ਫਿਰੋਜ਼ਪੁਰ: ਮੁਲਾਜ਼ਮਾ ਦੇ ਪਰਮੋਸ਼ਨ ਦੇ ਹੱਕਾ ਤੇ ਡਾਕਾ ਮਾਰਨ ਕਰਕੇ ਪੰਜਾਬ ਸਰਕਾਰ ਵਿਰੁੱਧ ਸਿਹਤ ਕਾਮਿਆ ਵੱਲੋ ਕੀਤੀ ਰੋਸ਼ ਰੈਲੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸੂਬਾ ਜਥੇਬੰਦੀ ਪੰਜਾਬ ਦੀ ਕਾਲ ਤੇ ਸਿਹਤ ਵਿਭਾਗ ਜ਼ਿਲ੍ਹਾ ਫਿਰੋ਼ਜਪੁਰ ਦੇ ਮਨਿਸਟੀਰੀਅਲ ਕਾਮਿਆ ਵੱਲੋ ਜ਼ਿਲ੍ਹਾ ਹੈਡ ਕੁਆਟਰ ਤੇ ਸ਼੍ਰੀ ਪਰਮਵੀਰ ਮੌਗਾ, ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਪ੍ਰੋਸਨਲ ਵਿਭਾਗ ਵੱਲੋ ਮਿਤੀ 13-01-2021 ਨੂੰ ਜ਼ਾਰੀ ਕੀਤੇ ਪੱਤਰ ਜਿਸ ਵਿੱਚ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਵਿਭਾਗ ਦੀ ਵੰਡ ਕਰਦੇ ਹੋਏ ਕਾਮਨ ਕਾਡਰ ਦੀਆ ਕਲੈਰੀਕਲ/ਪੈਰਾ ਮੈਡੀਕਲ/ਨਰਸਿੰਗ/ਦਰਜਾ/4 ਆਦਿ ਵਰਗ ਦੀਆ ਅਸਾਮੀਆ ਦੇ ਕਾਡਰ ਨੂੰ ਵੱਖ ਵੱਖ ਕਰਨ ਦਾ ਮੁਲਾਜ਼ਮ ਮਾਰੂ ਫੈਸਲਾ ਲਿਆ ਗਿਆ ਹੈ ਜ਼ਿਲ੍ਹਾ ਜੱਥੇਬੰਦੀ ਇਸਦੀ ਸਖਤ ਸ਼ਬਦਾ ਵਿੱਚ ਨਿੰਦਾ ਕਰਦੇ ਹੋਏ ਸਰਕਾਰ ਦੇ ਮੁਲਾਜ਼ਮ ਮਾਰੂ ਫੈਸਲੈ ਨੂੰ ਰੱਦ ਕਰਦੀ ਹੈ

