ਮੰਗਲਵਾਰ ਰਾਤ 7.30 ਵਜੇ ਪਹਿਲਾ ਹਨੂਮਾਨ ਚਾਲੀਸਾ ਦਾ ਪਾਠ ਵੱਡੇ ਹਨੁਮਾਨ ਜੀ ਦੇ ਮੰਦਿਰ ਦੁਸਹਿਰਾ ਗਰਾਊਂਡ ਵਿਖੇ ਕੀਤਾ ਜਾਵੇਗਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤੀਯ ਸਨਾਤਨ ਧਰਮ ਨੂੰ ਅੱਗੇ ਵਧਾਉਣ ਲਈ ਵਿਸ਼ੇਸ਼ ਬੈਠਕ ਦਾ ਆਯੋਜਨ ਵਿਭਿੰਨ ਸੰਸਥਾਵਾਂ ਜਿਨ੍ਹਾਂ ਵਿੱਚ ਨਈ ਸੋਚ ਵੈਲਫੇਅਰ ਸੁਸਾਇਟੀ ਦੇ ਅਸ਼ਵਨੀ ਗੈਂਦ, ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੰਜੀਵ ਅਰੋੜਾ ਅਤੇ ਸੈਕਟਰੀ ਰਜਿੰਦਰ ਮੋਦਗਿਲ, ਅਖਿਲ ਭਾਰਤੀਯ ਰਾਮਰਾਜ ਪਰਿਸ਼ਦ ਜੋ ਕਿ ਪੂਰੀ ਸ਼ੰਕਰਚਾਰਿਆ ਵਲੋਂ ਸਥਾਪਿਤ ਦੇ ਪੰਜਾਬ ਪ੍ਰਧਾਨ ਗੌਰਵ ਗਰਗ, ਸਹਿਯੋਗ ਸੇਵਾ ਸਮਰਪਣ ਦੇ ਪ੍ਰਧਾਨ ਅੰਕੁਰ ਵਾਲੀਆ, ਗੌਸੇਵਾ ਦੇ ਵਿਵੇਕ ਸ਼ਰਮਾ, ਬਾਲਾ ਜੀ ਕ੍ਰਾਂਤੀ ਸੈਨਾ ਦੇ ਪ੍ਰਧਾਨ ਵਿਸ਼ਾਲ ਵਰਮਾ ਵਲੋਂ ਕੀਤਾ ਗਿਆ। ਇਸ ਮੌਕੇ ਤੇ ਨਵੀਂ ਸੋਚ ਦੇ ਸੰਸਥਾਪਕ ਪ੍ਰਧਾਨ ਅਸ਼ਵਨੀ ਗੈਂਦ ਨੇ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜੀ ਪੱਛਮੀ ਸੱਭਿਅਤਾ ਵੱਲ ਦੌੜ ਰਹੀ ਹੈ ਜੋ ਸਾਡੇ ਪਰਿਵਾਰਾਂ ਲਈ ਚੰਗਾ ਸੰਕੇਤ ਨਹੀਂ ਹੈ। ਇਸ ਲਈ ਅਲੱਗ ਅਲੱਗ ਸੰਸਥਾਵਾਂ ਦੇ ਸਹਿਯੋਗ ਨਾਲ ਅੱਜ ਦੀ ਬੈਠਕ ਵਿੱਚ ਇਹ ਪ੍ਰਣ ਕੀਤਾ ਗਿਆ ਕਿ ਕਲ ਤੋਂ ਹਰ ਮੰਗਲਵਾਰ ਵਿਭਿੰਨ ਸੰਸਥਾਵਾਂ ਵਲੋਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਜਾਵੇਗਾ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਧਰਮ ਦੇ ਪ੍ਰਤੀ ਸਮਰਪਿਤ ਹੋਵੇ ਅਤੇ ਪੱਛਮੀ ਸੱਭਿਅਤਾ ਤੋਂ ਦੂਰ ਰਹੇ।  

