ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ 5 ਅਪ੍ਰੈਲ ਨੂੰ ਕਰੇਗੀ ਐਫਸੀਆਈ ਦੇ ਦਫਤਰ ਦਾ ਘਿਰਾਓ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਹਰਪਾਲ ਲਾਡਾ। ਪੰਜ ਅਪਰੈਲ ਨੂੰ ਅਜਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਕਰੇਗੀ ਐਫਸੀਆਈ ਦੇ ਦਫਤਰ ਦਾ ਘਿਰਾਓ, ਨਹੀਂ ਦਿਆਂਗੇ ਜਮੀਨ ਦੀਆਂ ਫਰਦਾ ਸਿਧੀ ਅਦਾਇਗੀ ਮਨਜੂਰ ਨਹੀਂ । ਕਿਸਾਨੀ ਤੇ ਬੇਜੇਪੀ ਦਾ ਹਮਲਾ ਫਰਦਾ ਲੈ ਕੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਚਾਲ ਗੁਰਦੀਪ ਸਿੰਘ ਖੁਣਖੁਣ, ਉਕਾਂਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ, ਪਰਮਿੰਦਰ ਸਿੰਘ ਲਾਚੋਵਾਲ, ਨੇ ਕਿਹਾ ਕਿ ਕੇਦਰ ਦੀ ਬੇਜੇਪੀ ਸਰਕਾਰ ਕਿਸਾਨਾਂ ਦੀ ਹਰ ਗੁਪਤ ਜਾਣਕਾਰੀ ਇੱਕਠੀ ਕਰਕੇ ਅਡਾਨੀ, ਅੰਬਾਨੀ  ਕੋਲ ਪਹੁੰਚਣ ਲਈ ਹੱਥ ਮਾਰ ਰਹੀ ਹੈ। ਕਦੀ ਝੋਨੇ ਵਿੱਚ ਨੁਕਸਾਨ ਕਦੀ ਕਣਕ ਵਿੱਚ ਤੱਤਾਂ ਦੀ ਕਮੀ ਪੰਜਾਬ ਨੂੰ ਖਤਮ ਕਰਨ ਦੀ ਸਾਜਿਸ਼ ਹੈ। ਪੰਜਾਬ ਦੀ ਭਾਜਪਾ ਇਹ ਭਰਮ ਪਾਲ ਰਹੀ ਹੈ 2022ਵਿੱਚ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਏਗੀ। ਭਾਜਪਾ ਆਗੂਆਂ ਦਾ ਆਪਣੇ ਆਪ ਨਾਲ ਕੋਝਾ ਮਜਾਕ ਹੈ ਜਿਹਨਾਂ ਭਾਜਪਾਈਆ ਨੂੰ ਲੋਕ ਸੜਕਾਂ ਤੇ ਨਹੀਂ ਲੰਘਣ ਦਿੰਦੇ ,ਕਪੜੇ ਤੱਕ ਪਾੜ ਦਿੰਦੇ ਹਨ ਫੰਕਸ਼ਨ ਨਹੀਂ ਕਰਨ ਦਿੰਦੇ  ਕਿਸਾਨ,ਉਹ ਪੰਜਾਬ ਤੇ ਰਾਜ ਕਰਨਗੇ ।

Advertisements

ਮੰਗੇਰੀ ਲਾਲ ਦੇ ਸੁਪਨੇ ਵਰਗੀ ਗੱਲ ਹੈ। ਜਿੰਦਾ  ਦਿਲ ਪੰਜਾਬੀ ਕੌਮ  ਦੇ ਵਾਰਿਸ ਆਪਣੇ ਦੁਸਮਣ ਨੂੰ ਦਿਲ ਵਿੱਚ ਵਸਾ ਕੇ ਰੱਖਦੇ  ਹਨ। ਕਨੂੰਨ ਰੱਦ ਕਰਨ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਅਤੇ ਕੇਂਦਰ ਦੀ ਬੇਜੇਪੀ ਨਾਲ ਸਦੀਆਂ ਤੱਕ ਨਫਰਤ ਰਹੇਗੀ ਕਿਉਂਕਿ ਤੁਹਾਡੇ ਰਾਜ ਵਿੱਚ ਚਾਰ ਸੌ ਦੇ ਕਰੀਬ ਗਰੀਬ ਕਿਸਾਨ ਸ਼ਹੀਦ ਹੋ ਗਏ ਅਤੇ ਅਰਬਾਂ ਰੁਪਏ ਦੇਸ਼ ਦੇ ਬਰਬਾਦ ਹੋ ਰਿਹੇ ਹਨ। ਅਚਨਚੇਤ ਸੋਮ ਪ੍ਕਾਸ ਦੇ ਆਉਣ ਦਾ ਪਤਾ ਲੱਗਣੇ ਤੇ ਲਾਚੋਵਾਲ ਟੂਲਪਲਾਜੇ ਤੇ ਕਾਲੇ ਝੰਡੇ ਲੈ ਕੇ ਕਿਸਾਨ ਉਸ ਦਾ ਇੰਤਜ਼ਾਰ ਕਰਦੇ ਹੋਏ ਪਰ ਉਹ ਕਿਸੇ ਹੋਰ ਰਾਸਤੇ ਨਿਕਲ ਗਿਆ। ਇਸ ਮੌਕੇ ਹਾਜਰ ਪਤਵੰਤੇ ਸੱਜਣ  ਜਗਦੀਪ ਸਿੰਘ ਬੈਂਸ, ਰਾਮ ਸਿੰਘ ਧੁੱਗਾ, ਸੰਤ ਬੂਆ ਸਿੰਘ ਲੁੱਦਾ, ਲੰਬੜਦਾਰ ਜਗਤ ਸਿੰਘ, ਬਲਵੀਰ ਸਿੰਘ ਬੱਗੇਵਾਲ, ਲੰਬੜਦਾਰ ਮਨਜੀਤ ਸਿੰਘ, ਹਰਪ੍ਰੀਤ ਸਿੰਘ, ਰਾਮ ਸਿੰਘ ਚੱਕੋਵਾਲ, ਜੱਸੀ ਪਥਿਆਲ, ਬਿੰਦਾ ਲਾਚੋਵਾਲ ,ਰੌਵੀ ਲਾਚੋਵਾਲੀਆ, ਨਿਸਤਰ ਲਾਚੋਵਾਲੀਆ, ਅਕਰਬ ਸਿੰਘ, ਸੰਦੀਪ ਸਿੰਘ ਨਿੱਕਾ, ਅੰਮ੍ਰਿਤ ਰਾਏ ਸਿੰਘ ਸਤੌਰ, ਕਰਨੈਲ ਸਿੰਘ, ਚੈਚਲ ਸਿੰਘ, ਰੇਸਮ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here