ਈਟੀਯੂ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਪੇ-ਕਮਿਸ਼ਨ ਰਿਪੋਰਟ ਦੀਆਂ ਸਾੜੀਆਂ ਕਾਪੀਆਂ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼), ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਪੰਜਾਬ ਭਰ ਚ ਦਿੱਤੇ ਪ੍ਰੋਗਰਾਮ ਤਹਿਤ  ਸੂਬਾਈ ਆਗੂ ਹਰਜਿੰਦਰ ਹਾਂਡਾ ਅਤੇ ਮਾਲਵਾ ਜੋਨ ਇੰਚਾਰਜ ਹਰਜੀਤ ਸਿੰਘ ਸਿੱਧੂ   ਦੀ ਅਗਵਾਈ ਵਿਚ ਅੱਜ ਡਿਪਟੀ ਕਮਿਸ਼ਨਰ ਦਫਤਰ ਫਿਰੋਜ਼ਪੁਰ ਵਿਖੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਇਕੱਠੇ ਹੋ ਕੇ ਪ੍ਰਾਇਮਰੀ ਦੇ ਪੇ ਸਕੇਲਾ ਨੂੰ ਘਟਾਉਣ ਵਾਲੇ ਪੇ -ਕਮਿਸ਼ਨ ਰਿਪੋਰਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਤੇ ਪੰਜਾਬ ਸਰਕਾਰ ਦੀ ਜੰਮ ਕੇ ਨਿਖੇਧੀ ਕਰਦਿਆ ਈ ਟੀ ਯੂ ਆਗੂਆਂ ਨੇ ਕਿਹਾ ਕਿ ਛੇਵੇ ਪੇ ਕਮਿਸ਼ਨ ਅਤੇ ਵਿੱਤ ਮੰਤਰੀ ਨੇ ਪ੍ਰਾਇਮਰੀ ਅਧਿਆਪਕਾਂ ਨੂੰ ਪਿਛਲੇ ਪੇ-ਕਮਿਸ਼ਨ ਵਲੋਂ ਦਿੱਤੇ ਪੇ-ਸਕੇਲਾਂ ਅਤੇ ਪਿਛਲੀ ਸਰਕਾਰ ਵਲੋਂ ਹੈੱਡਟੀਚਰ ਦੇ ਦਿੱਤੇ ਪੇ-ਗ੍ਰੇਡ ਨੂੰ ਖੋਹਿਆ ਗਿਆ ਹੈ ,ਤੇ ਇਸਤੋ ਵੀ ਅੱਗੇ ਛੇਵੇ ਪੇ ਕਮਿਸ਼ਨ ਵੱਲੋ 2006 ਦੇ ਪਿਛਲੇ ਪੇ ਕਮਿਸ਼ਨ ਵੱਲੋ ਈ ਟੀ ਟੀ ਅਧਿਆਪਕਾਂ ਨੂੰ ਦਿਤੇ ਪੇ ਸਕੇਲਾ ਨੂੰ ਸਹੀ ਮੰਨਦਿਆ ਲਾਗੂ ਕਰਨ ਲਈ  ਕਹਿਣ ਦੇ ਬਾਵਜੂਦ ਵੀ ਸਰਕਾਰ ਤੇ ਵਿੱਤ ਮੰਤਰੀ  ਵੱਲੋ ਪੇ ਸਕੇਲਾਂ ਨੂੰ ਘਟਾਕੇ ਦੇਣਾ ਅਤਿ ਨਿੰਦਣਯੋਗ ਹੈ, ਜਿਸਨੂੰ ਪ੍ਰਾਇਮਰੀ ਅਧਿਆਪਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।ਈ ਟੀ ਯੂ ਆਗੂਆਂ ਨੇ ਪੰਜਾਬ ਸਰਕਾਰ ਵਲੋਂ  ਸਮੁੱਚੇ ਮੁਲਾਜ਼ਮਾਂ ਦੇ ਭੱਤਿਆਂ ਨੂੰ ਘਟਾਉਣ ਦੀ ਸਖਤ ਨਿੰਦਾ ਕੀਤੀ। ਈ ਟੀ ਯੂ ਆਗੂਆ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਪ੍ਰਾਇਮਰੀ /ਐਲੀਮੈਟਰੀ ਅਧਿਆਪਕਾਂ ਦਾ ਇਤਿਹਾਸ ਬੋਲਦਾ ਹੈ ਹਮੇਸ਼ਾ ਸੰਘਰਸ਼ ਕਰਦਿਆ ਪਰਾਪਤੀਆ ਕੀਤੀਆ ਹਨ ,ਤੇ ਇਸ ਵਾਰ ਵੀ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਪਰਾਇਮਰੀ ਵਰਗ ਦੇ ਗੁੱਸੇ ਦਾ ਸ਼ਿਕਾਰ ਹੋਕੇ ਖਮਿਆਜਾ ਭੁਗਤਣ ਲਈ ਤਿਆਰ ਰਹੇ। ਇਸ ਮੌਕੇ ਭਰਾਤਰੀ ਜਥੇਬੰਦੀਆਂ ਵਲੋਂ ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਦੇ ਆਗੂ ਸਾਹਿਬਾਨ ਸਰਬਜੀਤ ਸਿੰਘ ਭਾਵੜਾ, ਦੀਦਾਰ ਸਿੰਘ ਮੁੱਦਕੀ, ਗੁਰਜੀਤ ਸਿੰਘ ਸੋਢੀ, ਮਲਕੀਤ ਸਿੰਘ ਹਰਾਜ, ਰਾਜਦੀਪ ਸਿੰਘ ਸਾਈਆਂ ਵਾਲਾ, ਲਖਵਿੰਦਰ ਸਿੰਘ ਸਿਮਕ ਆਦਿ ਨੇ ਸ਼ਮੂਲੀਅਤ ਕੀਤੀ, ਐਲੀਮੈਂਟਰੀ ਅਧਿਆਪਕ ਆਪਣੇ ਹੱਕਾ ਦੀ ਪਰਾਪਤੀ ਤੱਕ ਸੰਘਰਸ਼ ਕਰਨਗੇ ,ਜਿਸਦਾ ਅਗਾਜ ਸਿਖਿਆ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਤੋ ਹੋਵੇਗਾ ।

