ਗੁਰੂ ਨਾਨਕ ਪਵਿੱਤਰ ਜੰਗਲ ਵਿਖੇ ਰੰਗ ਬਰੰਗੇ ਪੰਛੀਆਂ ਦੀ ਆਮਦ ਨਾਲ ਲੱਗੇ ਚਾਰ ਚੰਨ: ਪ੍ਰੋ. ਸੁਨੇਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁਸ਼ਿਆਰਪੁਰ ਦੇ ਪਿੰਡ ਅਜੋਵਾਲ ਵਿਖੇ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂ ਕੇ ਵਲੋਂ ਪਿੰਡ ਦੀ ਪੰਚਾਇਤ ਅਤੇ ਜ਼ਿਲ੍ਹਾ ਵਣ ਵਿਭਾਗ ਦੇ ਸਹਿਯੋਗ ਨਾਲ ਸਥਾਪਤ ਕੀਤੇ ਗਏ ਗੁਰੂ ਨਾਨਕ ਪਵਿੱਤਰ ਜੰਗਲ ਵਿਖੇ ਇਨੀ ਦਿਨੀ ਰੰਗ ਬਰੰਗੇ ਪੰਛੀਆਂ ਦੀ ਆਮਦ ਨਾਲ ਚੋਗਿਰਦੇ ਦੀ ਸੁੰਦਰਤਾ ਵਿਚ ਵਾਧਾ ਹੋਇਆ। ਪ੍ਰਫੈਸਰ ਬਹਾਦਰ ਸਿੰਘ ਸੁਨੇਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰਸਟ ਦੇ ਚੇਅਰਮੈਨ ਇੰਗਲੈਂਡ ਨਿਵਾਸੀ ਰਣਜੀਤ ਸਿੰਘ ਅਤੇ ਜੇ.ਐਸ ਆਹਲੂਵਾਲੀਆ ਦੀ ਸਰਪ੍ਰਸਤੀ ਹੇਠ ਜਿਥੇ ਅੱਜਵਾਲ ਦੇ ਪ੍ਰੀਤ ਨਗਰ ਵਿਖੇ ਸਥਾਪਿਤ ਇਸ ਜੰਗਲ ਵਿੱਚ 40 ਕਿਸਮਾਂ ਦੇ 550 ਪੋਦੇ ਲਗਾਏ ਗਏ ਸਨ। ਇਨ੍ਹਾਂ ਪੋਦਿਆਂ ਦੀ ਚੰਗੀ ਦੇਖਭਾਲ ਦਾ ਸਦਕਾ ਹੀ ਇਹ ਪੋਦੇ ਪੂਰੀ ਤਰ੍ਹਾਂ ਵਧ ਫੁੱਲ ਰਿਹੇ ਹਨ ਅਤੇ ਹੁਣ ਰੰਗ ਬਰੰਗੇ ਪੰਛੀਆਂ ਦੀ ਆਮਦ ਨਾਲ ਚੋਗਿਰਦੇ ਨੂੰ ਹੋਰ ਵੀ ਚਾਰ ਚੰਨ ਰਹੇ ਹਨ। ਪੰਛੀਆਂ ਵਿੱਚੋਂ ਮੁੱਖ ਤੌਰ ਤੇ ਤਿੱਤਰ, ਗਟਾਰ, ਧਾਨ ਚਿੜੀ, ਬਦਾਮੀ ਬੰਗਲਾ, ਘਰੇਲੂ ਕਾਂ, ਚੱਕੀਹਾਰਾ, ਲਗੋਜਾ, ਨੀਲ ਕੰਠੀ ਆਦਿ ਦੀ ਆਮਦ ਦੇਖੀ ਗਈ।

Advertisements

ਇਸ ਜੰਗਲ ਦਾ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ, ਗੁਰਪ੍ਰੀਤ ਸਿੰਘ, ਰਿੰਪਲ ਕੁਮਾਰ, ਵਾਤਾਵਰਨ ਪ੍ਰੇਮੀ ਡਾਕਟਰ ਅਮਨਦੀਪ ਸਿੰਘ, ਡਾਕਟਰ ਸਰਬਜੀਤ ਸਿੰਘ ਮਾਣਕੂ ਨੇ  ਦੋਰਾਨ ਕੀਤਾ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਕੇ ਇਥੇ ਹੋਰ ਦਵਾਈਆਂ ਨਾਲ ਸਬੰਧਤ ਪੋਦੇ ਲਗਾਉਣ ਅਤੇ ਇਸ ਜੰਗਲ ਨੂੰ ਹੋਰ ਸੁੰਦਰ ਬਣਾਉਣ ਲਈ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਸਮੂਹ ਸਮਾਜ ਸੇਵੀ ਸੰਸਥਾਵਾਂ, ਵਾਤਾਵਰਨ ਪ੍ਰੇਮੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਜੰਗਲ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਸੁੰਦਰ ਬਣਾਉਣ ਲਈ ਅਪਣਾ ਸਹਿਯੋਗ ਦੇਣ। ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਵੱਲੋਂਂ ਪ੍ਰੀਤ ਨਗਰ ਪਿੰਡ ਅਜੋਵਾਲ ਵਿਖੇ  ਝੁਗੀਆਂ ਵਿੱਚ ਰਹਿ ਰਹੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨਾਂ ਨੂੰ ਵਿਦਿਆ ਦਾ ਚਾਨਣ ਦੇਣ ਲਈ ਸਰਦਾਰ ਰਣਜੀਤ ਸਿੰਘ ਅਤੇ ਜੇ.ਐਸ ਆਹਲੂਵਾਲੀਆ ਅਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਦੀ ਅਗਵਾਈ ਵਿਚ ਵਿਸ਼ੇਸ਼ ਤੌਰ ਤੇ ਉਪਰਾਲੇ ਵੀ ਕੀਤੇ ਜਾ ਰਹੇ ਹਨ ।

LEAVE A REPLY

Please enter your comment!
Please enter your name here