Wednesday, October 21, 2026
Home Chandigarh ਪੰਜਾਬ ਦੇ ਤਿੰਨ ਆਈਪੀਐਸ ਅਫ਼ਸਰਾਂ ਨੂੰ ਏਡੀਜੀਪੀ ਵਜੋਂ ਮਿਲੀ ਤਰੱਕੀ

ਪੰਜਾਬ ਦੇ ਤਿੰਨ ਆਈਪੀਐਸ ਅਫ਼ਸਰਾਂ ਨੂੰ ਏਡੀਜੀਪੀ ਵਜੋਂ ਮਿਲੀ ਤਰੱਕੀ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਪੰਜਾਬ ਦੇ ਤਿੰਨ ਆਈ.ਪੀ.ਐਸ. ਅਫ਼ਸਰਾਂ ਨੂੰ ਏ.ਡੀ.ਜੀ.ਪੀ. ਵਜੋਂ ਤਰੱਕੀ ਦਿੱਤੀ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਬਾਅਦ ਗ੍ਰਹਿ ਸਕੱਤਰ ਵਲੋਂ ਜਾਰੀ  ਕੀਤੇ ਹੁਕਮਾਂ ਮੁਤਾਬਕ 1998 ਬੈਚ ਦੇ ਤਿੰਨ ਆਈ.ਪੀ.ਐਸ. ਅਫ਼ਸਰਾਂ ਜਸਕਰਨ ਸਿੰਘ, ਸ਼ਿਵ ਕੁਮਾਰ ਵਰਮਾ ਅਤੇ ਨਿਲੱਭ ਕਿਸ਼ੋਰ ਨੂੰ ਤਰੱਕੀ ਦੇ ਕੇ ਏ.ਡੀ.ਜੀ.ਪੀ. ਬਣਾਇਆ ਹੈ। ਜਸਕਰਨ ਸਿੰਘ ਇਸ ਸਮੇਂ ਆਈ.ਜੀ. ਇੰਟੈਲੀਜੈਂਸ ਦੇ ਅਹੁਦੇ ਉਪਰ ਕੰਮ ਕਰ ਰਹੇ ਸਨ ਅਤੇ ਬਾਕੀ ਦੋਵੇਂ ਅਫ਼ਸਰ ਵੀ ਆਈ.ਜੀ. ਰੈਂਕ ਵਿਚ ਕੰਮ ਕਰ ਰਹੇ ਸਨ।

Advertisements

LEAVE A REPLY

Please enter your comment!
Please enter your name here