ਪੰਚਾਇਤੀ ਰਾਜ ਪੈਨਸ਼ਨਰਜ਼ ਅਤੇ ਪੰਚਾਇਤ ਸੰਮਤੀ ਦੇ ਮੁਲਾਜ਼ਮਾਂ ਨੇ ਮੰਗਾ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਿਰੁੱਧ ਦਿੱਤਾ ਰੋਸ਼ ਧਰਨਾ

ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਬਲਾਕ ਹਾਜੀਪੁਰ ਵਿੱਚ ਪੰਚਾਇਤੀ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਤਹਿਸੀਲ ਯੂਨਿਟ ਪ੍ਰਧਾਨ ਸੁਰਿੰਦਰ ਕੁਮਾਰ ਰਾਣਾ ਅਤੇ ਸਰਪ੍ਰਸਤ ਰਜਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਮੁਲਾਜਮ ਮਾਰੂ ਨੀਤੀਆਂ ਅਤੇ 6 ਵੇ ਪੇ ਕਮਿਸ਼ਨ ਦੀ ਮੁਲਾਜਮ ਵਿਰੋਧੀ ਰਿਪੋਰਟ ਦੇ ਖ਼ਿਲਾਫ਼ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਜਿਸ ਵਿੱਚ ਪ੍ਰਧਾਨ ਸੁਰਿੰਦਰ ਕੁਮਾਰ ਰਾਣਾ ਨੇ ਦੱਸਿਆ ਕਿ ਇਹ ਧਰਨਾ ਪੰਜਾਬ ਸਰਕਾਰ ਦੀਆ ਸਾਰੀਆਂ ਮੁਲਾਜਮ ਵਿਰੁੱਧ ਗਲਤ ਨੀਤੀਆਂ, ਪੈ ਕਮਿਸ਼ਨ ਦੀ ਦਰੁਸਤ ਰਿਪੋਰਟ ਨਾ ਜਾਰੀ ਕਰਨਾ, 4 ਮਹੀਨੇ ਤੋਂ 11 ਮਹੀਨੇ ਤੱਕ ਦੀਆ ਪੈਨਸ਼ਨ ਵਿਭਾਗ ਵਲੋ ਪੈਨਸ਼ਨਾਂ ਨਾ ਜਾਰੀ ਕਰਨਾ, ਸੁਰਮ ਸਿੰਘ ਪੰਚਾਇਤ ਅਫ਼ਸਰ ਜੋ 2013 ਵਿਚ ਰਿਟਾਇਰ ਹੋਏ ਸਨ ਨੂੰ ਅਜੇ ਤਕ ਪੈਨਸ਼ਨ ਮਨਜ਼ੂਰ ਨਾ ਕਰਨਾ, ਪੈ ਗਰੇਡ ਬਕਾਏ 1-1-2016 ਤੋਂ ਜਾਰੀ ਨਾ ਕਰਨਾ ਅਤੇ ਹੋਰ ਵਿਤਕਰੇਬਾਜ਼ੀਆਂ ਵਿੱਚ ਸਰਕਾਰੀ ਅਤੇ ਅਰਧ ਸਰਕਾਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਅਤੇ ਬੈਨਰ ਫੜ ਕੇ ਪੰਜਾਬ ਸਰਕਾਰ ਦੇ ਖਿਲਾਫ ਜਬਰਦਸਤ ਨਾਰੇਬਾਜੀ ਕਰਦੇ ਹੋਏ।

Advertisements

ਅੱਜ ਰੋਸ ਧਰਨਾ ਦਿੱਤਾ ਹੈ।ਵੱਖ ਵੱਖ ਬੁਲਾਰਿਆਂ ਨੇ ਪੰਚਾਇਤ ਰਾਜ ਅਤੇ ਵਿਕਾਸ ਮੰਤਰੀ ਪੰਜਾਬ ਅਤੇ ਡਾਇਰੈਕਟਰ ਪੰਚਾਇਤੀ ਰਾਜ ਨੂੰ ਸਖਤ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆ ਸਾਰੀਆਂ ਮੰਗਾ ਨੂੰ ਤੁਰੰਤ ਨਾ ਮੰਨਿਆ ਗਿਆ ਤਾਂ ਇਸ ਘੋਲ ਨੂੰ ਹੋਰ ਤੇਜ ਕਰ ਦੇਣਗੇ ਅਤੇ ਮੰਗਾਂ ਦੀਆ ਪ੍ਰਾਪਤੀਆਂ ਤਕ ਆਪਣਾ ਸੰਘਰਸ਼ ਲਗਾਤਾਰ ਹੋਰ ਤਿੱਖਾ ਕਰਦੇ ਰਹਿਣਗੇ।ਇਸ ਮੌਕੇ ਸੁਰਿੰਦਰ ਰਾਣਾ, ਰਾਜਿੰਦਰ ਸਿੰਘ, ਮੋਹਨ ਲਾਲ, ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਮੁਖਤਿਆਰ ਸਿੰਘ,ਅਮਰ ਨਾਥ, ਪ੍ਰਿਤਪਾਲ ਸਿੰਘ, ਰਾਜਪਾਲ ਸਿੰਘ,ਚਰਨ ਸਿੰਘ, ਮਾਸਟਰ ਮਹਿੰਦਰ ਸਿੰਘ,ਰੂਪ ਲਾਲ ਸੁਖਵਿੰਦਰ ਸਿੰਘ ਆਦਿ ਮੁਲਾਜਮ ਹਾਜਿਰ ਸਨ।

LEAVE A REPLY

Please enter your comment!
Please enter your name here