ਡੇਂਗੂ, ਮਲੇਰੀਆ ਦੇ ਬਚਾਅ ਲਈ ਹਫਤੇ ਦੇ ਇਕ ਮਨਾਇਆ ਜਾਵੇ ਡਰਾਈ ਡੇ, ਫਰਾਈ ਡੇ: ਡਾ. ਜਸਬੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ. ਜ ਜਸਬੀਰ ਸਿੰਘ ਨੇ ਕਿਹਾ ਕਿ ਪਾਣੀ ਖੜਾ ਹੋਵੇਗਾ ਜਿਥੇ, ਡੇਂਗੂ ਮੱਛਰ ਹੋਵੇਗਾ ਉਥੇ, ਬਰਸਾਤੀ ਮੌਸਮ ਵਿੱਚ ਘਰਾਂ ਦੇ ਆਸ- ਪਾਸ ਖੜੇ ਪਾਣੀ ਵਿੱਚ ਮਲੇਰੀਆਂ, ਡੇਗੂ ਫਲਾਉਣ ਵਾਲੇ ਮੱਛਰ ਪਲਦੇ ਹਨ । ਉਹਨਾਂ ਕਿਹਾ ਕਿ ਮੱਛਰਾਂ ਦੇ ਪਾਲਣ ਦੇ ਰੋਕਣ ਲਈ ਸਾਨੂੰ ਹਫਤੇ ਦੇ ਇਕ ਦਿਨ ਡਰਾਈ ਡੇ, ਫਰਾਈ ਡੇ ਮਨਾ ਕੇ ਆਪਣੇ ਘਰਾਂ ਦੇ ਕੂਲਰਾਂ, ਗਮਲਿਆਂ, ਫਰਿੱਜਾ ਦੇ ਪਿਛੇ ਪਈਆਂ ਟ੍ਰੇਆ ਤੇ ਛੱਤਾਂ ਤੇ ਪਏ ਸਮਾਨ ਆਦੀ ਦੀ ਪਾਣੀ ਸੁਕਾਕੇ ਰੱਖਿਆ ਜਾਵੇ ਤਾਂ ਜੋ ਮੱਛਰ ਦਾ ਲਾਰਵਾਂ ਪੈਦਾ ਨਾ ਹੋ ਸਕੇ ।

Advertisements

ਪ੍ਰੈਸ ਰਾਹੀ ਆਮ ਲੋਕਾਂ ਨੂੰ ਇਹ ਜਾਣਕਾਰੀ ਦਿੰਦੇ ਹੋਏ ਡਾ ਜਸਬੀਰ ਸਿੰਘ ਸਿਵਲ ਸਰਜਨ ਹੁਸ਼ਿਆਰਪੁਰ ਨੇ ਬਰਸਾਤੀ ਮੌਸਮ ਵਿੱਚ ਮਲੇਰੀਆਂ ਡੇਗੂ ਚਿਕਨਗੁਣੀਆਂ ਤੇ ਦਸਤ ਦੇ ਰੋਗਾਂ ਤੋ ਬੱਚਣ ਬਾਰੇ ਸਿਹਤ ਸਲਾਹ ਦਿੱਤੀ । ਉਹਨਾਂ ਨੇ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ ਦੇ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਜਿਸ ਨਾਲ ਵਿਆਕਤੀ ਨੂੰ ਤੇਜ ਬੁਖਾਰ, ਸਿਰ ਦਰਦ, ਅੱਖਾ ਦੇ ਪਿਛਲੇ ਹਿਸੇ ਚ ਦਰਦ, ਮਾਸਪੇਸ਼ੀਆਂ ਦੇ ਜੋੜਾਂ ਦਾ ਦਰਦ , ਉਲਟੀ ਆਉਣਾ , ਚਮੜੀ ਤੇ ਦਾਣੇ ਅਤੇ ਨੱਕ ਮੂੰਹ ਤੇ ਮਸੂੜਿਆ ਵਿੱਚੋ ਖੂਨ ਵਗਣਾ ਇਸ ਦੀਆਂ ਮੁੱਖ ਨਿਸਾਨੀਆਂ ਹਨ । ਜੇਕਰ ਕਿਸੇ ਵਿਅਕਤੀ ਵਿੱਚ ਲੱਛਣ ਨਜ਼ਰ ਆਉਣ ਤਾਂ ਤਰੁੰਤ ਨਜਦੀਕੀ ਹਸਪਤਾਲ ਵਿੱਚ ਸਪੰਰਕ ਕੀਤਾ ਜਾਵੇ। ਜਿਥੇ ਇਸ ਦੇ ਟੈਸਟ ਤੇ ਸਪੋਟਿਵ ਇਲਾਜ ਮੁੱਫਤ ਹੁੰਦਾ ਹੈ ।

