ਹਾਜੀਪੁਰ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਬਿਜਲੀ ਦਫ਼ਤਰ ਹਾਜੀਪੁਰ ਦੇ ਸਾਹਮਣੇ ਅੱਜ ਬਿਜਲੀ ਦੇ ਲੰਬੇ ਕੱਟਾਂ ਤੋਂ ਦੁਖੀ ਭਾਜਪਾ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਮੰਡਲ ਹਾਜੀਪੁਰ ਦੇ ਮੁਖੀ ਅਨਿਲ ਵਸ਼ਿਸ਼ਟ ਨੇ ਕੀਤੀ। ਮੋਰਚਾ ਦੇ ਸੂਬਾ ਸਕੱਤਰ ਅੰਕਿਤ ਰਾਣਾ ਨੇ ਪੰਜਾਬ ਸਰਕਾਰ ਖ਼ਿਲਾਫ਼ ਜਮ੍ਹਾਂ ਕੇ ਗੁੱਸਾ ਕੰਢਿਆਂ ਉਨ੍ਹਾਂ ਕਿਹਾ ਕਿ ਪੂਰੇ ਕੰਢੀ ਖੇਤਰ ਦੇ ਲੋਕ ਬਿਜਲੀ ਦੇ ਕੱਟਾਂ ਕਾਰਨ ਪ੍ਰੇਸ਼ਾਨ ਹਨ। ਕੰਢੀ ਖੇਤਰ ਵਿੱਚ ਨਾ ਤਾਂ ਨਹਿਰ ਵਿੱਚ ਪਾਣੀ ਹੈ ਅਤੇ ਨਾ ਹੀ ਪੀਣ ਵਾਲਾ ਪਾਣੀ, ਲੋਕਾਂ ਨੇ ਕਿਸ ਨੂੰ ਚੁਣਿਆ ਹੈ, ਸੀ ਕੀ ਮੁਸੀਬਤ ਸਮੇ ਸਾਡੀ ਬਾਹਂ ਫੜਨਗੇ ਪਰ ਲਗਦਾ ਹੈ ਉਹ ਤਾਂ ਆਰਾਮ ਨਾਲ ਬੈਠੇ ਹਨ ਕਿ ਕਿਸੇ ਨੂੰ ਵੀ ਜਨਤਾ ਦਾ ਪ੍ਰਵਾਹ ਨਹੀਂ, ਸਰਕਾਰ ਆਪਸੀ ਲੜਾਈ ਵਿਚ ਬਿਜਲੀ ਨੀਤੀ ਬਣਾਉਣਾ ਭੁੱਲ ਗਈ ਹੈ। ਆਰਈਆਰਸੀ ਯੂਨੀਅਨ ਦੇ ਮੁਖੀ ਵਿਜੇ ਰਾਣਾ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਗਰਮੀਆਂ ਵਿੱਚ ਆਪਣੇ ਗੁਆਂਢੀ ਹਿਮਾਚਲ ਪ੍ਰਦੇਸ਼ ਤੋਂ ਬਿਜਲੀ ਲੈਂਦੀਆਂ ਸਨ, ਪਰ ਇਸ ਵਾਰ ਅਜਿਹਾ ਕੁਝ ਨਹੀਂ ਮਿਲ ਰਿਹਾ, ਸਰਕਾਰ ਦੇ ਨੁਮਾਇੰਦੇ ਚੁੱਪ ਰਹਿ ਕੇ ਤਮਾਸ਼ਾ ਦੇਖ ਰਹੇ ਹਨ। ਇਸ ਸਮੇਂ ਠਾਕੁਰ ਕਰਨੈਲ ਸਿੰਘ ਘੱਗਵਾਲ, ਸ਼ਾਮ ਸਿੰਘ ਮੰਡਲ ਜਨਰਲ ਸੱਕਤਰ, ਨੰਬਰਦਾਰ ਰੋਹਿਤ ਸਵਾਰ, ਸ਼ਹਿਰੀ ਪ੍ਰਧਾਨ ਸੁਰਿੰਦਰ ਮੋਹਨ ਬਜਾਜ, ਸੁਭਾਸ਼ ਚੌਧਰੀ, ਵਾਲਮੀਕਿ ਸਭਾ ਦੇ ਸਾਬਕਾ ਪ੍ਰਧਾਨ ਨੀਰਜ ਮਲਹੋਤਰਾ, ਉਪ ਪ੍ਰਧਾਨ ਵਿਕਰਮ ਠਾਕੁਰ, ਠਾਕੁਰ ਕੁਸ਼ਲਪਾਲ, ਯੂਥ ਨੇਤਾ,ਦੀਪੂ ਚੌਧਰੀ, ਮਹਿੰਦਰ ਸਿੰਘ, ਦਲੇਰ ਸਿੰਘ, ਮਨੋਹਰ ਲਾਲ, ਰਿੰਕੂ ਸਰਪੰਚ, ਰਾਮ ਕ੍ਰਿਸ਼ਨ ਸ਼ਿੰਦਾ, ਸਾਬਕਾ ਸਰਪੰਚ ਰਾਧਾ ਕ੍ਰਿਸ਼ਨ, ਮਾਸਟਰ ਸਤਪਾਲ ਸ਼ਰਮਾ, ਸੁਦਰਸ਼ਨ ਵਸ਼ਿਸ਼ਟ, ਹੁੁਸਨ ਲਾਲ, ਕੈਪਟਨ ਦੇਸੂ, ਗੰਧਾਰ ਸਿੰਘ, ਪੰਚ ਵਿਜੈ ਸ਼ਰਮਾ, ਸਾਬਕਾ ਪੰਚ ਪ੍ਰੇਮਨਾਥ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਬਿਜਲੀ ਕੱਟਾਂ ਖ਼ਿਲਾਫ਼ ਰੋਸ਼ ਪ੍ਰਦਰਸ਼ਨ, ਅਗਲੀ ਵਾਰ ਲਗਾਇਆ ਜਾਵੇਗਾ ਜਾਮ: ਅਨਿਲ ਵਸ਼ਿਸ਼ਟ
Advertisements