Advertisements

ਐਲੀਮੈਂਟਰੀ ਆਗੂਆਂ ਨੇ ਕਿਹਾ 10 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਜਥੇਬੰਦੀ ਵਲੋਂ ਕੀਤੇ ਜਾ ਰਹੇ ਵਿਸ਼ਾਲ ਰੋਸ ਮਾਰਚ ਵਿਚ ਵੱਡੀ ਗਿਣਤੀ ਵਿੱਚ ਗੱਡੀਆਂ ਦਾ ਕਾਫਲਾ ਲੈ ਕੇ ਐਲੀਮੈਂਟਰੀ ਅਧਿਆਪਕ ਪੰਜਾਬ ਭਰ ਦੇ ਸਭ ਜਿਲਿਆਂ ‘ਚੋ ਸ਼ਾਮਿਲ ਹੋਣਗੇ। ਜਿਸ ਸਬੰਧੀ ਪੰਜਾਬ ਭਰ ਚ ਆਗੂਆਂ ਦੀ ਡਿਊਟੀਆ ਲਗਾਈਆ ਗਈਆ ਹਨ ।ਸਮੁੱਚੇ ਪ੍ਰਾਇਮਰੀ ਵਰਗ ਨੂੰ ਸਮਰਥਨ ਦੀ ਅਪੀਲ ਕੀਤੀ ਗਈ । ਅੱਜ ਦੀ ਰੋਸ ਪਰਦਰਸ਼ਨ ਵਿੱਚ ਸੰਦੀਪ ਚੌਧਰੀ, ਅਨਿਲ ਪ੍ਰਭਾਕਰ, ਚਰਨਜੀਤ ਸਿੰਘ, ਮੈਡਮ ਪਰਮਿੰਦਰਜੀਤ ਕੌਰ, ਮੈਡਮ ਸੁਖਵਿੰਦਰ ਕੌਰ,ਜਸਵੰਤ ਸ਼ੇਖੜਾ, ਰਮਨ ਦਰੋਗਾ, ਪ੍ਰਿਤਪਾਲ ਸੰਧਾ, ਗੁਰਦੇਵ ਗੁਰੂਹਰਸਹਾਏ, ਯੋਗੇੰਦਰ ਕੁਮਾਰ, ਪਿੱਪਲ ਸਿੰਘ ਸਿੱਧੂ, ਮਨੋਹਰ ਕੁਮਾਰ, ਜਗਸੀਰ ਸਿੰਘ ਭਾਂਗਰ, ਸੋਨੂੰ ਕਸ਼ਯਪ, ਰਾਣਾ ਜੀ, ਨਿਰਮਲ ਸਿੰਘ ਮੱਲਾਂ ਵਾਲਾ, ਜਸਪ੍ਰੀਤ ਪੁਰੀ, ਸੁਖਪ੍ਰੀਤ ਸਿੰਘ ਰਾਜੂ ਬਰਾੜ, ਕੁਲਵਿੰਦਰ ਸਾਧੂਵਾਲਾ,ਪਰਮਜੀਤ ਸਿੰਘ, ਅਸ਼ੋਕ ਸਿੰਘ, ਸ਼ਵਿੰਦਰ ਕੁਮਾਰ, ਅਮਨ ਬਹਾਦਰ ਕੇ,ਮੈਡਮ ਅਮਨਦੀਪ, ਤਰਸੇਮ ਲਾਲ, ਮੈਡਮ ਨੀਤੂ ਨਰੂਲਾ, ਤੇ ਹੋਰ ਕਈ ਆਗੂ ਸ਼ਾਮਿਲ ਹੋਏ

LEAVE A REPLY

Please enter your comment!
Please enter your name here