ਜਿਲ੍ਹੇ ਵਿੱਚ ਦਾਖ਼ਲਾ ਮੁਹਿੰਮ ਬਣ ਰਹੀ ਹੈ ਲੋਕ ਲਹਿਰ: ਗੁਰਸ਼ਰਨ ਸਿੰਘ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਵਿੱਦਿਅਕ ਸ਼ੈਸਨ ਲਈ ਦਾਖ਼ਲਾ ਮੁਹਿੰਮ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਅੱਜ ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਵੱਲੋਂ ਬਲਾਕ ਨੋਡਲ ਅਫ਼ਸਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਲ੍ਹੇ ਦੇ 21 ਵਿੱਦਿਅਕ ਬਲਾਕਾਂ ਤੋਂ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

Advertisements

ਇਸ ਮੌਕੇ ਗੁਰਸ਼ਰਨ ਸਿੰਘ ਨੇ ਜਿਲ੍ਹੇ ਭਰ ਵਿੱਚ ਸਰਕਾਰੀ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਵੱਲੋਂ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ, ਸਹੂਲਤਾਂ ਅਤੇ ਗੁਣਾਤਮਕ ਸੁਧਾਰਾਂ ਨੂੰ ਮੁੱਖ ਰੱਖਦਿਆਂ ਦਾਖ਼ਲਾ ਮੁਹਿੰਮ ਹੁਣ ਲੋਕ ਲਹਿਰ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਹੁਣ ਪੂਰੀ ਤਰਾਂ ਬਦਲ ਚੁੱਕੀ ਹੈ ਅਤੇ ਜਿਲ੍ਹੇ ਵਿੱਚ ਹੁਣ ਤੱਕ 130 ਸੀਨੀਅਰ ਸੈਕੰਡਰੀ, 139 ਹਾਈ ਅਤੇ 221 ਮਿਡਲ ਸਕੂਲ ਸਮਾਰਟ ਸਕੂਲ ਸ਼੍ਰੇਣੀ ਵਿੱਚ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਵਿੱਚ ਅਤਿ ਆਧੁਨਿਕ ਲੀਹਾਂ ਤੇ ਸਿੱਖਿਆ ਪ੍ਰਦਾਨ ਕਰਨ ਲਈ ਸਮਾਰਟ ਕਲਾਸ ਰੂਮ, ਲੈਬ ਤੋਂ ਇਲਾਵਾ ਸ਼ਾਨਦਾਰ ਖੇਡ ਦੇ ਮੈਦਾਨ ਤਿਆਰ ਕੀਤੇ ਗਏ ਗਏ ਹਨ।

ਸ਼੍ਰੀ ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਨੇ ਦੱਸਿਆ ਕਿ ਈਚ ਵਨ ਬਰਿੰਗ ਵਨ ਦੇ ਨਾਹਰੇ ਹੇਠ ਸਕੂਲ ਅਧਿਆਪਕਾਂ ਵਿੱਚ ਨਵੇਂ ਦਾਖ਼ਲੇ ਲਈ ਕਾਫ਼ੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਬਲਾਕ ਨੋਡਲ ਅਫ਼ਸਰਾਂ ਨੂੰ ਇਸ ਮੁਹਿੰਮ ਵਿੱਚ ਝੰਡਬਰਦਾਰ ਬਣਕੇ ਹੋਰ ਤੇਜ਼ ਕਰਨ ਲਈ ਪ੍ਰੇਰਿਤ ਕੀਤਾ।

ਜਤਿੰਦਰ ਸਿੰਘ ਜਿਲ੍ਹਾ ਸਮਾਰਟ ਸਕੂਲ ਕੁਆਡੀਨੇਟਰ, ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ, ਯੋਗੇਸ਼ਵਰ ਸਲਾਰੀਆ ਜਿਲ੍ਹਾ ਸ਼ੋਸ਼ਲ ਮੀਡੀਆ ਕੁਆਡੀਨੇਟਰ ਅਤੇ ਨੋਡਲ ਅਫ਼ਸਰ ਹਾਜਰ ਸਨ।

LEAVE A REPLY

Please enter your comment!
Please enter your name here