ਮਲੇਰੀਆਂ ਡੇਗੂ ਤੇ ਬੱਚਣ ਲਈ ਸਾਨੂੰ ਪੂਰੀਆਂ ਬਾਂਹਾ ਦੇ ਕਪੜੇ , ਸਾਉਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਉ ਕਰੀਮਾਂ ਦਾ ਇਸਤੇਮਾਲ ਤੋ ਇਲਾਵਾਂ ਘਰਾਂ ਦੇ ਆਸ- ਪਾਸ ਸਮਾਨ ਵਿੱਚ ਖੜੇ ਪਾਣੀ ਦੇ ਸੋਮਿਆ ਨੂੰ ਜਰੂਰ ਨਸ਼ਟ ਕੀਤਾ ਜਾਵੇ । ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਪਾਣੀ ਦੇ ਸੋਮਿਆ ਦਾ ਕੰਨਟੇਮੀਨੇਸ਼ਨ ਹੋਣ ਕਰਕੇ ਪੇਟ ਦੀਆਂ ਬਿਮਾਰੀਆਂ ਲੱਗ ਸਕਦੀਆ ਹਨ । ਉਹਨਾਂ ਕਿਹਾ ਕਿ ਹੱਥਾਂ ਦੀ ਸਫਾਈ ਦੇ ਨਾਲ-ਨਾਲ ਸ਼ਰੀਰ ਦੀ ਸਫਾਈ ਵੀ ਬਹੁਤ ਜਰੂਰੀ ਹੈ । ਦਸਤ ਹੋਣ ਦੀ ਸੂਰਤ ਵਿੱਚ ਉਆਰਐਸ ਦੀ ਘੋਲ ਵਰਤੋ ਕੀਤੀ ਜਾਵੇ ਤਾਂ ਜੋ ਦਸਤਾਂ ਨਾਲ ਪਾਣੀ ਦੀ ਘਾਟ ਨਾ ਹੋ ਸਕੇ।

ਇਸ ਮੋਕੇ ਤੇ ਐਂਟੀਲਾਰਵਾ ਸਕੀਮ ਦੇ ਇੰਨਚਾਰਜ ਹੈਲਥ ਇੰਨਸਪੈਕਰ ਬਸੰਤ ਕੁਮਾਰ ਨੇ ਦੱਸਿਆ ਕਿ ਸਵਰਬਨ ਏਰੀਏ ਵਿੱਚ 10 ਟੀਮਾਂ ਕੰਮ ਕਰ ਰਹੀਆਂ ਹਨ ਤੇ ਇਕ ਸਪੈਸ਼ਲ ਟੀਮ ਸਰਕਾਰੀ ਦਫਤਰਾਂ ਵਿੱਚ ਭੇਜੀ ਗਈ ਹੈ, ਜਿਹਨਾਂ ਵਿੱਚ ਮਾਡਲ ਟਾਊਨ , ਦਫਤਰ ਭੂਮੀ ਸੁਰੱਖਿਆ ਬੱਲ , ਬੱਸ ਸਟੈਡ, ਪੀ. ਐਨ. ਬੈਕ , ਗੁਰਦੁਆਰਾ ਮਿੱਠਾ ਟਿਵਾਣਾ , ਕਮਾਲਪੁਰ ਸਕੂਲ , ਟੋਡਲਰ ਹੋਮ ਸਕੂਲ ,ਦੋਆਬਾ ਵਰਕਸ਼ਾਪ , ਰਾਮ ਮੰਦਰ ਆਦਿ ਚੈਕ ਕੀਤੇ ਗਏ । ਟੀਮ ਨੇ 1892 ਘਰਾਂ ਦੀ ਚੇਕਿੰਗ ਕੀਤੀ ਜਿਨਾਂ ਵਿੱਚੋ 120 ਘਰਾਂ ਵਿੱਚ ਲਾਰਵਾਂ ਪਾਇਆ ਗਿਆ ਤੇ 10871 ਕੰਨਟੇਨਰ ਚੈਕ ਕੀਤੇ ਗਏ ਤੇ 124 ਘਰਾ ਵਿੱਚ ਲਾਰਵਾਂ ਪਾਇਆ ਗਿਆ । ਇਸ ਮੋਕੇ ਤੇ ਉਹਨਾਂ ਨਾਲ ਰਾਜੇਸ਼ ਕੁਮਾਰ, ਸੁਰਿੰਦਰ ਕਲਸੀ, ਨਰੇਸ, ਰਾਹੁਲ, ਤਜਿੰਦਰ ਸਿੰਘ, ਮਨਪ੍ਰੀਤ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here