Advertisements

ਇਸ ਮੌਕੇ ਤੇ ਸੰਜੀਵ ਅਰੋੜਾ ਨੇ ਕਿਹਾ ਕਿ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਤੋਂ ਬਾਅਦ ਮੌਜੂਦ ਲੋਕਾਂ ਨੂੰ ਮਾਂ-ਬਾਪ ਅਤੇ ਬਜ਼ੁਰਗਾਂ ਦੀ ਸੇਵਾ ਲਈ ਜਾਗਰੂਕ ਕੀਤਾ ਜਾਵੇਗਾ ਕਿਉਂਕਿ ਅੱਜਕਲ ਪਰਿਵਾਰਾਂ ਵਿੱਚ ਅਲੱਗ ਅਲੱਗ ਰਹਿਣ ਦੀ ਪ੍ਰਥਾ ਚਲ ਪਈ ਹੈ ਜੋ ਕਿ ਸਰਾਸਰ ਗਲਤ ਹੈ। ਇਸ ਤੋਂ ਇਲਾਵਾ ਹਰੇਕ ਘਰ ਵਿੱਚ ਮਾਂ-ਬਾਪ ਅਤੇ ਬੱਚੇ ਆਪਣੇ ਅਲਗ ਅਲਗ ਕਮਰੇ ਵਿੱਚ ਘਰ ਵਿੱਚ ਆਪਣੇ ਆਪਣੇ ਮੋਬਾਇਲ ਵਿੱਚ ਰੁੱਝੇ ਹੋਏ ਹਨ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਬੁਰਾਈਆਂ ਹਨ ਜੋ ਸਾਡੇ ਸਮਾਜ ਵਿੱਚ ਪਾਈਆ ਜਾ ਰਹੀਆਂ ਹਨ। ਇਸ ਨੂੰ ਦੇਖਦੇ ਹੋਏ ਸਾਰੀਆਂ ਸੰਸਥਾਵਾਂ ਵਲੋਂ ਇਹ ਯਤਨ ਫੈਸਲਾ ਕੀਤਾ ਗਿਆ ਹੈ ਕਿ ਇਨ੍ਹਾਂ ਬੁਰਾਈਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਆਪਣੇ ਧਰਮ ਨਾਲ ਜੋੜਨ ਲਈ ਇਕ ਵਧੀਆ ਯਤਨ ਹੈ।

ਬੈਠਕ ਵਿੱਚ ਰਾਮਰਾਜ ਦੀ ਪੰਜਾਬ ਪ੍ਰਧਾਨ ਸ਼੍ਰੀ ਗੌਰਵ ਗਰਗ ਨੇ ਕਿਹਾ ਕਿ ਅੱਜ ਵੀ ਕਈ ਲੋਕ ਭਾਰਤੀਯ ਪਰੰਪਰਾਵਾਂ ਨੂੰ ਪਿਛੜਾਪਨ ਕਹਿੰਦੇ ਹਨ ਜਦਕਿ ਸਿਧਾਂਤਾਂ,ਸੰਸਕਾਰਾਂ ਅਤੇ ਸੰਸਕ੍ਰਿਤੀ ਦੇ ਆਧਾਰ ਤੇ ਜੀਵਣ ਬਿਤਾਉਣਾ ਸੱਚਾ ਧਰਮ ਹੈ। ਇਨ੍ਹਾਂ ਸਭ ਤੋਂ ਬਗੈਰ ਵਿਅਕਤੀ ਦਾ ਜੀਵਨ ਅਧੂਰਾ ਹੈ। ਸ਼ਹਿਰਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਲ ਮੰਗਲਵਾਰ ਰਾਤ 7.30 ਵਜੇ ਪਹਿਲਾ ਹਨੂਮਾਨ ਚਾਲੀਸਾ ਦਾ ਪਾਠ ਵੱਡੇ ਹਨੁਮਾਨ ਜੀ ਦੇ ਮੰਦਿਰ ਦੁਸ਼ਹਿਰਾ ਗਰਾਊਂਡ ਵਿਖੇ ਕੀਤਾ ਜਾਵੇਗਾ ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਪਾਠ ਵਿੱਚ ਭਾਗ ਲੈ ਕੇ ਆਪਣਾ ਜੀਵਣ ਸਫਲ ਬਣਾਉਣ।  

LEAVE A REPLY

Please enter your comment!
Please enter your name here