ਅਕਾਲੀ ਦਲ ਨੇਤਾ ਮਠਾਰੂ ਨੇ ਆਪਣੇ ਸਾਥੀਆਂ ਨਾਲ ਕੀਤਾ ਦਿਹਾਤੀ ਪ੍ਰਧਾਨ ਵਰਿੰਦਰਜੀਤ ਸੋਨੂੰ ਦਾ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਮਠਾਰੂ ਦੇ ਗ੍ਰਹਿ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਨਵੇਂ ਨਿਯੁਕਤ ਹੋਏ ਯੂਥ ਅਕਾਲੀ ਦਲ ਜਿਲਾ ਹੁਸ਼ਿਆਰਪੁਰ ਦੇ ਦਿਹਾਤੀ ਪ੍ਰਧਾਨ ਵਰਿੰਦਰਜੀਤ ਸਿੰਘ ਸੋਨੂ ਟੇਰਕਿਆਣਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਠਾਰੂ ਨੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਹਾਈ ਕਮਾਂਡ ਦਾ ਅਤੇ ਜ਼ਿਲੇ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਓਥੇ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹਮੇਸ਼ਾ ਮਿਹਨਤੀ ਅਤੇ ਵਫ਼ਾਦਾਰ ਨੌਜੁਆਨਾਂ ਦਾ ਮਾਣ ਸਤਿਕਾਰ ਕੀਤਾ ਹੈ।

Advertisements

ਮਠਾਰੂ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਦਸਤੇ ਨੂੰ ਬਲ ਮਿਲੇਗਾ ਅਤੇ ਆਉਣ ਵਾਲੀ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਸਰਕਾਰ ਬਣਾਉਣ ਵਿਚ ਪੰਜਾਬ ਦਾ ਨੌਜਵਾਨ ਅਤੇ ਯੂਥ ਅਕਾਲੀ ਦਲ ਅਹਿਮ ਭੂਮਿਕਾ ਬਣਾਏਗਾ ਇਸ ਮੌਕੇ ਨਵੇਂ ਨਿਯੁਕਤ ਪ੍ਰਧਾਨ ਸੋਨੂ ਟੇਰਕਿਆਣਾ ਨੇ ਕਿਹਾ ਉਹ ਪਾਰਟੀ ਵਲੋਂ ਦਿੱਤੀ ਹੋਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ. ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਰ ਕਮੇਟੀ ਮੇਂਬਰ ਯੂਥ ਅਕਾਲੀ ਦਲ ਰਣਧੀਰ ਸਿੰਘ ਭਾਰਜ, ਬੀ ਸੀ ਵਿੰਗ ਜਿਲਾ ਪ੍ਰਧਾਨ ਸਤਨਾਮ ਸਿੰਘ ਬੰਟੀ, ਕੁਲਵਿੰਦਰ ਸਿੰਘ ਕੇ ਪੀ, ਲਖਵੀਰ ਸਿੰਘ ਰੰਧਾਵਾ, ਰਣਜੀਤ ਸਿੰਘ ਦੱਲੋਵਾਲ, ਹਰਦੀਪ ਸਿੰਘ ਦੇਵੀ ਦਾਸ, ਚਰਨਜੀਤ ਸਿੰਘ ਟੇਰਕਿਆਣਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here