ਕੇਂਦਰ ਸਰਕਾਰ ਕਿਸਾਨਾਂ ਦੇ ਵਿਰੋਧ ਵਿੱਚ ਅਪਣਾ ਰਹੀ ਹੈ ਅੜੀਅਲ ਰਵੱਈਆ: ਐਡਵੋਕੇਟ ਪਲਵਿੰਦਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਪ੍ਰਧਾਨ ਐਡਵੋਕੇਟ ਪਲਵਿੰਦਰ ਮਾਨਾਂ ਪਾਰਟੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾ ਤੇ ਜਨਸੰਪਰਕ ਮੁਹਿੰਮ ਦੇ ਤਹਿਤ ਪਾਰਟੀ ਨੂੰ ਮਜਬੂਤ ਕਰਨ ਲਈ ਵਿਸ਼ੇਸ਼ ਤੌਰ ਤੇ ਪਿੰਡ ਰਾਮਪੁਰ ਪਹੁੰਚੇ।ਇਸ ਮੌਕੇ ਤੇ ਉਹਨਾਂ ਪ੍ਰੈਸ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਜਿੱਥੇ ਬਸਪਾ ਪੰਜਾਬ ਵਲੋਂ ਅਰੰਭੇ ਗਏ ਪੋਸਟਮੈਟਰਿਕ ਸਕਾਲਰਸ਼ਿਪ ਘਪਲੇਬਾਜੀ ਅਤੇ ਕਿਸਾਨ ਵਿਰੋਧੀ ਖੇਤੀਬਾੜੀ ਬਿੱਲ ਤੇ ਅੰਦੋਲਨ ਬਾਰੇ ਦੱਸਿਆ ਕਿ ਬਸਪਾ ਪੰਜਾਬ ਵਿੱਚ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਦੀ ਅਗਵਾਈ ਵਿੱਚ ਹੁਸ਼ਿਆਰਪੁਰ, ਸੰਗਰੂਰ, ਬਠਿੰਡਾ, ਪਟਿਆਲਾ, ਖਰੜ, ਜਲੰਧਰ ਵਿੱਚ ਵੱਡੇ ਪੱਧਰ ਤੇ ਹੁਣ ਤੱਕ ਕਿਸਾਨਾਂ ਦੇ ਹੱਕ ਵਿੱਚ ਰੋਸ਼ ਪ੍ਰਦਰਸ਼ਨ ਕਰ ਚੁੱਕੀ ਹੈ।

Advertisements

ਉਹਨਾਂ ਦੱਸਿਆ ਕਿ ਖੇਤੀਬਾੜੀ ਬਿੱਲ ਤੇ ਕਿਸਾਨ ਭਰਾਵਾਂ ਵਲੋਂ ਕੀਤੇ ਜਾਂ ਰਹੇ ਤਿੱਖੇ ਅੰਦੋਲਨ ਤੇ ਕੇਂਦਰ ਦੀ ਮੋਦੀ ਸਰਕਾਰ ਅੜੀਅਲ ਅਤੇ ਤਾਨਾਸ਼ਾਹੀ ਵਤੀਰਾ ਅਪਣਾ ਰਹੀ ਹੈ। ਉਹਨਾ ਕਿਹਾ ਕਿ ਖੇਤੀਬਾੜੀ ਬਿੱਲ ਤੇ ਕਾਂਗਰਸ, ਅਕਾਲੀ ਮਗਰਮੱਛ ਦੇ ਹੰਝੂ ਬਹਾ ਰਹੇ ਹਨ। ਕਿਉਂਕਿ, ਪਹਿਲਾ ਇਹਨਾ ਦੋਨਾਂ ਪਾਰਟੀਆਂ ਨੇ ਬਿੱਲ ਤੇ ਆਪਣੀ ਸਹਿਮਤੀ ਦਿੱਤੀ ਹੋਈ ਹੈ। ਉਹਨਾਂ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਕਿ ਇੱਕ ਵਾਰ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਚੋਣ ਮੈਨੀਫੈਸਟੋ ਮੰਨ ਕੇ ਚੱਲ ਰਹੀ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਬੀਵੀਐਫ ਪ੍ਰਧਾਨ ਹਲਕਾ ਚੱਬੇਵਾਲ ਵਿੱਕੀ ਬੰਗਾ, ਕੁਲਵਿੰਦਰ ਕੋਠੀ ਸੀਨੀਅਰ ਬਸਪਾ ਆਗੂ, ਡਾ. ਰਮੇਸ਼ ਕੁਮਾਰ ਸੰਮਤੀ ਮੈਂਬਰ ਬਸਪਾ, ਹਨੀ ਮਾਨਾਂ, ਡਾ ਰਕੇਸ਼ ਕੁਮਾਰ ਮਾਹਿਲਪੁਰ, ਸੁਖਵਿੰਦਰ ਕੁਮਾਰ ਹਲਕਾ ਸਕੱਤਰ, ਚਮਨ ਲਾਲ ਰਾਮਪੁਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਹਾਜਰ ਸਨ।

LEAVE A REPLY

Please enter your comment!
Please enter your name here