ਵਿਧਾਇਕ ਆਦੀਆ ਨੇ ਪਿੰਡ ਆਲੋਵਾਲ ਵਿਖੇ ਸੁਵਿਧਾ ਸੈਂਟਰ ਦਾ ਕੀਤਾ ਉਦਘਾਟਨ

ਬੁੱਲੋਵਾਲ (ਦ ਸਟੈਲਰ ਨਿਊਜ਼),ਰਿਪੋਰਟ:ਅਭਿਸ਼ੇਕ ਕੁਮਾਰ। ਸ਼ਾਮ ਚੁਰਾਸੀ ਦੇ ਵਿਧਾਇਕ ਪਵਨ ਆਦੀਆ ਹਮੇਸ਼ਾ ਦੀ ਤਰਾਂ ਆਪਣੇ ਹਲਕੇ ਦੇ ਵਿਕਾਸ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਨ। ਉਹ ਆਪਣੇ ਹਲਕੇ ਦੇ ਹਰ ਪਿੰਡ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਵਿੱਚ ਲੱਗੇ ਹੋਏ ਹਨ। ਇਸੀ ਤਰਾਂ ਪਵਨ ਆਦੀਆ ਨੇ ਅੱਜ ਪਿੰਡ ਆਲੋਵਾਲ ਵਿਖੇ ਸੁਵਿਧਾ ਸੈਂਟਰ ਦਾ ਉਦਘਾਟਨ ਕੀਤਾ| ਇਸ ਸੁਵਿਧਾ ਸੈਂਟਰ ਵਿੱਚ ਜਮੀਨਾਂ ਦੀਆਂ ਫਰਦਾਂ, ਜਨਮ-ਮੌਤ ਸਰਟੀਫਿਕੇਟ ਅਤੇ ਅਧਾਰ ਕਾਰਡ, ਸਮਾਰਟ ਕਾਰਡ ਬਨਾਉਣ ਦੀ ਸੁਵਿਧਾਵਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਸਹੂਲਤਾਂ ਮੁਹੱਈਆ ਹੋਣ ਗਿਆਂ|

Advertisements

ਉੱਥੇ ਮੌਜੂਦ ਲੋਕਾਂ ਨੇ ਪਵਨ ਆਦੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਕੰਮਾਂ ਲਈ ਉਨ੍ਹਾਂ ਨੂੰ ਸਾਰਾ ਦਿਨ ਹੁਸ਼ਿਆਰਪੁਰ ਖੜੇ ਰਹਿਣਾ ਪੈਂਦਾ ਸੀ ਹੁਣ ਉਹ ਕੰਮ ਇੱਥੇ ਹੀ ਹੋ ਜਾਇਆ ਕਰਨਗੇ। ਪਵਨ ਆਦੀਆ ਨੇ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ ਅਤੇ ਉਹ ਹਮੇਸ਼ਾ ਉਨ੍ਹਾਂ ਦੀ ਸੇਵਾ ਲਈ ਹਾਜਿਰ ਹਨ।ਉਹ ਹਰ ਉਹ ਸੰਭਵ ਕੰਮ ਕਰਨਗੇ ਜਿਸ ਨਾਲ ਹਲਕੇ ਦੇ ਲੋਕਾਂ ਦਾ ਵਿਕਾਸ ਹੋਵੇ।

LEAVE A REPLY

Please enter your comment!
Please enter your name here