ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਨੇ ਤਨਖਾਹ ਨਾ ਮਿਲਣ ਦੇ ਚਲਦੇ ਓਪ ਮੁੱਖ ਇੰਜੀਨੀਅਰ ਦਫਤਰ ਦਾ ਕੀਤਾ ਘਿਰਾਓ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਸਕੱਤਰ ਕੁਲਵੀਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀ ਐਚ ਬੀ ਠੇਕਾ ਕਾਮਿਆਂ ਨੂੰ ਸਮੇਂ ਸਿਰ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਸੀ। ਕੰਪਨੀ ਇੰਦਰਜੀਤ ਬਜਾਜ ਇਲੈਕਟ੍ਰੀਕਲ ਅਤੇ ਪਾਵਰਕਾਮ ਦੇ ਓਚ ਅਧਿਕਾਰੀਆਂ ਵੱਲੋਂ 03.11.2020 ਨੂੰ ਓਪ ਮੁੱਖ ਇੰਜੀਨੀਅਰ ਦਫਤਰ ਦਾ ਘਿਰਾਓ ਕੀਤਾ ਗਿਆ ਜਿਸ ਵਿੱਚ ਇੰਦਰਜੀਤ ਬਜਾਜ ਕੰਪਨੀ ਵੱਲੋਂ ਲਿਖਤੀ ਰੂਪ ਵਿੱਚ ਦਿਤਾ ਗਿਆ ਸੀ ਕਿ ਹਰੇਕ ਮਹੀਨੇ ਦੀ ਤਨਖਾਹ 10 ਤਰੀਕ ਤਕ ਪਾ ਦਿਤੀ ਜਾਉਗੀ। ਇਸ ਮੀਟਿੰਗ ਵਿੱਚ ਓਪ ਮੰਡਲ ਦੇ ਓਚ ਅਧਿਕਾਰੀ ਸ਼ਾਮਲ ਰਹੇ।

Advertisements

ਇਸ ਮੀਟਿੰਗ ਵਿਚ ਹੋਏ ਫੈਸਲੇ ਨੂੰ ਨਾ ਤਾ ਪੀ.ਐਸ.ਪੀ.ਸੀ.ਐਲ ਵਲੌ ਪ੍ਰਵਾਨ ਕੀਤਾ ਜਾ ਰਿਹਾ ਔਰ ਨਾ ਹਿ ਠੇਕੇਦਾਰ ਇੰਦਰਜੀਤ ਬਜਾਜ ਕੰਪਨੀ ਵਲੋਂ। ਇਕ ਤਾ ਸਾਡੇ ਕਾਮਿਆ ਨੂੰ ਪੇਹਲ਼ਾ ਤੋ ਹਿ ਤਨਖਾਹਾ ਦੀ ਅਦਾਇਗੀ ਸਮੇ ਸਿਰ ਨਹੀ ਕੀਤੀ ਜਾਂਦੀ ਉਤੋ ਪਾਵਰਕਾਮ ਦੇ ਓਚ ਅਧਿਕਾਰੀਆ ਵਲੋ ਸਾਡੀਆਂ ਗੈਰ ਹਾਜ਼ਰੀਆ ਲਗਾ ਦਿਤੀਆ ਜਾਂਦੀਆ ਹਨ। ਠੇਕੇਦਾਰ ਇੰਦਰਜੀਤ ਬਜਾਜ ਕੰਪਨੀ ਵੱਲੋਂ ਹਜੇ ਵੀ ਸਾਡੀਆ ਤਨਖਾਹਾ ਦੀ ਅਦਾਇਗੀ ਸਮੇ ਸਿਰ ਨਹੀਂ ਕੀਤੀ ਜਾ ਰਹੀ ਹੈ। ਜਿਸ ਨਾਲ ਸਾਡੇ ਕਾਮਿਆ ਨੂੰ ਘਰੈਲੂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਘਿਰਾਓ ਦੌਰਾਨ ਪੀ.ਐਸ.ਪੀ.ਸੀ.ਐਲ ਦੇ ਓਪ ਮੁੱਖ ਇੰਜੀਨੀਅਰ ਪੀ.ਐਸ ਖੰਬਾ ਜੀ ਵਲੋਂ ਸਾਡਿਆ ਮੰਗਾਂ ਨੂੰ ਲੈ ਕੇ ਗਲਬਾਤ ਕੀਤੀ ਗਈ ਤੇ ਯਕੀਨ ਦਵਾਇਆ ਕਿ ਸਾਡੀ ਤਨਖਾਹਾਂ ਨੂੰ ਲੈ ਕੇ ਪਟਿਆਲੇ ਮੇਂਨਜਮੈਂਟ ਨਾਲ ਗੱਲਬਾਤ ਕਰ ਰਹੇ ਆ ਤੇ ਯਕੀਨ ਦਵਾਇਆ ਕਿ ਸਾਡੀਆਂ ਮੰਗਾਂ ਦਾ ਹੱਲ ਕੀਤ ਜਾਉਗਾ।

LEAVE A REPLY

Please enter your comment!
Please enter your name here