌਕੇ ਤੇ ਜਿਲਾ ਸਿਹਤ ਅਫਸਰ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸਾਫ ਸੁਥਰਾਂ, ਮਿਲਾਵਟ ਰਹਿਤ ਅਤੇ ਮਿਆਰੀ ਖਾਣ ਪੀਣ ਮੁਹਇਆ ਕਰਾਉਣਾ ਉਹਨਾ ਦੀ ਡਿਊਟੀ ਹੈ। ਉਹਨਾਂ ਇਹ ਵੀ ਦੱਸਿਆ ਕਿ ਐਚ. ਐਫ. ਐਸ. ਐਸ. (ਹਾਈ ਇੰਨ ਫੈਟ , ਸ਼ੂਗਰ , ਤੇ ਸਾਲਟ ) ਦੀ ਜਿਆਦਾ ਵਰਤੋ ਨਾਲ ਗੈਰ ਸੰਚਾਰਿਤ ਰੋਗ ਜਿਵੇਂ ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੈਂਸਰ ਦਾ ਮੁੱਖ ਕਾਰਨ ਤਲੇ ਹੋਏ ਪਦਾਰਥ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ । ਉਹਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੋਰਾਨ 55 ਹਜ਼ਾਰ ਦੇ ਕਰੀਬ ਮੌਤਾਂ ਦਾ ਮੁੱਖ ਕਾਰਨ ਦੀ ਐਨ. ਸੀ. ਡੀ. ਹਨ । ਉਹਨਾਂ ਇਹ ਵੀ ਦੱਸਿਆ ਕਿ ਤੇਲ ਨੂੰ ਤਿਨ ਵਾਰ ਤਲਣ ਲਈ ਹੀ ਵਰਤਣ ਤੋਂ ਬਆਦ ਡਿਸਕਾਰਡ ਕੀਤਾ ਜਾਵੇ ।

ਇਸੇ ਤਰਾਂ ਫਾਸਟ ਫੂਡ ਵਿੱਚ ਵਰਤੇ ਜਾਣ ਵਾਲੇ ਮਸਾਲੇ ਅਤੇ ਮੱਧੂ ਮਿਰਚ ਦੀ ਵਰਤੋਂ ਘਟਾਈ ਜਾਵੇ ਕਿਉਂਕਿ ਜਿਆਦਾ ਮਸਾਲੇਦਾਰ ਭੋਜਨ ਕੈਂਸਰ ਦੇ ਕਾਰਣ ਹੋ ਸਕਦੇ ਹਨ । ਚੈਕਿੰਗ ਦੋਰਾਨ ਉਹਨਾਂ ਫੈਟ ਤੇਲ ਨੂੰ ਨਸ਼ਟ ਕਰਵਾਇਆ ਅਤੇ ਜਿਹਨਾ ਦੁਕਾਨਦਾਰਾਂ ਦੀ ਫੂਡ ਸੇਫਟੀ ਐਕਟ ਤਿਹਤ ਰਜਿਸਟ੍ਰੇਸ਼ਨ / ਲਾਈਸੈਂਸ ਨਹੀ ਸੀ। ਉਹਨਾਂ ਨੂੰ ਨੋਟਿਸ ਦੇ ਕੇ ਅਗਲੇ ਹੁਕਮਾਂ ਤੱਕ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ । ਇਸ ਮੋਕੇ ਤੇ ਉਹਨਾਂ ਨਾਲ ਟੀਮ ਵਿੱਚ ਰਾਮ ਲੁਭਾਇਆ, ਅਸ਼ੋਕ ਕੁਮਾਰ ਅਤੇ ਨਸੀਬ ਚੰਦ ਹਾਜਰ ਸਨ ।

LEAVE A REPLY

Please enter your comment!
Please enter your name here