ਡਾਕ ਵਿਭਾਗ ਨੇ ਸਤਨਾਮ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾਕ ਵਿਭਾਗ ਮੁੱਖ ਦਫਤਰ ਹੁਸ਼ਿਆਰਪੁਰ ਦੇ ਮੁਲਾਜ਼ਮ ਸਤਨਾਮ ਨੂੰ ਵਿਭਾਗ ਵਿੱਚ ਲਗਭਗ 36 ਸਾਲ ਤੋਂ ਵੱਧ ਸਮਾਂ ਇਮਾਨਦਾਰੀ ਨਾਲ ਸੇਵਾ ਨਿਭਾਉਣ ਉਪਰੰਤ ਪੀ.ਆਰ.ਓ (ਡਾਕ) ਬਣ ਕੇ ਰਿਟਾਇਰਮੈਂਟ ਦੇ ਮੌਕੇ ਤੇ ਸਮੂਹ ਸਟਾਫ ਵਲੋਂ ਦਫਤਰ ਵਿਖੇ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ। ਵਰਣਨਯੋਗ ਹੈ ਕਿ ਸਤਨਾਮ ਸਿੰਘ ਪੈਕਰ ਵਜੋਂ 1986 ਵਿੱਚ ਮਹਿਕਮਾ ਡਾਕ ਵਿੱਚ ਜੁਆਇੰਨ ਕੀਤਾ ਸੀ। ਇਹਨਾਂ ਨੇ ਖੁੱਡਾ ਟਾਂਡਾ ਤੇ ਮੁੱਖ ਦਫਤਰ ਵਿਖੇ ਵੱਖ-ਵੱਖ ਬ੍ਰਾਂਚਾ ਵਿੱਚ ਕੰਮ ਕੀਤਾ।

Advertisements

ਵਿਦਾਇਗੀ ਮੌਕੇ ਚਰਨਜੀਤ ਸਿੰਘ ਸੀਨੀਅਰ ਸੁਪਰਡੈਂਟ ਆਫ ਪੋਸਟ ਆਫਸਿਸ ਹੁਸ਼ਿਆਰਪੁਰ ਡਿਵੀਜ਼ਨ ਨੇ ਉਹਨਾਂ ਦੁਆਰਾ ਦਫਤਰ ਵਿੱਚ ਇਮਾਨਦਾਰੀ ਨਾਲ ਨਿਭਾਈ ਸੇਵਾ ਦੀ ਸ਼ਲਾਘਾ ਕੀਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ। ਸੀਨੀਅਰ ਪੋਸਟ ਮਾਸਟਰ ਸੁਰਿੰਦਰ ਪਾਲ ਨੇ ਕਿਹਾ ਕਿ ਸਤਨਾਮ ਸਿੰਘ ਨੇ ਜਿਥੇ ਆਪਣੀ ਡਿਊਟੀ ਬਾਖੂਬੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਈ ਉਥੇ ਵਿਹਲੇ ਸਮੇਂ ਸਮਾਜਸੇਵਾ ਦੇ ਕੰਮਾਂ ਵਿੱਚ ਵੀ ਆਪਣਾ ਯੋਗਦਾਨ ਪਾਇਆ। ਨਰਿੰਦਰਪਾਲ ਡਿਪਟੀ ਪੋਸਟ ਮਾਸਟਰ ਨੇ ਸਤਨਾਮ ਸਿੰਘ ਵਲੋਂ ਵੱਖੋ-ਵੱਖ ਥਾਵਾਂ ਤੇ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕੀਤਾ ਤੇ ਸਟੇਜ ਸੈਕਟਰੀ ਵੱਜੋ ਡਿਊਟੀ ਨਿਭਾਈ। ਇਸ ਮੌਕੇ ਤੇ ਗੁਰਚਰਨ ਸਿੰਘ ਭੱਟੀ, ਸਰਬਜੀਤ ਸਿੰਘ, ਪ੍ਰਵੇਸ਼ ਕੁਮਾਰ (ਆਫਿਸ ਇਨਚਾਰਜ) ਅਵੀਨਾਸ਼ ਕੁਮਾਰ, ਪ੍ਰਮੋਦ ਕੁਮਾਰ, ਸੁਨੀਤਾ ਕੁਮਾਰੀ, ਰੂਬੀਨ ਕੌਰ ਅਤੇ ਸਤਨਾਮ ਸਿੰਘ ਦੀ ਪਤਨੀ ਤੇ ਬੱਚੇ ਵੀ ਹਾਜ਼ਰ ਸਨ।  

LEAVE A REPLY

Please enter your comment!
Please enter your name here