ਲਾਚੋਵਾਲ ਟੋਲਪਲਾਜਾ: ਕਿਸਾਨੀ ਅੰਦੋਲਨ ਕਿਸਾਨਾਂ ਦਾ ਨਾ ਰਹਿ ਕੇ ਦੇਸ਼ ਦਾ ਅੰਦੋਲਨ: ਕਿਸਾਨ ਨੇਤਾ

ਬੁੱਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਲਾਚੋਵਾਲ ਟੋਲਪਲਜੇ ਤੇ ਵੀ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ। ਲਾਚੋਵਾਲ ਟੋਲ ਪਲਾਜੇ ਦੇ ਮੌਜੂਦ ਕਿਸਾਨ ਨੇਤਾਵਾਂ ਨੇ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਦਾ ਅੰਦੋਲਨ ਨਾ ਰਹਿ ਕੇ ਦੇਸ਼ ਦਾ ਅੰਦੋਲਨ ਬਣ ਗਿਆ ਹੈ। ਸੰਸਾਰ ਭਰ ਵਿਚ ਕਿਸਾਨਾਂ ਦੇ ਹੱਕਾਂ ਲਈ ਮੁਜਾਹਰੇ ਹੋ ਰਹੇ ਹਨ। ਗੁਰਦੀਪ ਸਿੰਘ ਖੁਣਖੁਣ, ਓਂਕਾਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ, ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਸਰਕਾਰਾਂ ਦੇਸ਼ ਦੇ ਲੋਕਾਂ ਦੀ ਇੱਜ਼ਤ ਦੀ ਰਾਖੀ ਕਰਨ ਲਈ ਚੁਣੀਆਂ ਜਾਂਦੀਆਂ ਹਨ।ਇਨ੍ਹਾਂ ਨੂੰ ਚਾਹੀਦਾ ਹੈ ਕਿ ਗ਼ਰੀਬਾਂ ਦੇ ਹਿੱਤਾਂ ਦੀ ਗੱਲ ਕਰਨ ਨਾ ਕਿ ਆਮ ਲੋਕ ਸੜਕਾਂ ਤੇ ਸਾਲਾਂ-ਬੱਧੀ ਰੋਸ ਧਰਨੇ ਲਾਉਣ ਲਈ ਮਜਬੂਰ ਹੋ ਜਾਣ। ਉਨ੍ਹਾਂ ਕਿਹਾ ਕਿ ਇਹ ਕਿਦਾਂ ਦੀ ਸਰਕਾਰ ਕਿੱਦਾਂ ਦਾ ਪ੍ਰਧਾਨ ਮੰਤਰੀ ਜੋ ਸਿਰਫ ਅਡਾਨੀ ਅੰਬਾਨੀ ਦੀ ਗੱਲ ਸੁਣੇ।

Advertisements

6 ਸੌ ਦੇ ਕਰੀਬ ਕਿਸਾਨਾਂ ਦੀ ਸ਼ਹੀਦੀ ਤੇ ਇੱਕ ਵਾਰ ਵੀ ਨਾ ਬੋਲੇ। ਇੰਨੀ ਬੇਇਜ਼ਤੀ ਕਿਸਾਨਾਂ ਹੱਥੋਂ ਕਿਸੇ ਪਾਰਟੀ ਦੀ ਨਹੀਂ ਹੋਈ। ਉਪਰੋਕਤ ਨੇਤਾਵਾਂ ਨੇ ਸੰਸਦ ਵਿਚ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਐੱਮ ਪੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਪ੍ਰਤੀ ਆਪਣਾ ਫਰਜ਼ ਨਿਭਾਇਆ। ਜਸਪਾਲ ਸਿੰਘ ਹੇਰਾਂ ਅਤੇ ਭੁਪਿੰਦਰ ਸਿੰਘ ਸੱਜਣ ਦੇ ਫੋਨ ਟੇਪਾਂ ਦੀ ਨਿਖੇਧੀ ਵੀ ਕਿਸਾਨ ਜੱਥੇਬੰਦੀਆਂ ਨੇ ਕੀਤੀ। ਕਿਸਾਨਾਂ ਅਤੇ ਸੱਚ ਦੇ ਹੱਕ ਵਿੱਚ ਅਵਾਜ਼ ਚੁੱਕਣ ਵਾਲੇ ਸਨਮਾਨਿਤ ਹੋਣੇ ਚਾਹੀਦੇ।ਇਸ ਮੌਕੇ ਹਰਪ੍ਰੀਤ ਸਿੰਘ ਲਾਲੀ, ਪਰਮਿੰਦਰ ਸਿੰਘ ਪੰਨੂ, ਜਗਤ ਸਿੰਘ ਨੰਬਰਦਾਰ, ਰਾਮ ਸਿੰਘ ਧੁੱਗਾ, ਮੋਹਨ ਸਿੰਘ ਮੁਲਤਾਨੀ, ਅਕਬਰ ਸਿੰਘ, ਬਾਬਾ ਦਵਿੰਦਰ ਸਿੰਘ, ਬਾਬਾ ਕਿਰਪਾਲ ਸਿੰਘ, ਰਾਮ ਸਿੰਘ ਚੱਕੋਵਾਲ, ਜਸਬੀਰ ਸਿੰਘ ਕਿਸਾਨ ਆਗੂ, ਚੰਨਣ ਸਿੰਘ, ਬਾਬਾ ਬੂਆ ਸਿੰਘ, ਦਵਿੰਦਰ ਸਿੰਘ, ਸਤਵੰਤ ਸਿੰਘ, ਗੁਰਬਚਨ ਸਿੰਘ, ਮਨਜੀਤ ਸਿੰਘ ਨੰਬਰਦਾਰ, ਮਹਿੰਦਰ ਸਿੰਘ, ਗੁਰਸਿਮਰਨ ਸਿੰਘ, ਗੁਰਬਚਨ ਸਿੰਘ ਸੱਗੀ ਗੁਰਦਿਆਲ ਸਿੰਘ ਖੁਣਖੁਣ ਮੌਜੂਦ ਰਹੇ।

LEAVE A REPLY

Please enter your comment!
Please enter your name here