ਦਿਵਿਆਂਗ ਲੋਕਾਂ ਲਈ ਯੂ.ਡੀ.ਆਈ.ਡੀ. ਕਾਰਡ ਇੱਕ ਵਿਲੱਖਣ ਪਹਿਚਾਣ ਪੱਤਰ: ਡੀ.ਸੀ ਸੰਯਮ

ਪਠਾਨਕੋਟ(ਦ ਸਟੈਲਰ ਨਿਊਜ਼)। ਦਿਵਿਆਂਗ ਵਿਅਕਤੀਆਂ ਲਈ ਰਾਸਟਰੀ ਪੱਧਰ ਤੇ ਇੱਕ ਡਾਟਾ ਬੇਸ ਬਣਾਉਂਣ ਅਤੇ ਦਿਵਿਆਂਗਤਾ ਵਾਲੇ ਹਰੇਕ ਵਿਅਕਤੀ ਨੂੰ ਵਿਲੱਖਣ ਦਿਵਿਆਂਗਤਾ ਪਛਾਣ ਪੱਤਰ ਜਾਰੀ ਕਰਨ ਦੇ ਉਦੇਸ਼ ਨਾਲ ਪਿਛਲੇ ਸਮੇਂ ਤੋਂ ਕਾਰਜ ਕੀਤਾ ਜਾ ਰਿਹਾ ਹੈ ਅਤੇ ਮੋਜੂਦਾ ਸਮੇਂ ਵਿੱਚ ਇਸ ਕਾਰਜ ਵਿੱਚ ਤੇਜੀ ਲਿਆਂਦੀ ਗਈ ਹੈ, ਜਿਸ ਦਾ ਉਦੇਸ ਪਾਰਦਸਤਾ, ਕੁਸਲਤਾ ਅਤੇ ਸਪੁਰਦਗੀ ਦੀ ਸਹੁਲਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਦਿਵਿਆਂਗ ਵਿਅਕਤੀਆਂ ਨੂੰ ਮਿਲਣ ਵਾਲੇ ਸਰਕਾਰੀ ਲਾਭ ਵਿੱਚ ਇੱਕਸਾਰਤਾ ਨੂੰ ਯਕੀਨੀ ਬਣਾਵੇਗਾ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ 14885 ਦਿਵਿਆਂਗ ਲੋਕਾਂ ਦਾ ਡਾਟਾ ਬੇਸ ਤਿਆਰ ਕੀਤਾ ਜਾ ਰਿਹਾ ਹੈ, ਜਿਸ ਅਧੀਨ ਹੁਣ ਤੱਕ 5764 ਬਿਨੈਕਾਰਾਂ ਵੱਲੋਂ ਅਰਜੀਆਂ ਦਿੱਤੀਆਂ ਗਈਆਂ ਹਨ ਅਤੇ 2196 ਲੋਕਾਂ ਦੇ ਕਾਰਡ ਬਣਾਏ ਜਾ ਚੁੱਕੇ ਹਨ। ਉਨਾਂ ਕਿਹਾ ਕਿ ਜਿਨਾਂ ਦਿਵਿਆਂਗ ਲੋਕਾਂ ਦੇ ਯੂ.ਡੀ.ਆਈ.ਡੀ. ਕਾਰਡ ਅੱਜ ਤੱਕ ਨਹੀਂ ਬਣੇ ਹਨ ਉਹ ਨਜਦੀਕੀ ਸਿਹਤ ਕੇਂਦਰ, ਸੀ.ਡੀ.ਪੀ.ਓ. ਜਾਂ ਸਿਵਲ ਹਸਪਤਾਲ ਵਿਖੇ ਸੰਪਰਕ ਕਰਕੇ ਯੂ.ਡੀ.ਆਈ.ਡੀ. ਕਾਰਡ ਬਣਾਓ।

Advertisements

ਉਹਨਾਂ ਕਿਹਾ ਕਿ ਵਿਦਿਆਂਗ ਲੋਕ , ਚਾਹੇ ਦਿਵਿਆਂਗਤਾ ਕਿਸੇ ਵੀ ਤਰਾਂ ਦੀ ਹੋਵੇ ਅਪਣੇ ਆਪ ਨੂੰ ਪੋਰਟਲ ਤੇ ਰਜਿਸਟ੍ਰਡ ਕਰਵਾ ਸਕਦਾ ਹੈ ਅਤੇ ਇਹ ਅਤਿ ਜਰੂਰੀ ਹੈ। ਉਹਨਾਂ ਕਿਹਾ ਕਿ ਰਜਿਸਟ੍ਰੇਸ਼ਨ ਲਈ ਦਿਵਿਆਂਗ ਵਿਅਕਤੀ ਆਪ ਜਾਂ ਅਪਣੇ ਸਹਿਯੋਗੀ ਤੋਂ www.swalambancard.gov.in ਪੋਰਟਲ ਤੇ ਅਪਣੇ ਆਪ ਨੂੰ ਰਜਿਸਟਰਡ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਸੇਵਾ ਸੇਵਾ ਕੇਂਦਰਾਂ, ਮੋਬਾਇਲ ਫੋਨ, ਨਿੱਜੀ ਕੰਪਿਉਟਰ, ਜਿਲਾ ਸਮਾਜਿੱਕ ਸੁਰੱਖਿਆ ਅਫਸ਼ਰ ਦੇ ਦਫਤਰ, ਸੀ.ਐਮ.ਓ. ਦਫਤਰ, ਸੀ.ਡੀ.ਪੀ.ਓ. ਦਫਤਰਾਂ ਆਦਿ ਵਿਖੇ ਵੀ ਅਪਣੀ ਅਰਜੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਉਪਰੋਕਤ ਰਜਿਸਟ੍ਰੇਸ਼ਨ ਲਈ ਪਾਸਪੋਰਟ ਸਾਈਜ ਫੋਟੋ, ਮੈਡੀਕਲ ਸਰਟੀਫਿਕੇਟ,ਘਰ ਦੇ ਪਤੇ ਦਾ ਪ੍ਰਮਾਣ ਪੱਤਰ ਆਦਿ ਜਰੂਰੀ ਦਸਤਾਵੇਜ ਲੈ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।  ਉਨਾਂ ਦੱਸਿਆ ਕਿ ਇਸ ਦਾ ਇੱਕ ਲਾਭ ਇਹ ਹੋਵੇਗਾ ਕਿ ਦਿਵਿਆਂਗ ਲੋਕਾਂ ਨੂੰ ਮੈਡੀਕਲ ਸਰਟੀਫਿਕੇਟ ਲਈ ਬਾਰ ਬਾਰ ਹਸਪਤਾਲ ਦੇ ਚੱਕਰ ਨਹੀਂ ਲਗਾਉਂਣੇ ਪੈਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਯੂ.ਡੀ.ਆਈ.ਡੀ. ਕਾਰਡ ਪੂਰੇ ਭਾਰਤ ਵਿੱਚ ਵੱਖ ਵੱਖ ਸਕੀਮਾਂ ਤਹਿਤ ਲਾਭ ਲੈਣ ਲਈ ਦਿਵਿਆਂਗ ਜਨ ਦੀ ਪਹਿਚਾਣ ਕਰਨ ਲਈ ਇੱਕ ਮਾਤਰ ਦਸਤਾਵੇਜ ਹੋਵੇਗਾ। ਉਹਨਾਂ ਦੱਸਿਆ ਕਿ ਇਸ ਸਬੰਧੀ ਲੋਕਾਂ ਨੂੰ ਲਗਾਤਾਰ ਜਾਗਰੁਕ ਵੀ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here