ਕੇਂਦਰ ਦੀ ਭਾਜਪਾ ਸਰਕਾਰ ਦੇ 7 ਸਾਲ ਪੂਰੇ ਹੋਣ ਤੇ ਲਗਾਇਆ ਖੂਨਦਾਨ ਕੈਂਪ ਅਤੇ ਵੰਡੇ ਮਾਸਕ

ਬੁੱਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਕੇਂਦਰ ਦੀ ਭਾਜਪਾ ਸਰਕਾਰ ਦੇ ਸਫਲਤਾ ਪੂਰਬਕ 7 ਸਾਲ ਪੂਰੇ ਹੋਣ ਤੇ ਟਾਂਡਾ ਹਲਕੇ ਦੇ ਬੀਜੇਪੀ ਦੇ ਕਾਰਯ-ਕਰਤਾਵਾਂ ਨੇ ਸੁਰਿੰਦਰ ਜਾਜਾ ਦੀ ਅਗੁਵਾਈ ਚ ਸੰਤ ਬਾਬਾ ਰੰਗੀ ਰਾਮ ਚੈਰੀਟੇਬਲ ਹਸਪਤਾਲ ਜਾਜਾ ਵਿਖੇ ਖੂਨਦਾਨ ਕੈਂਪ ਲਗਾਇਆ। ਇਸ ਮੌਕੇ ਬਹੁਤ ਸਾਰੇ ਨੌਜਵਾਨਾਂ ਨੇ ਖੂਨ ਦਾਨ ਕੀਤਾ।ਸੁਰਿੰਦਰ ਜਾਜਾ ਨੇ ਇਸ ਮੌਕੇ ਲੋਕਾਂ ਨੂੰ ਕੇਂਦਰ ਸਰਕਾਰ ਦੇ 7 ਸਾਲਾਂ ਦੀ ਕਾਰਜਗੁਜਾਰੀ ਬਾਰੇ ਜਾਣੂ ਕਰਵਾਇਆ। ਸੁਰਿੰਦਰ ਜਾਜਾ ਨੇ ਲੋਕਾਂ ਨੂੰ ਕਿਹਾ ਕਿ ਉਹ ਕੇਂਦਰ ਸਰਕਾਰ ਖਿਲਾਫ ਫੈਲਾਈਆ ਜਾ ਰਹੀਆਂ ਝੂਠੀਆਂ ਅਫਵਾਹਾਂ ਤੋਂ ਬਚਣ।

Advertisements

ਇਸ ਦੇ ਨਾਲ ਨਾਲ ਬੀਜੇਪੀ ਕਾਰਜਕਰਤਾਵਾਂ ਨੇ ਰਸੂਲਪੁਰ ਕਲੋਨੀ ਅਤੇ ਜਾਜਾ ਚੌਂਕ ਵਿੱਚ ਮਾਸਕ ਵਿਤਰਣ ਕਰਕੇ ਵੀ ਸੇਵਾ ਸਪਤਾਹ ਮਨਾਇਆ। ਮਾਸਕ ਵਿਤਰਨ ਕਰਦੇ ਸਮੇਂ ਸੁਰਿੰਦਰ ਜਾਜਾ ਨੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਘਰੇਲੂ ਨੁਸਖੇ ਵੀ ਦੱਸੇ ਅਤੇ ਲੋਕਾਂ ਨੂੰ ਕੋਵਿਡ ਵੇਕਸੀਨੇਸ਼ਨ ਲਗਵਾਉਣ ਲਈ ਵੀ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਵਿੱਚ ਬੀਜੇਪੀ ਕਾਰਜਕਰਤਾ ਸਮਾਜ ਭਲਾਈ ਦੇ ਕੰਮਾਂ ਲਈ ਲੱਗੇ ਹੋਏ ਹਨ ਅਤੇ ਜਰੂਰਤਮੰਦ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ।

LEAVE A REPLY

Please enter your comment!
Please enter your name here