ਸਿਹਤ ਮੰਤਰਾਲਿਆ ਨੇ ਕੋਵਿਡ ਸਥਿਤੀ ਦੀ ਸਮਿਖਿਆ ਕਰਨ ਲਈ ਭੇਜੀ 2 ਮੈਂਬਰੀ ਕਮੇਟੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੇਦਰੀ ਸਿਹਤ ਮੰਤਰਾਲਿਆ ਵੱਲੋ ਜਿਲੇ ਦੀ ਕੋਵਿਡ ਸਥਿਤੀ ਦੀ ਸਮਿਖਿਆ ਕਰਨ ਲਈ ਭੇਜਾ ਗਈ ਦੋ ਮੈਬਰੀ ਟੀਮ ਬਾਰੇ ਜਾਣਰਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤਰਾ ਨੇ ਦੱਸਿਆ ਕਿ ਡਾ ਏ ਕੇ ਸਿੰਘ ਅਤੇ ਡਾ ਅਰਪਨਾ ਪਾਡੇ ਦੀ ਟੀਮ ਵੱਲੋ  ਜਿਲਾ ਹਸਪਤਾਲ ਦਾ ਦੋਰਾ ਕਰਕੇ ਕੋਵਿਡ ਮਰੀਜਾ ਲਈ ਕੀਤੇ ਗਏ ਪ੍ਰਬੰਧਾ ਦਾ ਜਾਇਜਾ ਲਿਆ ਇਸ ਮੋਕੇ ਉਹਨਾਂ ਦੇ ਡਾ ਜਸਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ, ਡਾ ਸਰਬਜੀਤ ਸਿੰਘ ਮੈਡੀਕਲ ਸ਼ਪੈਲਿਸਟ , ਡਾ ਸ਼ਿਪਰਾ , ਡਾ ਸੋਨੀਆ ਆਦੀਆ , ਡਾ ਸ਼ਲੇਸ਼ ਕੁਮਾਰ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਜਤਿੰਦਰ ਪਾਲ ਸਿੰਘ ਚੀਫ ਫਾਰਮੇਸੀ ਅਫਸਰ ਅਤੇ ਮਾਸ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ ।

Advertisements

ਟੀਮ ਵੱਲੋ ਕੋਵਿਡ ਵੈਕਸੀਨੇਸ਼ਨ ਕੇਦਰ , ਆਈਸੋਲੇਸ਼ਨ ਵਾਰਡ ਅਤੇ ਮਾਇਕਰੋ ਬਾਇਉਲੋਜੀ ਲੈਬ ਦਾ ਨਿਰੀਖਣ ਕਰਕੇ ਤਸੱਲੀ ਪ੍ਰਗਟ ਕੀਤੀ  । ਇਸ ਉਪਰੰਤ ਟੀਮ ਵੱਲੋ ਐਸ. ਐਮ. ਉ. ਦਫਤਰ ਵਿਖੇ ਮੈਡੀਕਲ ਸ਼ਪੈਲਿਸਟ , ਅਨੇਥੀਸੀਜੀਆ ਡਾਕਟਰਾ ਤੇ ਜਿਲਾ ਐਪੀਡੀਮਲਿਜਸ ਨਾਲ ਮੀਟਿੰਗ ਕਰਕੇ ਜਿਲੇ ਕੋਵਿਡ ,ਸਥਿਤੀ , ਟੈਸਟਿੰਗ .ਟਰੈਕਿੰਗ ਟਰੀਟਮੈਟ ਅਤੇਟੀਕਾਰਨ ਬਾਰੇ ਚਰਚਾ ਕੀਤੀ । ਉਹਨਾ ਦੱਸਿਆ ਕਿ ਟੀਮ ਜਿਲਾ ਹਸਪਤਾਲ ਤੋ ਇਲਾਵਾ ਸਮਦਾਇਕ ਸਿਹਤ ਕੇਦਰ , ਕਮਨਟੇਨਮੈਟ , ਅਤੇ ਮਾਇਕਰੋ ਕੰਨਟੇਨਮੈਟ ਜੋਨ ਵਿੱਚ ਜਾ ਕੇ ਸਿਹਤ ਵਿਭਾਗ ਵੱਲੋ ਕੋਵਿਡ ਮਹਾਂਮਾਰੀ ਨੂੰ ਨਜਿੱਠਣ ਲਈ ਕੀਤੇ ਗਏ ਪਬੰਧਾ ਵਾਰੇ ਜਾਣਕਾਰੀ ਹਾਸਿਲ ਕਰਨਗੇ । 

LEAVE A REPLY

Please enter your comment!
Please enter your name here