ਡੇਂਗੂ ਕੇਸਾਂ ਅਤੇ ਚਿਕਨਗੁਣੀਆ ਦੇ ਕੇਸਾਂ ਦੀ ਸਥਿਤੀ ਦਾ ਜਾਇਜਾ ਲੈਣ ਹੁਸ਼ਿਆਰਪੁਰ ਪਹੁੰਚੀ ਚੰਡੀਗੜ ਦੀ ਟੀਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੌਮੀ ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ ਤਹਿਤ ਜਿਲੇ ਵਿੱਚ ਮਲੇਰੀਆ ਡੇਂਗੂ ਤੇ ਚਿਕਨਗੁਣੀਆ ਦੇ ਕੇਸਾਂ ਦੀ ਸਥਿਤੀ ਅਤੇ ਜਿਲਾਂ ਪੱਧਰ ਤੇ ਕੀਤੀਆ ਜਾਣ ਵਾਲੀਆ ਗਤੀ ਵਿਧੀਆ ਦਾ ਜਾਇਜਾ ਲੈਣ ਲਈ ਸਟੇਟ ਤੇ ਕੀਟ ਵਿਗਿਆਨੀ ਦਪਿੰਦਰ ਸਿੰਘ ਤੇ ਮੈਡਮ ਸੁਮੀਤ ਕੋਰ ਵੱਲੋ ਸ਼ਹਿਰੀ ਅਤੇ ਪੇਡੂ ਖੇਤਰ ਜਿਥੇ ਪਿਛਲੇ ਦਿਨਾਂ ਵਿੱਚ ਡੇਗੂ ਦੇ ਕੇਸ ਮਿਲੇ ਹਨ, ਦਾ ਦੌਰਾ ਕਰਕੇ ਲਾਰਵਾਂ ਮਿਲਣ ਵਾਲੇ ਸਥਾਨਾ ਦੀ ਪਹਿਚਾਣ ਕਰਕੇ ਡੇਂਗੂ ਮਲੇਰੀਆ ਫਲਾਉਣ ਵਾਲੇ ਮੱਛਰ ਦਾ ਲਾਰਵਾ ਜਾਂਚ ਲਈ ਇਕੱਤਰ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੋਕੇ ਉਹਨਾਂ ਦੇ ਨਾਲ ਜਿਲਾਂ ਐਪੀਡੀਮੋਲੋਜਿਸਟ ਡਾ ਡੀ. .ਪੀ. ਸਿੰਘ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਏ.ਐਮ.ਉ. ਗੋਪਾਲ ਸਰੂਪ, ਹੈਲਥ ਸੁਪਰਵਾਈਜਰ ਤਰਸੇਮ ਸਿੰਘ ਜਸਵਿੰਦਰ ਸਿੰਘ, ਸੰਜੀਵ ਕੁਮਾਰ ਤੇ ਐਟੀਲਾਰਵਾਂ ਇੰਚਾਰਜ ਬਸੰਤ ਕੁਮਾਰ, ਬਲਜਿੰਦਰ ਸਿੰਘ, ਜਤਿੰਦਰ ਜੋਲੀ ਅਤੇ ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ ।

Advertisements

ਡੇਗੂ ਤੇ ਮਲੇਰੀਆ ਬਿਮਾਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਦੱਸਿਆ ਜਿਲੇ ਅੰਦਰ ਡੇਗੂ ਦੇ ਹੁਣ ਤੱਕ 17 ਕੇਸ ਰਿਪੋਟ ਹੋਏ ਹਨ ਸ਼ਹਿਰੀ ਖੇਤਰ ਨਾਲ 8 ਜਦ ਕਿ ਪੇਡੂ ਖੇਤਰ ਨਾਲ 9 ਕੇਸ ਸਬੰਧਤ ਹਨ । ਵੈਕਟਰ ਬੋਰਨ ਅਤੇ ਡੇਗੂ ਬਿਮਾਰੀ ਦੇ ਸਰਵੇਲੈਸ ਅਤੇ ਜਾਗੂਕਤਾ ਵੱਜੋ ਜਿਲਾਂ ਪ੍ਰਸ਼ਾਸਿਨ ਵੱਲੋ ਵੰਲੀਟੀਅਰ ਆਪਣੀਆ ਸੇਵਾਵਾਂ ਨਿਭਾਉਦੇ ਹੋੇਏ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ।

ਵੈਕਟਰ ਬੋਰਨ ਬਿਮਾਰੀਆਂ ਮੱਛਰ ਦੇ ਕੱਟਣ ਨਾਲ ਹੁੰਦੀਆ ਹਨ। ਸਿਹਤ ਵਿਭਾਗ ਵੱਲੋ ਹਰੇਕ ਸ਼ੁਕਰਵਾਰ ਖੁਸ਼ਕ ਦਿਵਸ ਵੱਜੋ ਮਨਾ ਕੇ ਲੋਕਾਂ ਨੂੰ ਹਫਤੇ ਦੇ ਇਕ ਦਿਨ ਕੂਲਰਾਂ, ਫਰੱਜਾਂ ਦਈਆ ਟਰੇਆ, ਛੱਤਾ ਤੇ ਪਏ ਬਰਤਨ , ਗਮਲੇ ਆਦਿ ਦਾ ਪਾਣੀ ਸੁਕਾਕੇ ਖੁਸ਼ਕ ਕੀਤਾ ਜਾਦਾ ਹੈ ਤਾਂ ਜੋ ਇਹ ਬਿਮਾਰੀ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ ਉਹਨਾਂ ਮੀਡੀਆ ਰਾਹੀ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਰਸਾਤੀ ਮੌਸਮ ਵਿੱਚ ਆਪਣੇ ਘਰਾ ਦੇ ਆਸ ਪਾਸ ਸਫਾਈ ਰੱਖਣ , ਮੱਛਰ ਦੇ ਪਣਪਣ ਵਾਲੇ ਸਥਾਨਾ ਦੀ ਸਫਾਈ ਦਿਨ ਸਮੇ ਪੂਰੇ ਬਾਜੂ ਦੇ ਕੱਪੜੇ ਪਹਿਨਣ ੱਤੇ ਮੱਛਰ ਭਜਾਉਣ ਵਾਲੀਆ ਕਰੀਮਾ ਦੀ ਵਰਤੋ ਕਰਕੇ ਮੱਛਰ ਦੇ ਕੱਟਣ ਤੋ ਵੱਚ ਕੇ ਅਸੀ ਇਹਨਾਂ ਬਿਮਾਰੀਆ ਤੇ ਕਾਫੀ ਹੱਦ ਤੱਕ ਬੱਚਾ ਕਰ ਸਕਦੇ ਹਾ ।

LEAVE A REPLY

Please enter your comment!
Please enter your name here