ਅਮਰੀਕਾ ਵਿੱਚ ਨਸ਼ੇੜੀ ਨੇ ਭਾਰਤੀ ਵਿਦਿਆਰਥੀ ਦੇ ਸਿਰ ਤੇ ਹਥੌੜੇ ਨਾਲ ਕੀਤਾ ਹਮਲਾ, ਮੌਤ

ਅਮਰੀਕਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅਮਰੀਕਾ ਦੇ ਜਾਰਜੀਆ ਦੇ ਸ਼ਹਿਰ ਲਿਥੋਨੀਆ ਵਿੱਚ ਇੱਕ ਬੇਘਰੇ ਨਸ਼ੇੜੀ ਵੱਲੋਂ ਇੱਕ ਭਾਰਤੀ ਵਿਦਿਆਰਥੀ ਦੇ ਸਿਰ ਤੇ ਹਥੌੜੇ ਨਾਲ ਕਰੀਬ 50 ਵਾਰ ਹਮਲਾ ਕਰਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਵਿਵੇਕ ਸੈਣੀ ਉਮਰ 25 ਸਾਲਾ ਵਜੋ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਵਿਵੇਕ ਫਾਕਨਰ ਦੇ ਸਟੋਰ ਤੇ ਪਾਰਟ-ਟਾਈਮ ਕਲਰਕ ਵਜੋਂ ਕੰਮ ਕਰਦਾ ਸੀ, ਵਿਵੇਕ ਨੇ ਫਾਕਨਰ ਨੂੰ ਚਿਪਸ, ਕੋਕ, ਪਾਣੀ ਅਤੇ ਇੱਕ ਜੈਕਟ ਦੇ ਕੇ ਮਦਦ ਕੀਤੀ, ਪਰ ਬਾਅਦ ਵਿੱਚ ਸੁਰੱਖਿਆ ਚਿੰਤਾਵਾਂ ਦੇ ਕਾਰਨ ਉਸਨੇ ਫਾਕਨਰ ਨੂੰ ਜਾਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਅਗਰ ਉਹ ਨਹੀਂ ਗਿਆ ਤਾਂ ਉਹ ਪੁਲਿਸ ਨਾਲ ਸੰਪਰਕ ਕਰੇਗਾ।

ਜਾਣਕਾਰੀ ਮੁਤਾਬਕ ਵਿਵੇਕ 16 ਜਨਵਰੀ ਨੂੰ ਆਪਣੇ ਘਰ ਜਾ ਰਿਹਾ ਸੀ ਤਾਂ ਫਾਕਨਰ ਨੇ ਉਸਤੇ ਹਮਲਾ ਕਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਵੇਕ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here