Advertisements

ਇਸ ਸਬੰਧੀ ਮੌਕੇ ਤੇ ਵਿਪਨ ਸ਼ਰਮਾ ਜਨਰਲ ਸਕੱਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਡਰ ਵੱਖ ਕਰਨ ਨਾਲ ਹਜਾਰਾ ਮੁਲਾਜ਼ਮਾ ਦੇ ਹਿੱਤ ਨੁਕਸਾਨੇ ਜਾਣਗੇ ਅਤੇ ਹਜਾਰਾ ਕਰਮਚਾਰੀਆਂ ਨੂੰ ਪ੍ਰਮੋਸ਼ਨ ਤੋ ਵਾਝਾ ਕਰ ਦਿੱਤਾ ਜਾਵੇਗਾ ਪੰਜਾਬ ਸਰਕਾਰ ਵੱਲੋ ਸ਼ੁਰੂ ਤੋ ਚੱਲ ਰਹੇ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਕਾਮਨ ਕਾਡਰ ਨੂੰ ਵੱਖ ਕਰਕੇ ਮੁਲਾ਼ਜਮਾ ਵਿੱਚ ਆਪਸੀ ਪਾੜਾ ਪਾਉਣ ਦੀ ਸਾਜਿਸ਼ ਰੱਚੀ ਜਾਂ ਰਹੀ ਹੈ ਜੋ ਕਿ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀ ਕੀਤੀ ਜਾਵੇਗੀ ਪਰਮਵੀਰ ਮੋਗਾ ਪ੍ਰਧਾਨ ਨੇ ਅੱਗੇ ਦੱਸਿਆ ਕਿ ਅੱਜ ਵੀ ਕੇਦਰ ਸਰਕਾਰ ਅਤੇ ਕੇਦਰ ਸ਼ਾਸਤ ਪ੍ਰਦੇਸ਼ਾ ਅਤੇ ਕਈ ਰਾਜਾ ਵਿੱਚ ਸਿਹਤ ਸੇਵਾਵਾਂ ਪ੍ਰਸ਼ਾਸਨ ਦਾ ਪੂਰਾ ਕੰਟਰੋਲ ਸਿਹਤ ਵਿਭਾਗ ਕੋਲ ਹੈ ਇਸ ਲਈ ਜੱਥੇਬੰਦੀ ਇਹ ਮੰਗ ਕਰਦੀ ਹੈ ਕਿ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਅਤੇ ਖੋਜ਼ ਵਿਭਾਗ ਨੂੰ ਫਿਰ ਤੋ ਇੱਕਠਾ ਕੀਤਾ ਜਾਵੇ ਕਿਉ ਜੋ ਦੋਵੇ ਵਿੰਗ ਨੌਹ ਮਾਸ ਦੇ ਰਿਸ਼ਤੇ ਵਾਗ ਪੂਰੀ ਤਰਾ ਨਿਰਭਰ ਕਰਦੇ ਹਨ

ਜੇਕਰ ਸਰਕਾਰ ਵੱਲੋ ਕੇਡਰ ਵੱਖ ਕਰਨ ਸਬੰਧੀ ਫੈਸਲੇ ਨੂੰ ਵਾਪਸ ਨਾ ਲਿਆ ਗਿਆ ਤਾ ਮਜਬੂਰਨ ਵੰਸ਼ ਜਥੇਬੰਦੀ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਕਰੇਗੀ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਮੈਮੋਰੰਡਮ ਸਿਵਲ ਸਰਜਨ,ਫਿਰੋਜ਼ਪੁਰ ਡਾ: ਰਜਿੰਦਰ ਰਾਜ ਨੂੰ ਦਿੱਤਾ ਗਿਆ ਇਸ ਮੌਕੇ ਤੇ ਸ਼੍ਰੀਮਤੀ ਰਵੀਕਾਂਤਾ, ਮਨਜੀਤ ਕੌਰ,ਤਿ੍ਰਪਤੀਬਾਲਾ,ਵਿਕਾਸ ਕਾਲੜਾ, ਮੁੱਖਾ ਕੁਮਾਰ, ਸੁਰਿੰਦਰਪਾਲ ਸੁਲਾ,ਚਰਨਜੀਤ ਸਿੰਘ, ਵਿਕਟਰ,ਦਲਜੀਤ ਕੌਰ,ਸੰਜੀਵ ਬਹਿਲ,ਸੁਿਰੰਦਰਪਾਲ ਕੌਰ, ਬੀਰਇੰਦਰ ਸਿੰਘ , ਮੋਹਿਤ ਭਟੇਜ਼ਾ, ਜਤਿੰਦਰ ਕੁਮਾਰ, ਖਿਮਾ ਸ਼ਰਮਾ,ਸੁਖਜੀਤ ਕੌਰ ਅਤੇ ਸੁਖਚੈਨ ਸਿੰਘ ਆਦਿ ਆਗੂ ਹਾਜ਼ਰ ਸਨ   

LEAVE A REPLY

Please enter your comment!
Please enter your name here