
ਡੇਰਾਬੱਸੀ (ਦ ਸਟੈਲਰ ਨਿਊਜ਼)। ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦੇ ਨੌਜ਼ਵਾਨ ਦੀ ਸਿਰ ਦੀ ਨਾੜ ਫਟਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਕੁਲਰਾਜ ਸਿੰਘ ਉਮਰ 19 ਸਾਲਾ ਵਾਸੀ ਜ਼ੈਲਦਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਲਰਾਜ ਬਾਊਂਸਰ ਦਾ ਕੰਮ ਕਰਦਾ ਸੀ ਤੇ ਉਹ ਜਿਮ ਜਾਣ ਦਾ ਸ਼ੌਕੀਨ ਸੀ ਤੇ ਕੁਲਰਾਜ ਜਦੋ ਜਿਮ ਵਿੱਚ ਕਸਰਤ ਕਰ ਰਿਹਾ ਸੀ ਤਾਂ ਅਚਾਨਕ ਉਹ ਡਿੱਗ ਗਿਆ ਤੇ ਉਸਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।

ਜਾਣਕਾਰੀ ਮੁਤਾਬਕ ਹਾਈ ਬਲੱਡ ਪ੍ਰੈਸ਼ਰ ਕਾਰਨ ਉਸਦੇ ਦਿਮਾਗ ਵਿੱਚੋਂ ਖੂਨ ਵਗਣ ਲੱਗਾ ਅਤੇ ਉਸਦੇ ਸਰੀਰ ਦੇ ਇੱਕ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ। ਹਸਪਤਾਲ ਵਿਖੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਕੁਲਰਾਜ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।












